ਹੈਲਥ ਡੈਸਕ- ਅਕਸਰ ਲੋਕ ਨਹੁੰ ਚਬਾਉਣਾ, ਕੰਮ ਨੂੰ ਵਾਰ-ਵਾਰ ਟਾਲਣ, ਵਾਲ ਖਿੱਚਣਾ ਜਾਂ ਲੋੜ ਤੋਂ ਵੱਧ ਮੋਬਾਈਲ ਵਰਤਣ ਨੂੰ ਆਪਣੀ ਕਮਜ਼ੋਰੀ ਜਾਂ ਆਲਸ ਸਮਝ ਲੈਂਦੇ ਹਨ। ਪਰ ਮਾਹਿਰਾਂ ਮੁਤਾਬਕ, ਇਹ ਆਦਤਾਂ ਦਿਮਾਗ ਵੱਲੋਂ ਖਤਰੇ, ਤਣਾਅ ਜਾਂ ਅਸੁਰੱਖਿਆ ਦੇ ਅਹਿਸਾਸ ਦੇ ਜਵਾਬ 'ਚ ਬਣਦੀਆਂ ਹਨ। ਜਦੋਂ ਦਿਮਾਗ ਕਿਸੇ ਤਰ੍ਹਾਂ ਦਾ ਦਬਾਅ ਮਹਿਸੂਸ ਕਰਦਾ ਹੈ, ਉਹ ਸਰੀਰ ਨੂੰ “ਅਲਰਟ ਮੋਡ” 'ਚ ਪਾ ਦਿੰਦਾ ਹੈ।
ਦਿਮਾਗ ਕਿਵੇਂ ਕਰਦਾ ਹੈ ਪ੍ਰਤੀਕਿਰਿਆ?
ਦਿਮਾਗ ਦਾ ਇਕ ਹਿੱਸਾ, ਜਿਸ ਨੂੰ ਐਮਿਗਡਾਲਾ (Amygdala) ਕਿਹਾ ਜਾਂਦਾ ਹੈ, ਖਤਰੇ ਦੀ ਪਛਾਣ ਕਰਦਾ ਹੈ। ਜਿਵੇਂ ਹੀ ਡਰ ਜਾਂ ਤਣਾਅ ਮਹਿਸੂਸ ਹੁੰਦਾ ਹੈ, ਦਿਮਾਗ “ਲੜੋ ਜਾਂ ਭੱਜੋ” (Fight or Flight) ਮੋਡ 'ਚ ਚਲਾ ਜਾਂਦਾ ਹੈ। ਇਸ ਹਾਲਤ 'ਚ ਦਿਮਾਗ ਤਰਕ ਨਾਲ ਨਹੀਂ, ਸਗੋਂ ਪੁਰਾਣੀਆਂ ਆਦਤਾਂ ਅਤੇ ਤੁਰੰਤ ਰਾਹਤ ਦੇ ਤਰੀਕਿਆਂ ਨਾਲ ਕੰਮ ਕਰਦਾ ਹੈ। ਨਹੁੰ ਚਬਾਉਣਾ ਜਾਂ ਟਾਲਮਟੋਲ ਕਰਨਾ ਦਰਅਸਲ ਦਿਮਾਗ ਦੀ ਉਹ ਕੋਸ਼ਿਸ਼ ਹੁੰਦੀ ਹੈ, ਜਿਸ ਨਾਲ ਉਹ ਤਣਾਅ ਨੂੰ ਘਟਾਉਣਾ ਚਾਹੁੰਦਾ ਹੈ, ਭਾਵੇਂ ਤਰੀਕਾ ਨੁਕਸਾਨਦੇਹ ਹੀ ਕਿਉਂ ਨਾ ਹੋਵੇ।
ਨਹੁੰ ਚਬਾਉਣਾ ਕੀ ਦਰਸਾਉਂਦਾ ਹੈ?
