ਮੇਖ- ਯਤਨ ਕਰਨ ’ਤੇ ਆਪ ਦੀ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਕੰਮਕਾਜੀ ਕੰਮਾਂ ’ਚ ਬਿਹਤਰੀ।
ਬ੍ਰਿਖ- ਸਿਤਾਰਾ ਆਮਦਨ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਿਲ ਹਟੇਗੀ, ਜਨਰਲ ਤੌਰ ’ਤੇ ਹਰ ਫ੍ਰੰਟ ’ਤੇ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ।
ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ ’ਤੇ ਆਪ ਹਰ ਮੋਰਚੇ ’ਤੇ ਹਾਵੀ ਪ੍ਰਭਾਵੀ ਵਿਜਈ ਰਹੋਗੇ ਪਰ ਗਲੇ ’ਚ ਖਰਾਬੀ ਦਾ ਡਰ ਰਹੇਗਾ।
ਕਰਕ- ਸਿਤਾਰਾ ਨੁਕਸਾਨ ਪ੍ਰੇਸ਼ਾਨੀ ਵਾਲਾ, ਇਸ ਲਈ ਨਾ ਤਾਂ ਲੈਣ-ਦੇਣ ਦੇ ਕੰਮ ਜਲਦਬਾਜ਼ੀ ’ਚ ਕਰੋ ਅਤੇ ਨਾ ਹੀ ਲਿਖਣ–ਪੜ੍ਹਨ ਦੇ ਕੰਮ ਬੇ-ਧਿਆਨੀ ਨਾਲ ਕਰੋ।
ਸਿੰਘ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਵਾਲਾ, ਯਤਨ ਕਰਨ ’ਤੇ ਕੰਮਕਾਜੀ ਪਲਾਨਿੰਗ ਕੁਝ ਅੱਗੇ ਵਧੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।
ਕੰਨਿਆ- ਜਿਹੜੇ ਕੰਮ ਲਈ ਮਨ ਬਣਾਓਗੇ, ਉਸ’ਚ ਆਪ ਦੇ ਯਤਨ ਚੰਗੀ ਰਿਟਨਰ ਦੇਣਗੇ, ਮਾਣ-ਸਨਮਾਨ ਦੀ ਪ੍ਰਾਪਤੀ, ਵੱਡੇ ਲੋਕ ਮਿਹਰਬਾਨ ਕੰਸੀਡ੍ਰੇਟ ਰਹਿਣਗੇ।
ਤੁਲਾ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੀ ਪ੍ਰੋਗਰਾਮਿੰਗ ਨੂੰ ਕੁਝ ਅੱਗੇ ਵਧਾਉਣ ’ਚ ਮਦਦਗਾਰ ਹੋਵੇਗਾ, ਸ਼ਤਰੂ ਕਮਜ਼ੋਰ ਰਹਿਣਗੇ, ਅਰਥ ਦਸ਼ਾ ਠੀਕ ਠਾਕ ਰਹੇਗੀ।
ਬ੍ਰਿਸ਼ਚਕ- ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਕਮਜ਼ੋਰ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋ ਨਾ ਕਰਨਾ ਸਹੀ ਰਹੇਗਾ, ਨੁਕਸਾਨ ਦਾ ਡਰ।
ਧਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ ਰੁਖ ਰੱਖਣਗੇ।
ਮਕਰ- ਦੁਸ਼ਮਣਾਂ ਦੀਆਂ ਸ਼ਰਾਰਤਾਂ ਕਰ ਕੇ ਆਪ ਦਾ ਹਰ ਕੰਮ ਉਲਝਦਾ, ਵਿਗੜਦਾ, ਪੇਚੀਦਾ ਬਣਦਾ ਨਜ਼ਰ ਆਵੇਗਾ, ਇਸ ਲਈ ਹਰ ਫ੍ਰੰਟ ’ਤੇ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ।
ਕੁੰਭ- ਸੰਤਾਨ ਦੇ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਬਹੁਤ ਮਦਦਗਾਰ ਹੋ ਸਕਦਾ ਹੈ।
ਮੀਨ- ਜਾਇਦਾਦੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਉਭਰਦੇ ਸਿਮਟਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਲਾਪ੍ਰਵਾਹ ਨਾ ਰਹੋ।
6 ਅਗਸਤ 2021, ਸ਼ੁੱਕਰਵਾਰ ਸਾਉਣ ਵਦੀ ਤਿਥੀ ਤਰੋਦਸ਼ੀ (ਸ਼ਾਮ 6.29 ਤਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮਿਥੁਨ ’ਚ
ਮੰਗਲ ਸਿੰਘ ’ਚ
ਬੁੱੱਧ ਕਰਕ ’ਚ
ਗੁਰੂ ਕੁੰਭ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਸਾਉਣ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 15(ਸਾਉਣ), ਹਿਜਰੀ ਸਾਲ 1442, ਮਹੀਨਾ : ਜਿਲਹਿਜ਼ ਤਰੀਕ : 26, ਸੂਰਜ ਉਦੇ ਸਵੇਰੇ 5.51 ਵਜੇ, ਸੂਰਜ ਅਸਤ ਸ਼ਾਮ 7.15 ਵਜੇ (ਜਲੰਧਰ ਟਾਈਮ) ਨਕਸ਼ੱਤਰ : ਆਰਦਰਾ (ਸਵੇਰੇ 6.37 ਤੱਕ) ਮਗਰੋਂ ਨਕਸ਼ੱਤਰ ਪੁਰਨਵਸੁ, ਯੋਗ : ਵਜਰ (6-7 ਮੱਧ ਰਾਤ 1.09 ਤਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਮਿਥੁਨ ਰਾਸ਼ੀ ’ਤੇ(6-7 ਮੱਧ ਰਾਤ 1.54 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (ਸ਼ਾਮ 6.29 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਸਾਉਣ ਸ਼ਿਵਰਾਤਰੀ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ 'ਚ ਤੁਹਾਡੇ ਲਈ ਕੀ ਹੈ ਖਾਸ
NEXT STORY