ਮੇਖ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਆਪ ਪੂਰੇ ਜੋਸ਼ ਹਿੰਮਤ ਅਤੇ ਉਤਸ਼ਾਹ ਨਾਲ ਕਾਰੋਬਾਰੀ ਕੰਮਾਂ ਨੂੰ ਨਿਪਟਾਓਗੇ।
ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਮਨੋਬਲ ਸਟ੍ਰਾਂਗ ਰਹੇਗਾ, ਆਪ ਆਪਣੇ ਉਤਸ਼ਾਹੀ ਮਨ ਕਰ ਕੇ ਹਰ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਰੱਖੋਗੇ।
ਮਿਥੁਨ- ਇੰਪੋਰਟ-ਐਕਸਪੋਰਟ, ਪੈਟ੍ਰੋਲੀਅਮ-ਸਮੁੰਦਰੀ ਪ੍ਰੋਡਕਟਸ, ਕੈਮੀਕਲਜ਼ ਦਾ ਕੰਮ ਕਰਨ ਵਾਲਿਆਂ ਲਈ ਸਮਾਂ ਢਿੱਲਾ, ਕਿਉਂਕਿ ਉਨ੍ਹਾਂ ਦਾ ਕਿਸੇ ਨਾ ਕਿਸੇ ਸਮੱਸਿਆ ਨਾਲ ਵਾਸਤਾ ਰਹੇਗਾ।
ਕਰਕ- ਬਿਊਟੀਫਿਕੇਸ਼ਨ-ਬੂਟੀਕ, ਕੰਸਲਟੈਂਸੀ, ਟੀਚਿੰਗ, ਪ੍ਰੀਟਿੰਗ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲ ਸਕਦਾ ਹੈ।
ਸਿੰਘ- ਅਫਸਰਾਂ ਦੇ ਨਰਮ-ਸੁਪੋਰਟਿਵ ਰੁਖ ਕਰ ਕੇ ਆਪ ਦੇ ਕਿਸੇ ਸਰਕਾਰੀ ਕੰਮ ’ਚ ਥੋੜ੍ਹੀ ਬਹੁਤ ਪੇਸ਼ਕਦਮੀ ਹੋਵੇਗੀ, ਦੁਸ਼ਮਣਾਂ ਦੀ ਕੋਈ ਖਾਸ ਪੇਸ਼ ਨਾ ਚਲ ਸਕੇਗੀ।
ਕੰਨਿਆ- ਜਨਰਲ ਸਿਤਾਰਾ ਬਿਹਤਰ, ਯਤਨ ਕਰਨ ’ਤੇ ਕਿਸੇ ਸਕੀਮ ਪ੍ਰੋਗਰਾਮ ’ਚ ਪੇਸ਼ਕਦਮੀ ਹੋਵੇਗੀ, ਵੈਸੇ ਵੀ ਆਪ ਦੂਜਿਆਂ ’ਤੇ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਤੁਲਾ- ਪੇਟ ’ਚ ਗੜਬੜੀ ਰਹੇਗੀ, ਤਬੀਅਤ ਅਤੇ ਮਨ ’ਚ ਵੀ ਬੇਚੈਨੀ ਰਹੇਗੀ, ਕਿਸੇ ਵੀ ਕੰਮ ਨੂੰ ਅਨਮੰਨੇ ਮਨ ਨਾਲ ਹੱਥ ’ਚ ਨਾ ਲੈਣਾ ਸਹੀ ਰਹੇਗਾ।
ਬ੍ਰਿਸ਼ਚਕ- ਵਪਾਰਕ ਅਤੇ ਕੰਮਕਾਜੀ ਦਸ਼ਾ ਬਿਹਤਰ, ਸਫਲਤਾ ਸਾਥ ਦੇਵੇਗੀ, ਜ਼ਿੰਦਾਦਿਲੀ ਅਤੇ ਸਵਛੰਦ ਹੁੰਦੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਧਨ- ਕਿਉਂਕਿ ਦੁਸ਼ਮਣ ਆਪ ਨੂੰ ਘੇਰਨ ਅਤੇ ਕਿਸੇ ਨਾ ਕਿਸੇ ਮੁਸੀਬਤ ’ਚ ਫਸਾਉਣ ਲਈ ਐਕਟਿਵ ਰਹਿਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਬਣਾਈ ਰਖੋ।
ਮਕਰ- ਜਨਰਲ ਸਿਤਾਰਾ ਬਿਹਤਰ, ਯਤਨ ਕਰਨ ’ਤੇ ਉਦੇਸ਼ ਪ੍ਰੋਗਰਾਮ ਸਿਰੇ ਚੜ੍ਹਣਗੇ, ਧਾਰਮਿਕ ਕੰਮਾਂ ’ਚ ਧਿਆਨ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।
ਕੁੰਭ- ਕਿਸੇ ਅਦਾਲਤੀ ਕੰਮ ਨੂੰ ਹੱਥ ’ਚ ਲੈਣ ’ਤੇ ਕਦਮ ਬੜ੍ਹਤ ਵੱਲ, ਵੱਡੇ ਲੋਕਾਂ ਦਾ ਰੁਖ ਆਪ ਦੇ ਪ੍ਰਤੀ ਸਾਫਟ ਹਮਦਰਦੀ ਵਾਲਾ ਬਣਿਆ ਰਹੇਗਾ, ਇੱਜ਼ਤਮਾਣ ਵਧੇਗਾ।
ਮੀਨ- ਜੇ ਕਿਸੇ ਵੱਡੇ ਆਦਮੀ ਜਾਂ ਕਿਸੇ ਸੱਜਣ ਮਿੱਤਰ ਦਾ ਸਹਿਯੋਗ ਲੈਣ ਲਈ ਆਪ ਉਸ ਨਾਲ ਮੁਲਾਕਾਤ ਕਰੋਗੇ ਤਾਂ ਉਹ ਆਪ ਨੂੰ ਹਮਦਰਦੀ ਨਾਲ ਅਟੈਂਡ ਕਰੇਗਾ।
3 ਨਵੰਬਰ 2020, ਮੰਗਲਵਾਰ
ਕੱਤਕ ਵਦੀ ਤਿੱਥੀ ਤੀਜ (3-4 ਮੱਧ ਰਾਤ 3.25 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਮੀਨ ’ਚ
ਬੁੱੱਧ ਤੁਲਾ ’ਚ
ਗੁਰੂ ਧਨ ’ਚ
ਸ਼ੁੱਕਰ ਕੰਿਨਆ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2077,ਕੱਤਕ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ :1942, ਮਿਤੀ : 12 (ਕੱਤਕ), ਹਿਜਰੀ ਸਾਲ 1442, ਮਹੀਨਾ : ਰਬਿ-ਉਲ ਅੱਵਲ, ਤਰੀਕ : 16, ਨਕਸ਼ੱਤਰ : ਰੋਹਿਣੀ (3-4 ਰਾਤ 2.30 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ :ਪਰਿਧ (3 ਨਵੰਬਰ ਦਿਨ-ਰਾਤ ਅਤੇ ਅਗਲੇ ਦਿਨ (4 ਨਵੰਬਰ) ਸਵੇਰੇ 6.37ਤੱਕ)। ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ-ਰਾਤ),ਭਦਰਾ ਰਵੇਗੀ ਬਾਅਦ ਦੁਪਹਿਰ 2.20 ਤੋਂ ਲੈ ਕੇ 3-4 ਮੱਧ ਰਾਤ 3.25 ਤਕ। ਦਿਸ਼ਾ ਸ਼ੂਲ :ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ :ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ
NEXT STORY