ਮੇਖ : ਟੀਚਿੰਗ-ਕੋਚਿੰਗ, ਸਟੇਸ਼ਨਰੀ, ਪਬਲੀਕੇਸ਼ਨ, ਕੰਸਲਟੈਂਸੀ, ਟੂਰਿਜ਼ਮ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਤਬੀਅਤ ’ਚ ਜ਼ਿੰਦਾਦਿਲੀ ਸਵਛੰਦਤਾ ਬਣੀ ਰਹੇਗੀ, ਮੂਡ ’ਚ ਖੁਸ਼ਦਿਲੀ ਵੀ ਰਹੇਗੀ।
ਮਿਥੁਨ : ਆਪ ਨੂੰ ਉਲਝਣਾਂ-ਝਗੜਿਆਂ-ਪੇਚੀਦਗੀਆਂ ਨਾਲ ਨਿਪਟਣਾ ਪੈ ਸਕਦਾ ਹੈ, ਇਸ ਲਈ ਕੋਈ ਵੀ ਕੰਮ ਜਾਂ ਯਤਨ ਤਿਆਰੀ ਦੇ ਬਗੈਰ ਨਾ ਕਰਨਾ ਸਹੀ ਰਹੇਗਾ।
ਕਰਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੰਮਕਾਜੀ ਪਲਾਨਿੰਗ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਜਨਰਲ ਤੌਰ ’ਤੇ ਸਮਾਂ ਸਫਲਤਾ ਵਾਲਾ।
ਸਿੰਘ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕਾਂ ਅਤੇ ਅਫਸਰਾਂ ਦੇ ਸੁਪੋਰਟਿਵ ਰੁਖ ਕਰ ਕੇ ਆਪਦੀ ਕੋਈ ਸਮੱਸਿਆ ਪ੍ਰੇਸ਼ਾਨੀ ਸੁਲਝ ਸਕਦੀ ਹੈ।
ਕੰਨਿਆ : ਯਤਨ ਕਰਨ ’ਤੇ ਆਪ ਦੀ ਪਲਾਨਿੰਗ, ਪ੍ਰੋਗਰਾਮਿੰਗ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਿਹਤਰ ਬਣੇ ਰਹਿਣਗੇ।
ਤੁਲਾ : ਸਿਤਾਰਾ ਸਿਹਤ ਲਈ ਕਮਜ਼ੋਰ ਇਸ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰਨੀ ਚਾਹੀਦੀ ਹੈ ਜਿਹੜੀਆਂ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਸੋਚੋਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ, ਫੈਮਿਲੀ ਫ੍ਰੰਟ’ਤੇ ਤਾਲਮੇਲ ਸਦਭਾਅ ਬਣਿਆ ਰਹੇਗਾ।
ਧਨ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਮਨ ਵੀ ਟੈਂਸ ਪ੍ਰੇਸ਼ਾਨ, ਉਦਾਸ ਰਹੇਗਾ।
ਮਕਰ : ਸੰੰਤਾਨ ਦੇ ਸੁਪੋਰਟਿਵ ਅਤੇ ਲਚੀਲੇ ਰੁਖ ਕਰਕੇ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ, ਇਰਾਦਿਆਂ ’ਚ ਮਜ਼ਬੂਤੀ।
ਕੁੰਭ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ, ਸ਼ਤਰੂ ਕਮਜ਼ੋਰ ਰਹਿਣਗੇ ਪਰ ਤਬੀਅਤ ’ਚ ਤੇਜ਼ੀ।
ਮੀਨ : ਮਿੱਤਰ-ਸੱਜਣ ਸਾਥੀ ਹਰ ਮੌਕੇ ’ਤੇ ਆਪ ਦਾ ਸਾਥ ਦੇਣਗੇ, ਆਪ ਦੇ ਨਾਲ ਸਹਿਯੋਗਕਰਨਗੇ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।
19 ਅਗਸਤ 2022, ਸ਼ੁੱਕਰਵਾਰ
ਭਾਦੋਂ ਵਦੀ ਤਿੱਥੀ ਅਸ਼ਟਮੀ (ਰਾਤ 11 ਵਜੇ ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਮੇਖ ’ਚ (ਸਵੇਰ 6.06 ਤੱਕ)
ਮੰਗਲ ਬ੍ਰਿਖ ’ਚ
ਬੁੱਧ ਸਿੰਘ ’ਚ
ਗੁਰੂ ਮੀਨ ’ਚ
ਸ਼ੁੱਕਰ ਕਰਕ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਭਾਦੋਂ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 28 (ਸਾਉਣ), ਹਿਜਰੀ ਸਾਲ 1444, ਮਹੀਨਾ : ਮੁਹੱਰਰਮ, ਤਰੀਕ : 20, ਸੂਰਜ ਉਦੇ ਸਵੇਰੇ 5.59 ਵਜੇ, ਸੂਰਜ ਅਸਤ ਸ਼ਾਮ 7.03 ਵਜੇ (ਜਲੰਧਰ ਟਾਈਮ) ਨਕਸ਼ੱਤਰ : ਕ੍ਰਿਤਿਕਾ (19-20 ਮੱਧਰਾਤ 1.53 ਤੱਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਧਰੁਵ (ਰਾਤ 8.59 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਮੇਖ ਰਾਸ਼ੀ ’ਤੇ (ਸਵੇਰ 6.06 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪੁਰਬ (ਮਥੁਰਾ), ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਰਤ (ਵੈਸ਼ਣਵ), ਗੋਕੁਲ ਅਸ਼ਟਮੀ (ਨੰਦ ਉਤਸਵ, ਮਥੁਰਾ), ਦੁਰਵਾ ਅਸ਼ਟਮੀ, ਸ਼੍ਰੀ ਮਹਾਕਾਲੀ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
NEXT STORY