ਮੇਖ- ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਵੀ ਕੰਮ ਲਈ ਯਤਨ ਕਰੋਗੇ, ਉਸ ’ਚ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ।
ਬ੍ਰਿਖ- ਦੁਸ਼ਮਣਾਂ ਦੇ ਪ੍ਰਤੀ ਲੋੜ ਤੋਂ ਵੱਧ ਸਾਵਧਾਨੀ ਰੱਖੋ, ਕਿਉਂਕਿ ਉਹ ਆਪ ਨੂੰ ਪ੍ਰੇਸ਼ਾਨ ਕਰਨ ਅਤੇ ਅਪਸੈੱਟ ਰੱਖਣ ਲਈ ਕਾਫੀ ਸਰਗਰਮ ਰਹਿਣਗੇ।
ਮਿਥੁਨ- ਕਿਸੇ ਜਾਇਦਾਦੀ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਲੋੜ ਪੈਣ ’ਤੇ ਉਸ ਦੀ ਮਦਦ ਕਰ ਕੇ ਆਪ ਦੀ ਕੋਈ ਪ੍ਰਾਬਲਮ ਸੁਲਝੇਗੀ।
ਕਰਕ- ਕਿਸੇ ਜਾਇਦਾਦੀ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇ ਸਕਦੀ ਹੈ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਸਿੰਘ- ਕਿਸੇ ਵੱਡੇ ਆਦਮੀ ਅਤੇ ਸੱਜਣ ਮਿੱਤਰ ਦੀ ਮਦਦ ਨਾਲ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ, ਸ਼ਤਰੂ ਕਮਜ਼ੋਰ ਰਹਿਣਗੇ।
ਕੰਨਿਆ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ ਵੈਸੇ ਵੀ ਹਰ ਫ੍ਰੰਟ ’ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ, ਵੱਡੇ ਲੋਕਾਂ ’ਚ ਆਪ ਦੀ ਪੈਠ ਬਣੀ ਰਹੇਗੀ।
ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਨ ’ਤੇ ਸਾਤਵਿਕ ਅਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਸ਼ੁੱਭ ਕੰਮਾਂ ’ਚ ਧਿਆਨ।
ਬ੍ਰਿਸ਼ਚਕ- ਕਿਉਂਕਿ ਸਿਤਾਰਾ ਉਲਝਣਾਂ ਝਗੜਿਆਂ ਵਾਲਾ ਹੈ, ਇਸ ਲਈ ਕੋਈ ਵੀ ਕੰਮ, ਨਵਾਂ ਯਤਨ ਜਾਂ ਪ੍ਰੋਗਰਾਮ ਹੱਥ ’ਚ ਨਹੀਂ ਲੈਣਾ ਚਾਹੀਦਾ, ਸ਼ੁੱਭ ਕੰਮਾਂ ’ਚ ਧਿਆਨ।
ਧਨ- ਵਪਾਰ ਅਤੇ ਕਾਰੋਬਾਰ ’ਚ ਲਾਭ, ਹਲਕੇ ਯਤਨ ਨਾਲ ਵੀ ਆਪ ਦੀ ਕੋਈ ਕਾਰੋਬਾਰੀ ਸਮੱਸਿਆ ਸੁਲਝ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।
ਮਕਰ- ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਵਿਜੇ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਕੁੰਭ- ਧਾਰਮਿਕ ਕੰਮਾਂ ’ਚ ਰੁਚੀ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਜਨਰਲ ਸਿਤਾਰਾ ਹਰ ਫ੍ਰੰਟ ’ਤੇ ਕਦਮ ਬੜ੍ਹਤ ਵੱਲ ਰੱਖੇਗਾ।
ਮੀਨ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਉਨ੍ਹਾਂ ਵਸਤਾਂ ਦੀ ਖਾਣ-ਪੀਣ ’ਚ ਵਰਤੋਂ ਨਾ ਕਰੋ, ਜਿਹੜੀਆਂ ਆਪ ਦੀ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
20ਜੂਨ 2021, ਐਤਵਾਰ ਜੇਠ ਸੁਦੀ ਤਿਥੀ ਦਸਮੀ (ਸ਼ਾਮ 4.22 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱੱਧ ਬ੍ਰਿਖ ’ਚ
ਗੁਰੂ ਕੁੰਭ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078,ਹਾੜ੍ਹ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 30 (ਜੇਠ), ਹਿਜਰੀ ਸਾਲ 1442, ਮਹੀਨਾ : ਜ਼ਿਲਕਾਦ ਤਰੀਕ : 9, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.31 ਵਜੇ (ਜਲੰਧਰ ਟਾਈਮ) ਨਕਸ਼ੱਤਰ : ਚਿਤਰਾ(ਸ਼ਾਮ 6.49 ਤੱਕ)ਅਤੇ ਮਗਰੋਂ ਨਕਸ਼ੱਤਰ ਸ਼ਵਾਤੀ, ਯੋਗ : ਪ੍ਰਿਧ (ਰਾਤ 8.59 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਕੰਨਿਆ ਰਾਸ਼ੀ ’ਤੇ (ਸਵੇਰੇ 7.42 ਤੱਕ) ਅਤੇ ਮਗਰੋਂ ਤੂਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ :ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗੰਗਾ ਦੁਸਹਿਰਾ ਪੁਰਬ (ਹਰਿਦੁਆਰ), ਸ਼੍ਰੀ ਗੰਗਾ ਦਸਹਿਰਾ ਪੁਰਬ (ਸ਼੍ਰੀ ਬਦਰੀ ਨਾਥ ਧਾਮ), ਸਪੋਰ ਯਾਤਰਾ (ਧਾਰਲਦਾ, ਊਧਮਪੁਰ, ਜੰਮੂ-ਕਸ਼ਮੀਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ
NEXT STORY