ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਪੇਟ ਬਾਰੇ ਅਹਿਤਿਆਤ ਰੱਖਣੀ ਜ਼ਰੂਰੀ, ਕਿਸ ਹੇਠ ਆਪਣੀ ਕੋਈ ਪੇਮੈਂਟ ਵੀ ਸੋਚ-ਸਮਝ ਕੇ ਫਸਾਉਣਾ ਸਹੀ ਰਹੇਗਾ।
ਬ੍ਰਿਖ : ਕਾਰੋਬਾਰੀ ਦਸ਼ਾ ਪਹਿਲੀ ਦੀ ਤਰ੍ਹਾਂ ਪਰ ਮਨੋਬਲ ’ਚ ਟੁੱਟਣ ਦਾ ਅਹਿਸਾਸ ਬਣਿਆ ਰਹੇਗਾ, ਦੋਨੋਂ ਪਤੀ- ਪਤਨੀ ਇਕ ਦੂਜੇ ਦੇ ਪ੍ਰਤੀ ਨਾਰਾਜ਼ ਨਜ਼ਰ ਆਉਣਗੇ।
ਮਿਥੁਨ : ਮਨੋਬਲ ’ਚ ਟੁੱਟਣ ਕਰ ਕੇ ਆਪ ਕਿਸੇ ਵੀ ਕੰਮ ਜਾਂ ਯਤਨ ਨੂੰ ਅੱਗੇ ਵਧਾਉਣ ਦੀ ਹਿੰਮਤ ਨਾ ਕਰੋਗੇ, ਵੈਰ ਵਿਰੋਧ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ।
ਕਰਕ : ਮਨ ’ਤੇ ਗਲਤ ਅਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਇਸਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ, ਨੁਕਸਾਨ ਦਾ ਡਰ।
ਸਿੰਘ : ਧਿਆਨ ਰੱਖੋ ਕਿ ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਉਲਝ-ਵਿਗੜ ਨਾ ਜਾਵੇ, ਵੱਡੇ ਲੋਕਾਂ ਦੇ ਰੁਖ ’ਚ ਨਰਮੀ ’ਚ ਕਮੀ ਨਜ਼ਰ ਆਵੇਗੀ।
ਕੰਨਿਆ : ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜਦੌੜ ਤਾਂ ਰਹੇਗੀ ਪਰ ਉਸ ਦਾ ਕੋਈ ਖਾਸ ਨਤੀਜਾ ਸ਼ਾਇਦ ਨਾ ਨਿਕਲੇਗਾ, ਘਟੀਆ ਲੋਕਾਂ ਤੋਂ ਫਾਸਲਣਾ ਬਣਾਈ ਰੱਖੋ।
ਤੁਲਾ : ਕਾਰੋਬਾਰੀ ਕੰਮਾਂ ਨੂੰ ਧਿਆਨ ਨਾਲ ਨਿਪਟਾਓ ਕਿਉਂਕਿ ਸਿਤਾਰਾ-ਕੰਮਕਾਜੀ ਕੰਮਾਂ ਨੂੰ ਉਲਝਾਉਣ ਵਾਲਾ, ਧਨ ਦਾ ਠਹਿਰਾਅ ਘੱਟ, ਨੁਕਸਾਨ ਹੋ ਸਕਦਾ ਹੈ।
ਬ੍ਰਿਸ਼ਚਕ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਕਿਸੇ ਵੀ ਕੋਸ਼ਿਸ਼ ਨੂੰ ਅੱਗੇ ਵਧਾਉਣ ਲਈ ਨਾ ਤਾਂ ਮਨ ’ਚ ਉਤਸ਼ਾਹ ਹੋਵੇਗਾ ਅਤੇ ਨਾ ਹੀ ਮਨ ਰਾਜ਼ੀ ਹੋਵੇਗਾ।
ਧਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਵਾਲਾ, ਇਸ ਗੱਲ ਦਾ ਵੀ ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਮਕਰ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਪ੍ਰਾਬਲਮ ਵੀ ਹੱਲ ਹੋ ਸਕਦੀ ਹੈ, ਵੈਸੇ ਤੇਜ ਪ੍ਰਭਾਵ-ਦਬਦਬਾ ਵੀ ਬਣਿਆ ਰਹੇਗਾ।
ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਧਿਆਨ ਰੱਖੋ ਕਿ ਆਪ ਦਾ ਕੋਈ ਸਰਕਾਰੀ ਕੰਮ ਨਾ ਵਿਗੜ ਜਾਵੇ।
ਮੀਨ : ਜਨਰਲ ਸਿਤਾਰਾ ਕਮਜ਼ੋਰ, ਉਲਝਣਾਂ ਰੁਕਾਵਟਾਂ ਦੇ ਉਭਰਨ ਦਾ ਡਰ ਰਹਿ ਸਕਦਾ ਹੈ, ਮਨੋਬਲ ’ਚ ਟੁੱਟਣ ਰਹੇਗੀ, ਵੈਸੇ ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਰਹਿਣਗੇ।
28 ਅਕਤੂਬਰ 2022, ਸ਼ੁੱਕਰਵਾਰ
ਕੱਤਕ ਸੁਦੀ ਤਿੱਥੀ ਤੀਜ (ਸਵੇਰੇ 10.34 ਤੱਕ) ਅਤੇ ਮਗਰੋਂ ਤਿਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਬਿਕ੍ਰਮੀ ਸੰਮਤ : 2079, ਕੱਤਕ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 6 (ਕੱਤਕ), ਹਿਜਰੀ ਸਾਲ 1444, ਮਹੀਨਾ : ਰਬਿ ਉਲਸਾਨੀ , ਤਰੀਕ : 1 ਸੂਰਜ ਉਦੇ ਸਵੇਰੇ 6.44 ਵਜੇ, ਸੂਰਜ ਅਸਤ ਸ਼ਾਮ 5.39 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਸਵੇਰੇ 10.42 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਸ਼ੋਭਨ (28-29 ਮੱਧ ਰਾਤ 1.29 ਤੱਕ) ਅਤੇ ਮਗਰੋਂ ਯੋਗ ਅਤਿਗੰਡ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 10.42 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵਗੀ (ਰਾਤ 9.24 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ 10.30 ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਦੁਰਵਾ ਗਣਪਤੀ ਵਰਤ, ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ, ਰਬਿ ਉਲ ਸਾਨੀ (ਮੁਸਲਿਮ) ਮਹੀਨਾ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਪੜ੍ਹੋ ਅੱਜ ਦਾ ਰਾਸ਼ੀਫਲ ਤੇ ਜਾਣੋ ਕੀ ਕਹਿੰਦੀ ਹੈ ਤੁਹਾਡੀ ਰਾਸ਼ੀ
NEXT STORY