ਮੇਖ : ਟੈਂਸ, ਉਦਾਸ, ਡਾਵਾਂਡੋਲ ਮਨ ਕਰਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜੀ ਨਾ ਹੋਵੇਗਾ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।
ਬ੍ਰਿਖ : ਧਾਰਮਿਕ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਪ੍ਰੋਗਰਾਮਿੰਗ, ਪਲਾਨਿੰਗ ਕੁਝ ਅੱਗੇ ਵਧੇਗੀ, ਮੋਰੇਲ ਬੂਸਟਿੰਗ ਵੀ ਬਣੀ ਰਹੇਗੀ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਯਤਨ ਸ਼ਕਤੀ ਬਣੀ ਰਹੇਗੀ, ਆਪ ਆਪਣੇ ਕਿਸੇ ਕੰਮਕਾਜੀ ਕੰਮ ਨੂੰ ਉਤਸ਼ਾਹ ਜੋਸ਼ ਨਾਲ ਨਿਪਟਾ ਸਕੋਗੇ।
ਸਿੰਘ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਆਪ ਦੀ ਕੰਮਕਾਜੀ ਪਲਾਨਿੰਗ ਕੁਝ ਬਿਹਤਰ ਨਤੀਜਾ ਦੇਵੇਗੀ, ਕੰਮਕਾਜੀ ਟੂਰਿੰਗ ਵੀ ਫਰੂਟਫੁਲ ਰਹੇਗੀ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਸ਼ੁੱਭ ਕੰਮਾਂ ’ਚ ਧਿਆਨ ਪਰ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਸਹੀ ਰਹੇਗਾ।
ਤੁਲਾ : ਖਰਚਿਆਂ ’ਚ ਵਾਧੇ ਕਰਕੇ ਅਰਥ ਤੰਗੀ ਰਹੇਗੀ, ਇਸ ਲਈ ਖਰਚਿਆਂ ’ਤੇ ਕਾਬੂ ਰੱਖੋ, ਕਿਸੇ ਹੇਠ ਆਪਣੀ ਕੋਈ ਪੇਮੈਂਟ ਵੀ ਸੋਚ ਸਮਝ ਕੇ ਫਸਾਓ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨਾ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਧਨ : ਕਿਸੇ ਅਫਸਰ ਦੇ ਸੁਪੋਰਟਿਵ, ਹਮਦਰਦਾਨਾ ਰੁਖ ਕਰਕੇ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ, ਤੇਜ ਪ੍ਰਭਾਵ, ਦਬਦਬਾ ਬਣਿਆ ਰਹੇਗਾ।
ਮਕਰ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਅਰਥ ਦਸ਼ਾ ਬਿਹਤਰ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ : ਸਿਤਾਰਾ ਸਿਹਤ ਖਾਸ ਕਰਕੇ ਪੇਟ ਲਈ ਕਮਜ਼ੋਰ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਨੁਕਸਾਨ ਦਾ ਡਰ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਦੋਵੇਂ ਪਤੀ ਪਤਨੀ ਇਕ-ਦੂਜੇ ਦੇ ਪ੍ਰਤੀ ਕੰਸੀਡ੍ਰੇਟ, ਲਿਹਾਜ਼ਦਾਰ ਬਣੇ ਰਹਿਣਗੇ, ਸਫਲਤਾ ਸਾਥ ਦੇਵੇਗੀ।
24 ਅਕਤੂਬਰ 2022, ਸੋਮਵਾਰ
ਕੱਤਕ ਵਦੀ ਤਿੱਥੀ ਚੌਦਸ (ਸ਼ਾਮ 5.28 ਤੱਕ) ਅਤੇ ਮਗਰੋਂ ਤਿੱਥੀ ਮੱਸਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਿਥੁਨ ’ਚ
ਬੁੱਧ ਕੰਨਿਆ ’ਚ
ਗੁਰੂ ਮੀਨ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਕੱਤਕ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 2 (ਕੱਤਕ), ਹਿਜਰੀ ਸਾਲ 1444, ਮਹੀਨਾ : ਰਬਿ ਉਲ ਅੱਵਲ, ਤਰੀਕ : 27, ਸੂਰਜ ਉਦੇ ਸਵੇਰੇ 6.41 ਵਜੇ, ਸੂਰਜ ਅਸਤ ਸ਼ਾਮ 5.43 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਬਾਅਦ ਦੁਪਹਿਰ 2.42 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਵੈਧ੍ਰਿਤੀ (ਬਾਅਦ ਦੁਪਹਿਰ 2.32 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਕੰਨਿਆ ਰਾਸ਼ੀ ’ਤੇ (24-25 ਮੱਧ ਰਾਤ 2.33 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕਰਕ ਚੌਦਸ, ਰੂਪ ਚੌਦਸ, ਦੀਵਾਲੀ, ਸ਼੍ਰੀ ਮਹਾ ਲਕਸ਼ਮੀ ਪੂਜਨ, ਕੁਬੇਰ ਪੂਜਾ, ਕੋਮੁਦਿ ਮਹੋਤਸਵ ਸਮਾਪਤ, ਮੇਲਾ ਕਾਲੀ ਬਾੜੀ (ਸ਼ਿਮਲਾ), ਸੰਯੁਕਤ ਰਾਸ਼ਟਰ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ, ਮੀਨ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਪੜ੍ਹੋ ਬਾਕੀ ਰਾਸ਼ੀਆਂ ਦਾ ਹਾਲ
NEXT STORY