ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ, ਜਿਸ ਬਾਰੇ ਉਹ ਕਿਸੇ ਨੂੰ ਕੁਝ ਨਹੀਂ ਦੱਸਦੇ। ਗਲਤ ਖਾਣ-ਪੀਣ ਦੇ ਕਾਰਨ ਢਿੱਡ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਬਜ਼ ਦੀ ਸਮੱਸਿਆ ਜ਼ਿਆਦਾਤਰ ਜੰਕ ਫੂਡ, ਕੋਲਡ ਡਰਿੰਕ, ਵਿਸ਼ੈਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਹੁੰਦੀਆਂ ਹਨ। ਭੋਜਨ ਸਹੀ ਤਰੀਕੇ ਨਾਲ ਹਜ਼ਮ ਨਾ ਹੋਣ ਕਾਰਨ ਕਬਜ਼, ਬਦਹਜ਼ਮੀ, ਗੈਸ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਕਈ ਦਵਾਈਆਂ ਦਾ ਸੇਵਨ ਕਰਦੇ ਹਨ, ਜਿਸ ਨਾਲ ਫ਼ਰਕ ਨਹੀਂ ਪੈਂਦਾ। ਅਸੀਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਕੇ ਅਤੇ ਸਹੀ ਖਾਣ-ਪੀਣ ਦੀ ਆਦਤ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।
ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ....
ਜੀਰੇ ਅਤੇ ਅਜਵਾਈਣ ਦਾ ਸੇਵਨ
ਢਿੱਡ ਅਤੇ ਕਬਜ਼ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਜੀਰੇ ਅਤੇ ਅਜਵਾਇਣ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਮੰਨਿਆ ਗਿਆ ਹੈ। ਅਜਵਾਈਣ-ਜੀਰੇ ਨੂੰ ਹਲਕੀ ਅੱਗ 'ਤੇ ਭੁੰਨ ਕੇ ਇਸ ਦਾ ਪਾਊਡਰ ਬਣਾ ਲਓ। ਹੁਣ ਕਾਲਾ ਲੂਣ ਪੀਸ ਕੇ ਇਸ ਪਾਊਡਰ 'ਚ ਮਿਲਾ ਲਓ। ਇਸ ਮਿਸ਼ਰਨ ਨੂੰ ਰੋਜ਼ਾਨਾ ਅੱਧੇ ਚਮਚਾ ਕੋਸੇ ਪਾਣੀ ਨਾਲ ਲੈਣ 'ਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਨਾਲ ਢਿੱਡ ਸਾਫ਼ ਹੋਣ ਦੇ ਨਾਲ-ਨਾਲ ਐਸੀਡਿਟੀ, ਉਲਟੀ, ਢਿੱਡ ਦਰਦ ਆਦਿ ਸਮੱਸਿਆਵਾਂ ਤੋਂ ਜਲਦੀ ਰਾਹਤ ਮਿਲਦੀ ਹੈ।
ਨਿੰਬੂ ਦਾ ਪਾਣੀ
ਕਬਜ਼ ਦੀ ਸਮੱਸਿਆ ਤੋਂ ਪੀੜਤ ਲੋਕ ਸਵੇਰੇ ਉੱਠ ਕੇ 1 ਗਿਲਾਸ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਕਾਲਾ ਲੂਣ ਮਿਲਾ ਕੇ ਇਸ ਦਾ ਸੇਵਨ ਕਰਨ। ਇਸ ਨਾਲ ਢਿੱਡ ਸਾਫ਼ ਹੋ ਜਾਵੇਗਾ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।
ਤ੍ਰਿਫਲਾ ਚੂਰਨ
ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ 1 ਚਮਚਾ ਤ੍ਰਿਫਲਾ ਚੂਰਨ ਰਾਤ ਨੂੰ 1 ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖੋ। ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੀ ਲਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਕੁਝ ਦਿਨਾਂ ਵਿੱਚ ਤੁਹਾਨੂੰ ਫ਼ਰਕ ਪੈ ਜਾਵੇਗਾ।
