ਮੇਖ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ’ਚ ਜੀਅ ਲੱਗੇਗਾ, ਸਕੀਮਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ।
ਬ੍ਰਿਖ : ਖਾਣਾ-ਪੀਣਾ ਲਿਮਿਟ ’ਚ ਕਰੋ ਕਿਉਂਕਿ ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ ਵਿਗੜਿਆ ਰਹੇਗਾ, ਲਿਖਣ ਪੜ੍ਹਨ ਦੇ ਕੰਮਾਂ ’ਚ ਵੀ ਸਾਵਧਾਨੀ ਵਰਤੋ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਦੇ ਯਤਨ ਫਰੂਟਫੁਲ ਰਹਿਣਗੇ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਇਮਾਨਦਾਰ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਮਨੋਬਲ ’ਚ ਟੁੱਟਣ ਅਤੇ ਕਮਜ਼ੋਰ ਸਿਤਾਰੇ ਕਰ ਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਸਿੰਘ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ, ਇਰਾਦਿਆਂ ’ਚ ਮਜ਼ਬੂਤੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਕੰਨਿਆ : ਜਾਇਦਾਦੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਘਰੇਲੂ ਮੋਰਚੇ ’ਤੇ ਤਾਲਮੇਲ- ਸਦਭਾਅ ਬਣਿਆ ਰਹੇਗਾ।
ਤੁਲਾ : ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜਦੌੜ ਬਣੀ ਰਹੇਗੀ, ਆਪ ਆਪਣੇ ਉਤਸ਼ਾਹੀ ਮਨ ਨਾਲ ਆਪਣੇ ਕਿਸੇ ਪ੍ਰੋਗਰਾਮ ਨੂੰ ਕੁਝ ਅੱਗੇ ਵਧਾ ਸਕੋਗੇ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ, ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਲ ਹਟੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪ ਨੂੰ ਆਪਣੇ ਕਿਸੇ ਪ੍ਰੋਗਰਾਮ ਨੂੰ ਅੱਗੇ ਵਧਾਉਣ ’ਚ ਸਫਲਤਾ ਮਿਲੇਗੀ ਪਰ ਮਨ ਕੁਝ ਅਸ਼ਾਂਤ ਜ਼ਰੂਰ ਰਹੇਗਾ।
ਮਕਰ : ਕਿਉਂਕਿ ਸਿਤਾਰਾ ਖਰਚਿਆਂ ਨੂੰ ਵਧਾਉਣ ਵਾਲਾ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਇਸ ਲਈ ਜਿਹੜੇ ਖਰਚਿਆਂ ਨੂੰ ਟਾਲ ਸਕੋ, ਟਾਲ-ਦੇਣਾ ਚਾਹੀਦਾ ਹੈ।
ਕੁੰਭ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪਬਲੀਕੇਸ਼ਨ, ਕੰਸਲਟੈਂਸੀ, ਟੂਰਿਜ਼ਮ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮੀਨ : ਕਿਸੇ ਅਫਸਰ ਦੇ ਸਾਫਟ ਰੁਖ ਕਰ ਕੇ ਆਪ ਦੀ ਕੋਈ ਮੁਸ਼ਕਲ ਸਮੱਸਿਆ ਹੱਲ ਹੋ ਸਕਦੀ ਹੈ, ਵਿਰੋਧੀ ਆਪ ਦੀ ਪਕੜ ਹੇਠ ਰਹਿਣਗੇ, ਜਨਰਲ ਹਾਲਾਤ ਵੀ ਆਪ ਦੇ ਅਨੁਕੂਲ ਚੱਲਣਗੇ।
30 ਅਕਤੂਬਰ 2022, ਐਤਵਾਰ
ਕੱਤਕ ਸੁਦੀ ਤਿੱਥੀ ਛੱਠ (30-31 ਮੱਧ ਰਾਤ 3.28 ਤੱਕ) ਅਤੇ ਮਗਰੋਂ ਤਿਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਧਨ ’ਚ
ਮੰਗਲ ਮਿਥੁਨ ’ਚ
ਬੁੱਧ ਤੁਲਾ ’ਚ
ਗੁਰੂ ਮੀਨ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਕੱਤਕ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 8 (ਕੱਤਕ), ਹਿਜਰੀ ਸਾਲ 1444, ਮਹੀਨਾ : ਰਬਿ ਉਲਸਾਨੀ , ