ਹੈਲਥ ਡੈਸਕ: ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਜੇਕਰ ਤੁਹਾਨੂੰ ਕਮਰ ਦੇ ਹੇਠਲੇ ਹਿੱਸੇ ਵਿੱਚ ਲਗਾਤਾਰ ਦਰਦ, ਜਕੜਨ, ਪੈਰਾਂ ਵਿੱਚ ਝਨਝਨਾਹਟ ਜਾਂ ਚੱਲਣ-ਫਿਰਨ ਵਿੱਚ ਪਰੇਸ਼ਾਨੀ ਮਹਿਸੂਸ ਹੋ ਰਹੀ ਹੈ, ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਡਾਕਟਰੀ ਮਾਹਿਰਾਂ ਅਨੁਸਾਰ, ਇਹ ਸਮੱਸਿਆ ਅਕਸਰ ਰੀੜ੍ਹ ਦੀ ਹੱਡੀ ਦੇ L3, L4 ਅਤੇ L5 ਵਰਟੀਬਰਾ (ਮਣਕਿਆਂ) ਨਾਲ ਜੁੜੀ ਹੋ ਸਕਦੀ ਹੈ, ਜੋ ਸਰੀਰ ਦਾ ਪੂਰਾ ਭਾਰ ਸੰਭਾਲਦੇ ਹਨ ਅਤੇ ਪੈਰਾਂ ਤੱਕ ਜਾਣ ਵਾਲੀਆਂ ਨਸਾਂ ਦੀ ਸੁਰੱਖਿਆ ਕਰਦੇ ਹਨ।
L3, L4 ਅਤੇ L5 ਦੀ ਅਹਿਮੀਅਤ
ਇਹ ਤਿੰਨੋਂ ਮਣਕੇ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਵਿੱਚ ਸਥਿਤ ਹੁੰਦੇ ਹਨ ਅਤੇ ਇਨ੍ਹਾਂ ਦਾ ਸਿੱਧਾ ਸਬੰਧ ਕਮਰ, ਕੂਲ੍ਹਿਆਂ ਅਤੇ ਪੈਰਾਂ ਦੀਆਂ ਨਸਾਂ ਨਾਲ ਹੁੰਦਾ ਹੈ। ਜਦੋਂ ਇਨ੍ਹਾਂ ਹਿੱਸਿਆਂ ਵਿੱਚ ਸੋਜ ਜਾਂ ਨਸਾਂ 'ਤੇ ਦਬਾਅ ਵਧਦਾ ਹੈ, ਤਾਂ ਕਮਰ ਤੋਂ ਲੈ ਕੇ ਪੈਰਾਂ ਤੱਕ ਤੇਜ਼ ਦਰਦ, ਸੁੰਨਪਨ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਸਰਦੀਆਂ ਵਿੱਚ ਘੱਟ ਤਾਪਮਾਨ ਕਾਰਨ ਨਸਾਂ ਅਤੇ ਮਾਸਪੇਸ਼ੀਆਂ ਵਿੱਚ ਜਕੜਨ ਵਧ ਜਾਂਦੀ ਹੈ, ਜਿਸ ਨਾਲ ਇਹ ਸਮੱਸਿਆ ਹੋਰ ਗੰਭੀਰ ਰੂਪ ਲੈ ਲੈਂਦੀ ਹੈ।
ਔਰਤਾਂ ਨੂੰ ਜ਼ਿਆਦਾ ਖ਼ਤਰਾ ਕਿਉਂ?
ਮਾਹਿਰਾਂ ਅਨੁਸਾਰ, ਔਰਤਾਂ ਵਿੱਚ ਖ਼ਾਸ ਕਰਕੇ ਡਿਲੀਵਰੀ ਤੋਂ ਬਾਅਦ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਕਮਰ ਅਤੇ ਰੀੜ੍ਹ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸਰਦੀਆਂ 'ਚ ਸਰੀਰਕ ਗਤੀਵਿਧੀਆਂ ਘੱਟ ਹੋਣ ਕਾਰਨ ਕਮਰ ਵਿੱਚ ਜਕੜਨ ਤੇ ਉੱਠਣ-ਬੈਠਣ ਵਿੱਚ ਦਰਦ ਦੀ ਸ਼ਿਕਾਇਤ ਵਧ ਜਾਂਦੀ ਹੈ।
ਵਿਟਾਮਿਨ-D ਦੀ ਕਮੀ ਤੇ ਗਲਤ ਪੋਸਚਰ
ਸਰਦੀਆਂ ਵਿੱਚ ਧੁੱਪ ਘੱਟ ਮਿਲਣ ਕਾਰਨ ਸਰੀਰ 'ਚ ਵਿਟਾਮਿਨ-D ਦੀ ਕਮੀ ਹੋ ਜਾਂਦੀ ਹੈ, ਜੋ ਹੱਡੀਆਂ ਦੀ ਕਮਜ਼ੋਰੀ ਅਤੇ ਦਰਦ ਦਾ ਵੱਡਾ ਕਾਰਨ ਬਣਦੀ ਹੈ। ਇਸ ਦੇ ਨਾਲ ਹੀ, ਘੰਟਿਆਂ ਬੱਧੀ ਝੁਕ ਕੇ ਕੰਮ ਕਰਨਾ ਜਾਂ ਗਲਤ ਤਰੀਕੇ ਨਾਲ ਬੈਠਣਾ ਇਸ ਦਰਦ ਨੂੰ ਹੋਰ ਵਧਾ ਦਿੰਦਾ ਹੈ।
ਬਚਾਅ ਦੇ ਤਰੀਕੇ:
• ਯੋਗਾਸਨ: ਕਮਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਸੂਰਜ ਨਮਸਕਾਰ, ਵਜਰਾਸਨ ਅਤੇ ਮਯੂਰਾਸਨ ਬਹੁਤ ਫਾਇਦੇਮੰਦ ਹਨ।
• ਸਹੀ ਪੋਸਚਰ: ਬੈਠਦੇ ਸਮੇਂ ਪਿੱਠ ਸਿੱਧੀ ਰੱਖੋ ਅਤੇ ਕਮਰ ਨੂੰ ਪੂਰਾ ਸਹਾਰਾ ਦਿਓ।
• ਵਾਕ: ਆਫ਼ਿਸ ਵਿੱਚ ਕੰਮ ਕਰਦੇ ਸਮੇਂ ਹਰ ਇੱਕ ਘੰਟੇ ਬਾਅਦ 5 ਮਿੰਟ ਦੀ ਸੈਰ ਜ਼ਰੂਰ ਕਰੋ।
• ਧੁੱਪ ਸੇਕਣਾ: ਹੱਡੀਆਂ ਦੀ ਮਜ਼ਬੂਤੀ ਲਈ ਰੋਜ਼ਾਨਾ ਕੁਝ ਦੇਰ ਧੁੱਪ ਵਿੱਚ ਬੈਠੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਰਦੀਆਂ 'ਚ ਜ਼ੁਰਾਬਾਂ ਪਾ ਕੇ ਸੌਣਾ ਫਾਇਦੇਮੰਦ ਜਾਂ ਨੁਕਸਾਨਦੇਹ? ਜਾਣੋ ਕੀ ਕਹਿੰਦੇ ਹਨ ਮਾਹਿਰ
NEXT STORY