ਸੇਬ ਅਤੇ ਅੰਗੂਰ
ਸੇਬ ਅਤੇ ਅੰਗੂਰ ਖਾਣ ਨਾਲ ਢਿੱਡ ਸਾਫ਼ ਹੁੰਦਾ ਹੈ। ਇਹ ਕਬਜ਼ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਸੇਬ ਦਾ ਜੂਸ ਪੀਣ ਨਾਲ ਅੰਤੜੀਆਂ ਦੀ ਅੰਦਰੂਨੀ ਸਫ਼ਾਈ ਹੋ ਜਾਂਦੀ ਹੈ ਅਤੇ ਕਬਜ਼ ਦੀ ਸਮੱਸਿਆ ਜਲਦ ਦੂਰ ਹੁੰਦੀ ਹੈ।
ਸ਼ਹਿਦ
ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ 1 ਚਮਚਾ ਸ਼ਹਿਦ 1 ਗਿਲਾਸ ਪਾਣੀ ਵਿੱਚ ਮਿਲਾ ਕੇ ਰੋਜ਼ਾਨਾ ਸੇਵਨ ਕਰੋ। ਇਸ ਨਾਲ ਕੁਝ ਦਿਨਾਂ ਵਿੱਚ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ ।
ਹਰੜ ਦਾ ਚੂਰਨ
ਜੇ ਤੁਹਾਨੂੰ ਪੁਰਾਣੀ ਕਬਜ਼ ਹੈ, ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ 1 ਹਰੜ ਪੀਸ ਕੇ ਬਰੀਕ ਚੂਰਨ ਬਣਾ ਲਓ ਅਤੇ ਇਸ ਚੂਰਨ ਦਾ ਕੋਸੇ ਪਾਣੀ ਨਾਲ ਸੇਵਨ ਕਰੋ। ਇਸ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਦੂਰ ਹੋ ਜਾਵੇਗੀ ਅਤੇ ਢਿੱਡ ਵਿੱਚ ਬਣਨ ਵਾਲੀ ਗੈਸ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ ।
ਅਰੰਡੀ ਦਾ ਤੇਲ
ਰਾਤ ਨੂੰ ਸੌਣ ਤੋਂ ਪਹਿਲਾਂ ਅਰੰਡੀ ਦੇ ਤੇਲ ਨੂੰ ਗਰਮ ਦੁੱਧ ਵਿੱਚ ਮਿਲਾ ਕੇ ਪੀਓ। ਇਸ ਨਾਲ ਢਿੱਡ ਸਾਫ ਹੋ ਜਾਵੇਗਾ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ ।
ਅਮਰੂਦ ਅਤੇ ਪਪੀਤਾ
ਕਬਜ਼ ਦੀ ਸਮੱਸਿਆ ਹੋਣ ’ਤੇ ਪੱਕਿਆ ਹੋਇਆ ਅਮਰੂਦ ਅਤੇ ਪਪੀਤਾ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ, ਜਿਸ ਨਾਲ ਢਿੱਡ ਸਾਫ ਹੋ ਜਾਵੇਗਾ ਅਤੇ ਸਭ ਸਮੱਸਿਆਵਾਂ ਦੂਰ ਹੋ ਜਾਣਗੀਆਂ ।
ਅੰਜੀਰ
ਅੰਜੀਰ ਦੇ ਫਲ ਨੂੰ ਰਾਤ ਨੂੰ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਅਗਲੀ ਸਵੇਰ ਇਸ ਫਲ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਹੀਂਗ
ਕਬਜ਼ ਦੀ ਸਮੱਸਿਆ ਦੂਰ ਕਰਨ ਲਈ ਇੱਕ ਗਲਾਸ ਕੋਸੇ ਪਾਣੀ ਵਿੱਚ ਥੋੜ੍ਹਾ ਜਿਹਾ ਹੀਂਗ ਪਾਊਡਰ ਮਿਲਾ ਕੇ ਛਾਣ ਲਓ। ਇਸ ਨਾਲ ਢਿੱਡ ਸਾਫ਼ ਹੋਣ ਦੇ ਨਾਲ-ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
Health Tips: ਚਾਕਲੇਟ ਖਾਣ ਦੇ ਬੇਮਿਸਾਲ ਫ਼ਾਇਦੇ, ਤਣਾਅ, ਖੰਘ-ਜ਼ੁਕਾਮ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ
NEXT STORY