ਵੈੱਬ ਡੈਸਕ - ਮਾਨਸੂਨ ਦੇ ਮੌਸਮ 'ਚ ਵਾਲਾਂ ਦਾ ਝੜਣਾ ਆਮ ਗੱਲ ਹੈ। ਇਹ ਸਮੱਸਿਆ ਜ਼ਿਆਦਾਤਰ ਔਰਤਾਂ 'ਚ ਦੇਖਣ ਨੂੰ ਮਿਲਦੀ ਹੈ। ਇਹ ਸਮੱਸਿਆ ਜ਼ਿਆਦਾਤਰ ਔਰਤਾਂ 'ਚ ਦੇਖਣ ਨੂੰ ਮਿਲਦੀ ਹੈ। ਇਸ ਮੌਸਮ 'ਚ ਹਰ ਸਮੇਂ ਵਾਲਾਂ 'ਚ ਨਮੀ ਬਣੀ ਰਹਿੰਦੀ ਹੈ, ਜਿਸ ਵਜ੍ਹਾ ਨਾਲ ਔਰਤਾਂ ਨੂੰ ਹਰ ਦੂਜੇ ਦਿਨ ਵਾਲਾਂ ਨੂੰ ਧੋਣਾ ਪੈਂਦਾ ਹੈ। ਇਸ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਅਜਿਹੇ ਵਿਚ ਤੁਸੀਂ ਆਪਣੀ ਡਾਈਟ 'ਚ ਕੁਝ ਚੀਜ਼ਾਂ ਸ਼ਾਮਲ ਕਰਕੇ ਵਾਲਾਂ ਨੂੰ ਮਜ਼ਬੂਤ ਬਣਾ ਸਕਦੇ ਹੋ।
ਦਹੀਂ
ਦਹੀਂ ਦੀ ਵਰਤੋਂ ਕਰਨਾ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਇਸ ਨਾਲ ਹੀ ਇਹ ਵਾਲਾਂ ਨੂੰ ਵੀ ਮਜ਼ਬੂਤੀ ਦਿੰਦਾ ਹੈ। ਇਸ 'ਚ ਮੌਜੂਦ ਮਿਨਰਲਸ ਅਤੇ ਪ੍ਰੋਬਾਓਟਿਕ ਬੈਕਟੀਰੀਆ ਵਾਲਾਂ ਨੂੰ ਜ਼ਰੂਰੀ ਪੋਸ਼ਕ ਤੱਤ ਦਿੰਦਾ ਹੈ। ਅਜਿਹੇ 'ਚ ਮਾਨਸੂਨ ਦੇ ਦਿਨਾਂ ਵਿਚ ਮਜ਼ਬੂਤ ਵਾਲਾਂ ਲਈ ਦਹੀਂ ਦੀ ਵਰਤੋਂ ਜ਼ਰੂਰ ਕਰੋ।
ਮੇਥੀ ਦੇ ਬੀਜ
ਖਾਣੇ 'ਚ ਮੇਥੀ ਦੇ ਬੀਜ ਦੀ ਵਰਤੋਂ ਕਰਨ ਨਾਲ ਵੀ ਵਾਲ ਟੁੱਟਣ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਥੋੜੇ ਜਿਹੇ ਨਾਰੀਅਲ ਤੇਲ 'ਚ ਮੇਥੀ ਦੇ ਬੀਜ ਗਰਮ ਕਰੋ ਅਤੇ ਠੰਡਾ ਹੋਣ ਦੇ ਬਾਅਦ ਇਸ ਨਾਲ ਸਿਰ ਦੀ ਮਸਾਜ ਕਰਨ ਨਾਲ ਫਾਇਦਾ ਹੁੰਦਾ ਹੈ।
ਜਾਇਫਲ
ਜਾਅਫਲ ਇਕ ਤਰ੍ਹਾਂ ਦਾ ਮਸਾਲਾ ਹੁੰਦਾ ਹੈ, ਜਿਸ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਵਿਚ ਇਕ ਚੁਟਕੀ ਜਾਅਫਲ ਪਾਊਡਰ ਮਿਲਾ ਕੇ ਪੀਓ।
ਹਲਦੀ
ਹਲਦੀ ਦੀ ਵਰਤੋਂ ਨਾਲ ਵੀ ਵਾਲਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ। ਦੁੱਧ ਵਿਚ ਹਲਦੀ ਮਿਲਾਕੇ ਪੀਣ ਨਾਲ ਸਿਹਤ ਨੂੰ ਤਾਂ ਫਾਇਦਾ ਹੁੰਦਾ ਹੀ ਹੈ ਨਾਲ ਹੀ ਇਹ ਵਾਲਾਂ ਨੂੰ ਮਜ਼ਬੂਤ ਬਣਾਉਂਦੀ ਹੈ।
ਅਲਸੀ ਦੇ ਬੀਜ
ਅਲਸੀ ਦੇ ਬੀਜਾਂ ਨੂੰ ਰਾਤ ਨੂੰ ਭਿਓਂ ਕੇ ਰੱਖੋ ਅਤੇ ਸਵੇਰੇ ਇਨ੍ਹਾਂ ਦੀ ਦੁੱਧ ਦੇ ਨਾਲ ਵਰਤੋਂ ਕਰਨ ਨਾਲ ਵੀ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਨਾਰੀਅਲ ਅਤੇ ਘਿਓ ਦੇ ਨਾਲ ਅਲਸੀ ਦੇ ਬੀਜਾਂ ਨੂੰ ਮਿਲਾ ਕੇ ਲੱਡੂ ਵੀ ਬਣਾਏ ਜਾ ਸਕਦੇ ਹਨ। ਰੋਜ਼ਾਨਾ ਦੁੱਧ ਦੇ ਨਾਲ ਇਕ ਲੱਡੂ ਦੀ ਵਰਤੋਂ ਕਰਨ ਨਾਲ ਵੀ ਵਾਲ ਮਜ਼ਬੂਤ ਹੁੰਦੇ ਹਨ।
ਜਾਣੋ ਨਿੰਬੂ ਪਾਣੀ ਬਣਾਉਣ ਦਾ ਸਹੀ ਤਰੀਕਾ ਤੇ ਸਮੱਗਰੀ
NEXT STORY