ਜਲੰਧਰ— ਨਾਡ਼ੀਆਂ ਵਿਚ ਦਰਦ ਹੋਣਾ ਕੋਈ ਗੰਭੀਰ ਸਮੱਸਿਆ ਨਹੀਂ ਪਰ ਇਸ ਨਾਲ ਕਾਫ਼ੀ ਤਕਲੀਫ਼ ਹੁੰਦੀ ਹੈ। ਜੇਕਰ ਨਾਡ਼ੀਆਂ 'ਚ ਜ਼ਿਆਦਾ ਦਰਦ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਜੇ ਇਹ ਦਰਦ ਘੱਟ ਹੈ ਤਾਂ ਅਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਕੇ ਇਸ ਦਰਦ ਨੂੰ ਘੱਟ ਕਰ ਸਕਦੇ ਹਾਂ। ਸਾਡੇ ਘਰ ਵਿਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜੋ ਸਾਡੇ ਸਰੀਰ ਦੇ ਦਰਦ ਅਤੇ ਨਾਡ਼ੀਆਂ ਦੇ ਦਰਦ ਨੂੰ ਘੱਟ ਕਰ ਦਿੰਦੀਆਂ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਘਰੇਲੂ ਨੁਸਖ਼ੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਨਾਡ਼ੀਆਂ ਦੇ ਦਰਦ ਨੂੰ ਘੱਟ ਕਰ ਸਕਦੇ ਹਾਂ ਅਤੇ ਇਨ੍ਹਾਂ ਨੁਸਖ਼ਿਆਂ ਦੀ ਕਿੰਝ ਕਰਨੀ ਹੋ ਵਰਤੋਂ।
ਸੇਂਧਾ ਨਮਕ
ਨਮਕ ਅੰਦਰ ਮੈਗਨੀਸ਼ੀਅਮ ਸਲਫੇਟ ਪਾਇਆ ਜਾਂਦਾ ਹੈ। ਜੋ ਸਾਈਟਿਕਾ ਕਾਰਨ ਹੋਣ ਵਾਲੇ ਦਰਦ ਨੂੰ ਘੱਟ ਕਰਨ ਵਿਚ ਬਹੁਤ ਮਦਦਗਾਰ ਹੁੰਦਾ ਹੈ। ਇਸ ਲਈ ਨਾਡ਼ੀਆਂ ਦੇ ਦਰਦ ਨੂੰ ਘੱਟ ਕਰਨ ਲਈ ਸੇਂਧਾ ਨਮਕ ਮੁਲਾਇਮ ਕੱਪੜੇ ਵਿਚ ਲਪੇਟ ਕੇ ਨਹਾਉਣ ਵਾਲੀ ਬਾਲਟੀ ਵਿਚ ਪਾਉ ਅਤੇ ਥੋੜ੍ਹੇ ਸਮੇਂ ਬਾਅਦ ਉਸ ਪਾਣੀ ਨਾਲ ਨਹਾ ਲਓ। ਇਸ ਨਾਲ ਸਰੀਰ ਦੀਆਂ ਨਾਡ਼ੀਆਂ 'ਚ ਹੋਣ ਵਾਲਾ ਦਰਦ ਠੀਕ ਹੋ ਜਾਂਦਾ ਹੈ ।
ਮੇਥੀ ਦੇ ਬੀਜ
ਮੇਥੀ ਦੇ ਬੀਜਾਂ ਅੰਦਰ ਬਹੁਤ ਸਾਰੀਆਂ ਬੀਮਾਰੀਆਂ ਠੀਕ ਕਰਨ ਦੇ ਗੁਣ ਪਾਏ ਜਾਂਦੇ ਹਨ । ਇਹ ਨਾਡ਼ੀਆਂ ਦੇ ਦਰਦ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਇਸ ਵਿਚ ਸੋਜ ਘੱਟ ਕਰਨ ਦੇ ਗੁਣ ਹੁੰਦੇ ਹਨ। ਇਹ ਨਾਡ਼ੀਆਂ ਦੇ ਦਰਦ ਨੂੰ ਘੱਟ ਕਰਨ ਦੇ ਨਾਲ-ਨਾਲ ਉਸ ਨਾਲ ਹੋਣ ਵਾਲੀ ਸੋਜ ਤੋਂ ਵੀ ਰਾਹਤ ਦਿਵਾਉਂਦੇ ਹਨ। ਇਸ ਲਈ ਮੇਥੀ ਦੇ ਬੀਜਾਂ ਨੂੰ ਪਾਣੀ ਵਿਚ ਭਿਉਂ ਕੇ ਪੇਸਟ ਤਿਆਰ ਕਰ ਲਓ ਅਤੇ ਦਰਦ ਵਾਲੀ ਜਗ੍ਹਾ ਤੇ ਲਗਾਓ।ਇਸ ਨਾਲ ਨਾਡ਼ੀਆਂ ਦਾ ਦਰਦ ਠੀਕ ਹੋ ਜਾਵੇਗਾ।
ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਵਿਚ ਮੈਗਨੀਸ਼ੀਅਮ , ਪੋਟਾਸ਼ੀਅਮ , ਕੈਲਸ਼ੀਅਮ ਜਿਹੇ ਤੱਤ ਮੌਜੂਦ ਹੁੰਦੇ ਹਨ। ਇਹ ਨਾਡ਼ੀਆਂ ਦੇ ਦਰਦ ਤੋਂ ਰਾਹਤ ਦਿਵਾਉਂਦੇ ਹਨ। ਸੇਬ ਦੇ ਸਿਰਕੇ ਅੰਦਰ ਕੁਦਰਤੀ ਸੋਜ ਘੱਟ ਕਰਨ ਦੇ ਗੁਣ ਪਾਏ ਜਾਂਦੇ ਹਨ।ਇਸ ਨਾਲ ਨਾਡ਼ੀਆਂ ਦਾ ਦਰਦ ਅਤੇ ਸਾਈਟਿਕਾ ਨਾਲ ਹੋਣ ਵਾਲੀ ਸੋਜ ਘੱਟ ਹੋ ਜਾਂਦੀ ਹੈ। ਇਸ ਲਈ ਸੇਬ ਦੇ ਸਿਰਕੇ ਨੂੰ ਇਕ ਗਿਲਾਸ ਪਾਣੀ ਵਿਚ ਮਿਲਾਓ ਅਤੇ ਇਸ ਮਿਸ਼ਰਣ ਨੂੰ ਪੀ ਲਓ। ਇਸ ਨਾਲ ਬਹੁਤ ਰਾਹਤ ਮਿਲੇਗੀ ।
ਹਲਦੀ
ਜੇ ਤੁਹਾਨੂੰ ਨਾਡ਼ੀਆਂ ਵਿਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਇਕ ਗਿਲਾਸ ਦੁੱਧ ਵਿਚ ਹਲਦੀ ਮਿਲਾ ਕੇ ਉਬਾਲ ਲਓ ਅਤੇ ਇਸ ਦੁੱਧ ਨੂੰ ਰੋਜ਼ਾਨਾ ਪੀਓ। ਇਸ ਨਾਲ ਤੁਹਾਡੀਆਂ ਨਾਡ਼ੀਆਂ ਦਾ ਦਰਦ ਬਹੁਤ ਜਲਦ ਘੱਟ ਹੋ ਜਾਵੇਗਾ ।
ਗਰਮ ਪਾਣੀ ਨਾਲ ਨਹਾਓ
ਨਾਡ਼ੀਆਂ ਵਿਚ ਦਰਦ ਹੋਣ ਤੇ ਗਰਮ ਪਾਣੀ ਨਾਲ ਨਹਾਓ । ਇਸ ਨਾਲ ਖ਼ੂਨ ਦਾ ਪ੍ਰਭਾਵ ਵਧਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ ਅਤੇ ਇਸ ਨਾਲ ਨਾਡ਼ੀਆਂ ਰਿਲੈਕਸ ਹੁੰਦੀਆਂ ਹਨ ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਲੱਡ ਸ਼ੂਗਰ ਨੂੰ ਕੰਟਰੋਲ ਰੱਖੋ
ਜੇਕਰ ਤੁਸੀਂ ਆਪਣਾ ਬਲੱਡ ਸ਼ੂਗਰ ਕੰਟਰੋਲ 'ਚ ਰੱਖੋ । ਇਸ ਨਾਲ ਬਲੱਡ ਸ਼ੂਗਰ ਦਾ ਲੈਵਲ ਨਾਰਮਲ ਰਹੇਗਾ ਅਤੇ ਨਾਡ਼ੀਆਂ ਵਿਚ ਹੋਣ ਵਾਲਾ ਦਰਦ ਜਲਦੀ ਠੀਕ ਹੋ ਜਾਵੇਗਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕਾਬੂ ਕਰਦੈ ‘ਅਮਰੂਦ ਦੇ ਪੱਤਿਆਂ ਦਾ ਕਾੜ੍ਹਾ’, ਜਾਣੋ ਹੋਰ ਵੀ ਬੇਮਿਸਾਲ਼ ਫ਼ਾਇਦੇ
NEXT STORY