ਮੇਖ : ਸਿਤਾਰਾ ਦੁਪਹਿਰ ਤੱਕ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।
ਬ੍ਰਿਖ : ਜਨਰਲ ਸਿਤਾਰਾ ਕਮਜ਼ੋਰ, ਮਨ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਜਿਹਾ ਰਹੇਗਾ, ਕੋਈ ਵੀ ਫੈਸਲਾ ਲੈਣ ਜਾਂ ਕਿਸੇ ਪ੍ਰੋਗਰਾਮ ਨੂੰ ਫਾਈਨਲ ਕਰਨ ’ਚ ਮੁਸ਼ਕਲ ਹੋਵੇਗੀ।
ਮਿਥੁਨ : ਸਿਤਾਰਾ ਦੁਪਹਿਰ ਤਕ ਕਮਜ਼ੋਰ, ਦੁਸ਼ਮਣ ਆਪ ’ਤੇ ਹਾਵੀ ਹੋਣ ਅਤੇ ਆਪ ਨੂੰ ਪ੍ਰੇਸ਼ਾਨ ਕਰਨ ਲਈ ਕਾਫੀ ਸਰਗਰਮ ਰਹਿਣਗੇ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।
ਕਰਕ : ਦੁਪਹਿਰ ਤੱਕ ਕਾਰੋਬਾਰੀ ਪਲਾਨਿੰਗ ’ਚ ਕਿਸੇ ਨਾ ਕਿਸੇ ਬਾਧਾ, ਮੁਸ਼ਕਲ ਦੇ ਜਾਗਣ ਦਾ ਡਰ ਪਰ ਬਾਅਦ ’ਚ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਨਾ ਦੇਵੇਗੀ।
ਸਿੰਘ : ਸਿਤਾਰਾ ਦੁਪਹਿਰ ਤੱਕ ਜਾਇਦਾਦੀ ਅਤੇ ਅਦਾਲਤੀ ਕੰਮਾਂ ਲਈ ਪ੍ਰੇਸ਼ਾਨੀ ਪੈਦਾ ਕਰਨ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਸਫਲਤਾ ਮਿਲੇਗੀ।
ਕੰਨਿਆ : ਦੁਪਹਿਰ ਤੱਕ ਕੰਮਕਾਜੀ ਸਾਥੀ, ਆਪ ਦੀ ਲੱਤ ਖਿੱਚਦੇ ਰਹਿ ਸਕਦੇ ਹਨ ਪਰ ਬਾਅਦ ’ਚ ਉਨ੍ਹਾਂ ਦੀ ਕੋਈ ਖਾਸ ਪੇਸ਼ ਨਾ ਚੱਲੇਗੀ, ਵਿਜੇਸ਼੍ਰੀ ਸਾਥ ਦੇਵੇਗੀ।
ਤੁਲਾ : ਸਿਤਾਰਾ ਦੁਪਹਿਰ ਤਕ ਆਰਥਿਕ ਤੰਗੀ ਰੱਖਣ ਅਤੇ ਕਿਸੇ ਕੰਮਕਾਜੀ ਕੰਮ ਨੂੰ ਵਿਗਾੜਣ ਵਾਲਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਸਫਲਤਾ ਮਿਲੇਗੀ।
ਬ੍ਰਿਸ਼ਚਕ : ਦੁਪਹਿਰ ਤਕ ਮਨ ਅਤੇ ਸੋਚ ’ਤੇ ਨੈਗੇਟਿਵਿਟੀ ਹਾਵੀ ਰਹਿ ਸਕਦੀ ਹੈ ਪਰ ਬਾਅਦ ’ਚ ਕੰਮਕਾਜੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ।
ਧਨ : ਸਿਤਾਰਾ ਦੁਪਹਿਰ ਤੱਕ ਕੰਮਾਂ ਨੂੰ ਵਿਗਾੜਣ ਅਤੇ ਆਪੋਜ਼ਿਟ ਹਾਲਾਤ ਬਣਾਏ ਰੱਖਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਸਫਲਤਾ ਵਧੇਗੀ।
ਮਕਰ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਦਸ਼ਾ ਬਿਹਤਰ ਰੱਖਣ ਅਤੇ ਕਾਰੋਬਾਰੀ ਲਾਭ ਦੇਣ ਵਾਲਾ ਪਰ ਬਾਅਦ ’ਚ ਅਚਾਨਕ ਕਿਸੇ ਪੰਗੇ ਦੇ ਉੱਭਰਨ ਦਾ ਡਰ ਰਹੇਗਾ।
ਕੁੰਭ : ਸਿਤਾਰਾ ਦੁਪਹਿਰ ਤੱਕ ਸਰਕਾਰੀ ਕੰਮਾਂ ਨੂੰ ਅਪਸੈੱਟ ਰੱਖਣ ਅਤੇ ਅਫਸਰਾਂ ਦੇ ਰੁਖ ਨੂੰ ਸਖਤ ਬਣਾਉਣ ਵਾਲਾ ਪਰ ਬਾਅਦ ’ਚ ਅਰਥ ਦਸ਼ਾ ਬਿਹਤਰ ਬਣੇਗੀ।
ਮੀਨ : ਸਿਤਾਰਾ ਦੁਪਹਿਰ ਤੱਕ ਕਮਜ਼ੋਰ, ਧਾਰਮਿਕ ਕੰਮਾਂ ’ਚ ਜੀ ਨਾ ਲੱਗੇਗਾ ਪਰ ਬਾਅਦ ’ਚ ਕਿਸੇ ਸਰਕਾਰੀ ਕੰਮ ’ਚ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਣ ਦੀ ਆਸ।
11 ਅਕਤੂਬਰ 2021, ਸੋਮਵਾਰ ਅੱਸੂ ਸੁਦੀ ਤਿਥੀ ਛੱਠ (ਰਾਤ 11.51 ਤਕ) ਅਤੇ ਮਗਰੋਂ ਤਿਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਕੰਨਿਆ ’ਚ
ਬੁੱਧ ਕੰਨਿਆ ’ਚ
ਗੁਰੂ ਮਕਰ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਅੱਸੂ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 19 (ਅੱਸੂ), ਹਿਜਰੀ ਸਾਲ 1443, ਮਹੀਨਾ : ਰਬਿ-ਉਲ-ਅੱਵਲ, ਤਰੀਕ : 4, ਸੂਰਜ ਉਦੇ ਸਵੇਰੇ 6.32 ਵਜੇ, ਸੂਰਜ ਅਸਤ ਸ਼ਾਮ 5.57 ਵਜੇ (ਜਲੰਧਰ ਟਾਈਮ) ਨਕਸ਼ੱਤਰ : ਜੇਸ਼ਠਾ (ਦੁਪਹਿਰ 12.56 ਤਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਸੌਭਾਗਿਯ (ਪੂਰਵ ਦੁਪਹਿਰ 11.49 ਤਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਦੁਪਹਿਰ 12.56 ਤਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦੁਪਹਿਰ 12.56 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸਰਸਵਤੀ ਆਵਾਹਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ: ਸੰਤਾਨ ਹਰ ਮਾਮਲੇ ’ਚ ਆਪ ਦਾ ਦੇਵੇਗੀ ਸਾਥ ਤੇ ਕਰੇਗੀ ਸਹਿਯੋਗ
NEXT STORY