ਮੇਖ- ਮਿੱਤਰਾਂ, ਵੱਡੇ ਲੋਕਾਂ, ਸੱਜਣ ਸਾਥੀਆਂ ਨਾਲ ਮੇਲ-ਜੋਲ ਲਾਭਕਾਰੀ ਅਤੇ ਉਨ੍ਹਾਂ ਦੀ ਮਦਦ ਨਾਲ ਆਪ ਦੀ ਕੋਈ ਸਮੱਸਿਆ ਹੱਲ ਹੋਵੇਗੀ, ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਬ੍ਰਿਖ- ਸਿਤਾਰਾ ਧਨ ਲਾਭ ਵਾਲਾ, ਕੰਮਕਾਜੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਰਿਜ਼ਲਟ ਦੇਵੇਗੀ, ਵਿਰੋਧੀ ਆਪ ਅੱਗੇ ਠਹਿਰਨ ’ਚ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਨਗੇ।
ਮਿਥੁਨ- ਕਾਰੋਬਾਰੀ ਕੰਮਾਂ ’ਚ ਸਫਲਤਾ ਮਿਲੇਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਮੌਸਮ ਦਾ ਅੈਕਸਪੋਜ਼ਰ ਆਪ ਦੀ ਤਬੀਅਤ ਨੂੰ ਕੁਝ ਅਪਸੈੱਟ ਰੱਖੇਗਾ।
ਕਰਕ- ਖਰਚਿਆਂ ਕਰਕੇ ਧਨ ਦਾ ਠਹਿਰਾਅ ਥੋੜ੍ਹਾ ਹੋਵੇਗਾ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ, ਤਾਂ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਸਫਰ ਵੀ ਨਾ ਕਰੋ।
ਸਿੰਘ- ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਦੁਸ਼ਮਣ ਕਮਜ਼ੋਰ ਰਹਿਣਗੇ।
ਕੰਨਿਆ- ਜਿਹੜੇ ਕੰਮ ਲਈ ਮਨ ਬਣਾਉਗੇ ਜਾਂ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ ਪਰ ਹਲਕੀ ਨੇਚਰ ਅਤੇ ਸੋਚ ਵਾਲੇ ਸਾਥੀ ਪ੍ਰੇਸ਼ਾਨੀ ਦੇ ਸਕਦੇ ਹਨ।
ਤੁਲਾ- ਧਾਰਮਿਕ ਕੰਮਾਂ ’ਚ ਰੁਚੀ, ਧਾਰਮਿਕ ਲਿਟਰੇਚਰ ਪੜ੍ਹਨ ’ਚ ਜੀ ਲੱਗੇਗਾ, ਇਰਾਦਿਆਂ ’ਚ ਮਜ਼ਬੂਤੀ, ਹਰ ਫ੍ਰੰਟ ’ਤੇ ਬਿਹਤਰੀ ਅਤੇ ਸਫਲਤਾ ਮਿਲੇਗੀ।
ਬ੍ਰਿਸ਼ਚਕ- ਪੂਰਾ ਪ੍ਰਹੇਜ਼ ਰੱਖਣ ਦੇ ਬਾਵਜੂਦ ਪੇਟ ਕੁਝ ਵਿਗੜਿਆ-ਵਿਗੜਿਆ ਰਹੇਗਾ, ਇਸ ਲਈ ਸੀਮਾ ’ਚ, ਨਾਪਿਆ-ਤੁਲਿਆ ਖਾਣਾ-ਪੀਣਾ ਸਹੀ ਰਹੇਗਾ।
ਧਨ- ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਲਿਹਾਜ਼ ਕਰਨਗੇ।
ਮਕਰ- ਵਿਰੋਧ ਪੱਖ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਆਪ ਦੀ ਲੱਤ ਖਿੱਚਣ ਦਾ ਯਤਨ ਕਰਦਾ ਰਹੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰਨਾ ਸਹੀ ਰਹੇਗਾ।
ਕੁੰਭ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ੁੱਭ ਕੰਮਾਂ ’ਚ ਧਿਆਨ, ਮਾਣ-ਯਸ਼ ਦੀ ਪ੍ਰਾਪਤੀ।
ਮੀਨ- ਕੋਰਟ-ਕਚਹਿਰੀ ਦੇ ਕੰਮਾਂ ਲਈ ਸਿਤਾਰਾ ਬਲਵਾਨ, ਸ਼ਤਰੂ ਕਮਜ਼ੋਰ ਰਹਿਣਗੇ, ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।
22 ਮਾਰਚ 2021, ਸੋਮਵਾਰ ਫੱਗਣ ਸੁਦੀ ਤਿਥੀ ਅਸ਼ਟਮੀ (ਸਵੇਰੇ 9.01 ਤਕ) ਅਤੇ ਮਗਰੋਂ ਤਿਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਬ੍ਰਿਖ ’ਚ
ਬੁੱੱਧ ਕੁੰਭ ’ਚ
ਗੁਰੂ ਮਕਰ ’ਚ
ਸ਼ੁੱਕਰ ਮੀਨ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2077, ਚੇਤ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 1 (ਚੇਤ), ਹਿਜਰੀ ਸਾਲ 1442, ਮਹੀਨਾ : ਸ਼ਬਾਨ, ਤਰੀਕ :8, ਸੂਰਜ ਉਦੇ ਸਵੇਰੇ 6.33 ਵਜੇ, ਸੂਰਜ ਅਸਤ ਸ਼ਾਮ 6.36 ਵਜੇ (ਜਲੰਧਰ ਟਾਈਮ) ਨਕਸ਼ੱਤਰ : ਆਰਦਰਾ (ਰਾਤ 9.28 ਤਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ, ਯੋਗ : ਸੌਭਾਗਿਯ (ਦੁਪਹਿਰ 12.55 ਤਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਰਾਸ਼ਟਰੀ ਸ਼ਕ ਸੰਮਤ 1943 ਅਤੇ ਰਾਸ਼ਟਰੀ ਸ਼ਕ ਚੇਤ ਮਹੀਨਾ ਸ਼ੁਰੂ, ਵਿਸ਼ਵ ਜਲ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ
NEXT STORY