ਮਾਹਿਰ ਦੱਸਦੇ ਹਨ ਕਿ ਨਹੁੰ ਚਬਾਉਣ ਦੀ ਆਦਤ ਅਕਸਰ ਐਂਜ਼ਾਇਟੀ (ਚਿੰਤਾ) ਅਤੇ ਅੰਦਰੂਨੀ ਬੇਚੈਨੀ ਦਾ ਸੰਕੇਤ ਹੁੰਦੀ ਹੈ। ਇਸ ਨਾਲ ਦਿਮਾਗ ਨੂੰ ਕੁਝ ਪਲਾਂ ਲਈ ਸੁਕੂਨ ਮਿਲਦਾ ਹੈ, ਪਰ ਹੌਲੀ-ਹੌਲੀ ਇਹ ਆਦਤ ਬਣ ਜਾਂਦੀ ਹੈ। ਇਸੇ ਤਰ੍ਹਾਂ, ਕਈ ਵਾਰ ਦਿਮਾਗ ਕਿਸੇ ਕੰਮ ਨੂੰ ਖਤਰੇ ਜਾਂ ਵੱਡੇ ਬੋਝ ਵਜੋਂ ਦੇਖਣ ਲੱਗ ਪੈਂਦਾ ਹੈ, ਜਿਸ ਕਾਰਨ ਉਹ ਉਸ ਤੋਂ ਬਚਣ ਲਈ ਟਾਲਮਟੋਲ ਕਰਦਾ ਹੈ। ਇਹ ਆਲਸ ਨਹੀਂ, ਸਗੋਂ ਤਣਾਅ ਤੋਂ ਬਚਣ ਦੀ ਮਨੋਵਿਗਿਆਨਕ ਪ੍ਰਤੀਕਿਰਿਆ ਹੁੰਦੀ ਹੈ।
ਇਨ੍ਹਾਂ ਆਦਤਾਂ ਤੋਂ ਬਚਣ ਦੇ ਤਰੀਕੇ
ਮਨੋਵਿਗਿਆਨ ਮਾਹਿਰ ਸਲਾਹ ਦਿੰਦੇ ਹਨ ਕਿ ਸਭ ਤੋਂ ਪਹਿਲਾਂ ਆਪਣੇ “ਟ੍ਰਿਗਰ” ਪਛਾਣੋ—ਕਿਹੜੀਆਂ ਸਥਿਤੀਆਂ 'ਚ ਇਹ ਆਦਤਾਂ ਵਧ ਜਾਂਦੀਆਂ ਹਨ।
- ਗਹਿਰਾ ਸਾਹ, ਮਾਈਂਡਫੁਲਨੈੱਸ ਜਾਂ ਹਲਕੀ ਕਸਰਤ ਕਰੋ
- ਵੱਡੇ ਕੰਮਾਂ ਨੂੰ ਛੋਟੇ-ਛੋਟੇ ਹਿੱਸਿਆਂ 'ਚ ਵੰਡੋ
- ਆਪਣੇ ਆਪ ਨੂੰ ਦੋਸ਼ ਦੇਣ ਦੀ ਬਜਾਏ ਸਮਝਣ ਦੀ ਕੋਸ਼ਿਸ਼ ਕਰੋ
- ਨਹੁੰ ਚਬਾਉਣਾ ਜਾਂ ਟਾਲਮਟੋਲ ਕਰਨਾ ਕਮਜ਼ੋਰੀ ਨਹੀਂ ਹੈ ਸਗੋਂ ਇਹ ਸੰਕੇਤ ਹੈ ਕਿ ਤੁਹਾਡਾ ਦਿਮਾਗ਼ ਕਿਸੇ ਖ਼ਤਰੇ ਜਾਂ ਤਣਾਅ ਨਾਲ ਜੂਝ ਰਿਹਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਮੈਡੀਕਲ ਵਿਗਿਆਨੀਆਂ ਦੀ ਵੱਡੀ ਖੋਜ ! ਕੈਂਸਰ ਦੀ ਪਛਾਣ ਕਰਨ ਲਈ ਸਸਤਾ ਤੇ ਆਸਾਨ ਬਲੱਡ ਟੈਸਟ ਕੀਤਾ ਤਿਆਰ
NEXT STORY