ਜਲੰਧਰ : 15 ਫਰਵਰੀ 2026 ਨੂੰ ਮਨਾਈ ਜਾਣ ਵਾਲੀ ਮਹਾਸ਼ਿਵਰਾਤਰੀ 'ਤੇ 300 ਸਾਲਾਂ ਬਾਅਦ ਇੱਕ ਬਹੁਤ ਹੀ ਦੁਰਲੱਭ ਖਗੋਲੀ ਘਟਨਾ ਹੋਣ ਜਾ ਰਹੀ ਹੈ, ਜਿੱਥੇ 12 ਸ਼ੁਭ ਯੋਗ ਅਤੇ 4 ਵੱਡੇ ਰਾਜਯੋਗ ਇੱਕਠੇ ਬਣ ਰਹੇ ਹਨ।
ਇਸ ਪਾਵਨ ਦਿਨ 'ਤੇ ਗ੍ਰਹਿਆਂ ਦੀ ਅਜਿਹੀ ਸਥਿਤੀ ਬਣ ਰਹੀ ਹੈ ਜੋ ਪਿਛਲੇ 300 ਸਾਲਾਂ ਵਿੱਚ ਨਹੀਂ ਦੇਖੀ ਗਈ। ਕੁੰਭ ਰਾਸ਼ੀ ਵਿੱਚ ਸੂਰਜ, ਬੁੱਧ, ਸ਼ੁੱਕਰ ਅਤੇ ਰਾਹੁ ਦੀ ਮੌਜੂਦਗੀ ਨਾਲ 'ਚਤੁਰਗ੍ਰਹਿ ਯੋਗ' ਬਣੇਗਾ। ਇਸ ਤੋਂ ਇਲਾਵਾ, ਸੂਰਜ, ਬੁੱਧ ਅਤੇ ਸ਼ੁੱਕਰ ਦੀ ਯੁਤੀ (ਮਿਲਾਪ) ਨਾਲ ਬੁੱਧਾਦਿੱਤਿਆ, ਲਕਸ਼ਮੀ ਨਾਰਾਇਣ ਅਤੇ ਸ਼ੁਕਰਾਦਿੱਤਿਆ ਵਰਗੇ 4 ਵੱਡੇ ਰਾਜਯੋਗ ਵੀ ਬਣਨਗੇ। ਇਹ ਯੋਗ ਮਨੁੱਖ ਦੀ ਬੁੱਧੀ, ਸੁੱਖ-ਸਹੂਲਤਾਂ ਅਤੇ ਸਮਾਜ ਵਿੱਚ ਮਾਣ-ਸਤਿਕਾਰ ਵਧਾਉਣ ਵਿੱਚ ਮਦਦਗਾਰ ਹੋਣਗੇ।
12 ਸ਼ੁਭ ਯੋਗਾਂ ਦੀ ਸੂਚੀ
ਇਸ ਦਿਨ ਇੱਕੋ ਸਮੇਂ 12 ਸ਼ੁਭ ਯੋਗ ਸਰਗਰਮ ਰਹਿਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ:
• ਪ੍ਰੀਤੀ, ਆਯੁਸ਼ਮਾਨ, ਸੌਭਾਗਿਆ, ਸਾਧਿਆ, ਸ਼ਿਵ, ਸ਼ੁਕਲ, ਸ਼ੋਭਨ, ਸਰਵਾਰਥਸਿੱਧੀ, ਚੰਦਰਮੰਗਲ, ਤ੍ਰਿਗ੍ਰਹਿ, ਰਾਜ ਅਤੇ ਧਰੁਵ।
ਰਾਸ਼ੀਆਂ 'ਤੇ ਪ੍ਰਭਾਵ
ਇਸ ਮਹਾਸੰਯੋਗ ਦਾ ਸਭ ਤੋਂ ਸ਼ੁਭ ਪ੍ਰਭਾਵ 3 ਰਾਸ਼ੀਆਂ 'ਤੇ ਪਵੇਗਾ:

• ਮੇਸ਼ ਰਾਸ਼ੀ: ਕਰੀਅਰ ਵਿੱਚ ਨਵਾਂ ਅਤੇ ਸ਼ਾਨਦਾਰ ਸਮਾਂ ਸ਼ੁਰੂ ਹੋਵੇਗਾ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਜਾਂ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਅਤੇ ਵਪਾਰ ਵਿੱਚ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।

• ਸਿੰਘ ਰਾਸ਼ੀ: ਸਮਾਜ ਅਤੇ ਕੰਮ ਵਾਲੀ ਥਾਂ 'ਤੇ ਰੁਤਬਾ ਵਧੇਗਾ। ਮਹਾਦੇਵ ਦੀ ਕਿਰਪਾ ਨਾਲ ਲੰਬੇ ਸਮੇਂ ਤੋਂ ਅਟਕੇ ਹੋਏ ਸਰਕਾਰੀ ਜਾਂ ਕਾਨੂੰਨੀ ਕੰਮ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੋਣਗੇ।

• ਮਕਰ ਰਾਸ਼ੀ: ਨਵੀਂ ਜਾਇਦਾਦ ਖਰੀਦਣ ਜਾਂ ਨਿਵੇਸ਼ ਕਰਨ ਲਈ ਇਹ ਸਭ ਤੋਂ ਉੱਤਮ ਸਮਾਂ ਹੈ। ਪਰਿਵਾਰਕ ਕਲੇਸ਼ ਦੂਰ ਹੋਵੇਗਾ ਅਤੇ ਆਪਸੀ ਪਿਆਰ ਵਧਣ ਨਾਲ ਮਾਨਸਿਕ ਸ਼ਾਂਤੀ ਮਿਲੇਗੀ।
PNB 'ਚ 5 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਕਿੰਨੀ ਮਿਲੇਗੀ ਤਨਖਾਹ
NEXT STORY