ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਕੁਝ ਸਫਲਤਾ ਮਿਲੇਗੀ, ਪਰ ਕੁਝ ਮੈਂਟਲ ਟੈਨਸ਼ਨ ਬਣੀ ਰਹਿ ਸਕਦੀ ਹੈ।
ਬ੍ਰਿਖ- ਜਨਰਲ ਸਿਤਾਰਾ ਕਮਜ਼ੋਰ, ਧਿਆਨ ਰੱਖੋ ਕਿ ਬਗੈਰ ਕਿਸੇ ਕਾਰਨ ਹੀ ਕਿਸੇ ਝਮੇਲੇ ’ਚ ਨਾ ਫਸ ਜਾਓ, ਨੁਕਸਾਨ, ਧਨ ਹਾਨੀ ਦਾ ਵੀ ਡਰ ਹੈ।
ਮਿਥੁਨ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ਕੇ ਜਿੱਥੇ ਆਪ ਦੀ ਕੋਈ ਕਾਰੋਬਾਰੀ ਪ੍ਰਾਬਲਮ ਸੁਲਝ ਸਕਦੀ ਹੈ, ਉੱਥੇ ਹਰ ਫ੍ਰੰਟ ਤੇ ਬਿਹਤਰੀ ਹੋਵੇਗੀ।
ਕਰਕ- ਕਿਸੇ ਅਫਸਰ ਦੇ ਸਾਫਟ-ਹਮਦਰਦਾਨਾ ਰੁਖ ਕਰ ਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਪਰ ਸੁਭਾਅ ’ਚ ਗੁੱਸਾ ਰਹੇਗਾ।
ਸਿੰਘ- ਧਾਰਮਿਕ ਕੰਮਾਂ ਨੂੰ ਕਰਨ, ਧਾਰਮਿਕ ਲਿਟਰੇਚਰ ਪੜ੍ਹਣ, ਕਥਾ-ਵਾਰਤਾ, ਭਜਨ ਕੀਰਤਨ ਸੁਨਣ ’ਚ ਜੀ ਲੱਗੇਗਾ, ਪਰ ਖਰਚਿਆਂ ਦਾ ਪ੍ਰੈਸ਼ਰ ਵੀ ਰਹੇਗਾ।
ਕੰਨਿਆ- ਖਾਣਾ-ਪੀਣਾ ਸੰਜਮ ਅਤੇ ਪਰਹੇਜ਼ ਨਾਲ ਕਰਨਾ ਸਹੀ ਰਹੇਗਾ, ਕਿਉਂਕਿ ਪੇਟ ’ਚ ਗੜਬੜੀ ਦਾ ਡਰ ਰਹੇਗਾ, ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਤੁਲਾ- ਕੰਮਕਾਜੀ ਕੰਮਾਂ ’ਚ ਸਫਲਤਾ ਮਿਲੇਗੀ, ਬਿਹਤਰੀ ਹੋਵੇਗੀ, ਵੈਸੇ ਵੀ ਹਰ ਫ੍ਰੰਟ ਤੇ ਆਪ ਹਾਵੀ-ਪ੍ਰਭਾਵੀ ਰਹੋਗੇ, ਪਰ ਢਇਆ ਆਪ ਨੂੰ ਕਿਸ ਕਿਸੇ ਸਮੇਂ ਅਪਸੈੱਟ ਰੱਖੇਗਾ।
ਬ੍ਰਿਸ਼ਚਕ- ਵਿਰੋਧੀ ਆਪ ’ਤੇ ਹਾਵੀ ਹੋਣ ਅਤੇ ਆਪ ਦੀ ਲੱਤ ਖਿੱਚਣ ਲਈ ਆਪਣੀ ਸ਼ਰਾਰਤਾਂ ’ਚ ਬਿਜ਼ੀ ਰਹਿ ਸਕਦੇ ਹਨ, ਇਸ ਲਈ ਸਾਵਧਾਨੀ ਜ਼ਰੂਰੀ ਹੋਵੇਗੀ।
ਧਨ- ਆਪ ਆਪਣੀ ਮਿਹਨਤ ਅਤੇ ਭੱਜਦੋੜ ਕਰ ਕੇ ਆਪਣੀ ਿਕਸੇ ਕੰਮਕਾਜੀ ਪਲਾਨਿੰਗ ਨੂੰ ਕੁਝ ਅੱਗੇ ਵਧਾ ਸਕਣਗੇ, ਸ਼ਤਰੂ ਕਮਜ਼ੋਰ।
ਮਕਰ- ਜਨਰਲ ਸਿਤਾਰਾ ਮਜ਼ਬੂਤ ਜਿਹਾੜਾ ਦੂਜਿਆਂ ਤੇ ਆਪ ਦੀ ਪੈਠ ਧਾਕ, ਛਾਪ ਬਣਾਈ ਰੱਖੇਗਾ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ।
ਕੁੰਭ- ਸਟ੍ਰਾਂਗ ਸਿਤਾਰਾ ਆਪ ’ਚ ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜਦੋੜ ਕਰਨ ਦੀ ਤਾਕਤ ਬਣਾਈ ਰੱਖੇਗਾ, ਪਰ ਕੋਈ ਕੰਮ ਅਨਮਨੇ ਮਨ ਨਾਲ ਨਾ ਕਰੋ।
ਮੀਨ- ਮਿੱਟੀ-ਰੇਤਾ-ਬਜਰੀ-ਕੰਸਟ੍ਰਕਸ਼ਨ ਅਤੇ ਬਿਲਡਿੰਗ , ਮੈਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
4 ਜੁਲਾਈ 2021, ਐਤਵਾਰ ਹਾੜ੍ਹ ਵਦੀ ਤਿਥੀ ਦਸ਼ਮੀ (ਸ਼ਾਮ7.56ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮੇਖ ’ਚ
ਮੰਗਲ ਕਰਕ ’ਚ
ਬੁੱੱਧ ਬ੍ਰਿਖ ’ਚ
ਗੁਰੂ ਕੁੰਭ ’ਚ
ਸ਼ੁੱਕਰ ਕਰਕ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਹਾੜ੍ਹ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 13 (ਹਾੜ੍ਹ), ਹਿਜਰੀ ਸਾਲ 1442, ਮਹੀਨਾ : ਜ਼ਿਲਕਾਦ ਤਰੀਕ : 23, ਸੂਰਜ ਉਦੇ ਸਵੇਰੇ 5.32 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ) ਨਕਸ਼ੱਤਰ : ਅਸ਼ਵਨੀ (ਸਵੇਰੇ 9.05 ਤੱਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਸ਼ੁਕਰਮਾ (ਦੁਪਹਿਰ 12.23 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 9.05 ਤੱਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਵੇਗੀ (ਸਵੇਰੇ 6.43 ਤੋਂ ਲੈ ਕੇ ਸ਼ਾਮ 7.56 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਗਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ
NEXT STORY