ਮੇਖ : ਆਪ ਆਪਣੇ ਵਿਵੇਕ ਅਤੇ ਸੂਝਬੂਝ ਨਾਲ ਆਪਣੀ ਪਲਾਨਿੰਗ ਨੂੰ ਕੁਝ ਅੱਗੇ ਵਧਾ ਸਕਦੇ ਹੋ, ਉਦੇਸ਼ ਮਨੋਰਥ ਹੱਲ ਹੋਣਗੇ, ਅਰਥ ਦਸ਼ਾ ਠੀਕ-ਠਾਕ ਰਹੇਗੀ।
ਬ੍ਰਿਖ : ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇ ਸਕਦੀ ਹੈ, ਵੱਡੇ ਲੋਕ ਵੀ ਸਾਫਟ ਸੁਪੋਰਟਿਵ ਰੁਖ ਰੱਖਣਗੇ।
ਮਿਥੁਨ : ਕੰਮਕਾਜੀ ਭੱਜ-ਦੌੜ ਬੇਕਾਰ ਨਾ ਜਾਵੇਗੀ, ਉਤਸ਼ਾਹ-ਹਿੰਮਤ, ਯਤਨ ਸ਼ਕਤੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਹੋਣ ਜਾਂ ਮਜ਼ਬੂਤ, ਉਨ੍ਹਾਂ ਨੂੰ ਕਦੀ ਵੀ ਕਮਜ਼ੋਰ ਨਾ ਸਮਝੋ।
ਕਰਕ : ਡ੍ਰਿੰਕਸ, ਕੈਮੀਕਲਜ਼, ਪੇਂਟਸ, ਪੈਟ੍ਰੋਲੀਅਮ, ਲਿਊਬ੍ਰੀਕੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਸ਼ਤਰੂ ਅੱਗੇ ਠਹਿਰ ਨਾ ਸਕੋਗੇ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਮਨ ’ਚ ਸੈਰ ਸਫਰ ਦੀ ਚਾਹਤ ਰਹੇਗੀ, ਮਾਣ-ਯਸ਼ ਦੀ ਪ੍ਰਾਪਤੀ।
ਕੰਨਿਆ : ਵੀਜ਼ਾ-ਪਾਸਪੋਰਟ, ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਲਈ ਸਿਤਾਰਾ ਕਮਜ਼ੋਰ, ਲਿਖਣ-ਪੜ੍ਹਨ ਦੇ ਕੰਮ ’ਚ ਵੀ ਪੂਰੀ ਸਾਵਧਾਨੀ ਵਰਤਣੀ ਠੀਕ ਰਹੇਗੀ।
ਤੁਲਾ : ਵਪਾਰ ਕਾਰੋਬਾਰ ਦੇ ਕੰਮਾਂ ਲਈ ਸਿਤਾਰਾ ਚੰਗਾ, ਮਿੱਟੀ, ਰੇਤਾ, ਬੱਜਰੀ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਦੀ ਕੋਈ ਕਾਰੋਬਾਰੀ ਮੁਸ਼ਕਲ ਹਟ ਸਕਦੀ ਹੈ।
ਬ੍ਰਿਸ਼ਚਕ : ਅਫਸਰਾਂ ਦੇ ਸਾਫਟ ਰੁਖ ਕਰਕੇ ਕਿਸੇ ਸਰਕਾਰੀ ਸਮੱਸਿਆ ਦੇ ਸੁਲਝਣ ਦੀ ਆਸ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ ਪਰ ਸੁਭਾਅ ’ਚ ਗੁੱਸਾ।
ਧਨ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ, ਆਪ ਜਨਰਲ ਤੌਰ ’ਤੇ ਦੂਜਿਆਂ ’ਤੇ ਹਾਵੀ, ਪ੍ਰਭਾਵੀ, ਵਿਜਈ ਰਹੋਗੇ।
ਮਕਰ : ਪੇਟ ’ਚ ਖਰਾਬੀ ਦਾ ਡਰ, ਲੈਣ-ਦੇਣ ਦੇ ਕੰਮ ਵੀ ਸੰਭਲ ਸੰਭਾਲ ਕੇ ਕਰਨੇ ਸਹੀ ਰਹਿਣਗੇ, ਕਿਸੇ ਨੂੰ ਵੀ ਜ਼ਿਆਦਾ ਲਿਫਟ ਨਹੀਂ ਦੇਣੀ ਚਾਹੀਦੀ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ ਸਦਭਾਅ ਬਣਿਆ ਰਹੇਗਾ, ਆਪ ਦੇ ਯਤਨ ਚੰਗਾ ਰੰਗ ਦਿਖਾ ਸਕਦੇ ਹਨ।
ਮੀਨ : ਸ਼ਤਰੂਆਂ ਨੂੰ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਨਾਲ ਲਾਇਟਲੀ ਡੀਲ ਕਰੋ ਕਿਉਂਕਿ ਮੌਕਾ ਮਿਲਣ ’ਤੇ ਨਾ ਤਾਂ ਉਹ ਆਪ ਦਾ ਲਿਹਾਜ਼ ਕਰਨਗੇ ਅਤੇ ਨਾ ਹੀ ਆਪ ਨੂੰ ਕਦੇ ਬਖਸ਼ਣਗੇ।
7 ਸਤੰਬਰ 2021, ਮੰਗਲਵਾਰ ਭਾਦੋਂ ਵਦੀ ਤਿਥੀ ਮੱਸਿਆ (ਸਵੇਰੇ 6.22 ਤੱਕ) ਅਤੇ ਮਗਰੋਂ ਤਿਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਸਿੰਘ ’ਚ
ਮੰਗਲ ਕੰਨਿਆ ’ਚ
ਬੁੱਧ ਕੰਨਿਆ ’ਚ
ਗੁਰੂ ਕੁੰਭ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਭਾਦੋਂ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 16 (ਭਾਦੋਂ), ਹਿਜਰੀ ਸਾਲ 1443, ਮਹੀਨਾ : ਮੁਹੱਰਰਮ ਤਰੀਕ : 29, ਸੂਰਜ ਉਦੇ ਸਵੇਰੇ 6.11 ਵਜੇ, ਸੂਰਜ ਅਸਤ ਸ਼ਾਮ 6.40 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਰਵਾ ਫਾਲਗੁਣੀ (ਸ਼ਾਮ 5.05 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਫਾਲਗੁਣੀ, ਯੋਗ : ਸਾਧਿਯ (7-8 ਮੱਧ ਰਾਤ 2.21 ਤੱਕ) ਅਤੇ ਮਗਰੋਂ ਯੋਗ ਸ਼ੁੱਭ, ਚੰਦਰਮਾ : ਸਿੰਘ ਰਾਸ਼ੀ ’ਤੇ (ਰਾਤ 10.50 ਤੱਕ), ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ:ਭਾਦੋਂ ਮੱਸਿਆ (ਸਵੇਰੇ 6.22 ਤੱਕ-ਸਨਾਨ ਦਾਨ ਆਦਿ ਕੰਮਾਂ ਲਈ),ਭੌਮਵਤੀ ਮੱਸਿਆ, ਮੇਲਾ ਰਾਣੀ ਸਤੀ ਝੰਝੰਨੂੰ (ਰਾਜਸਥਾਨ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ
NEXT STORY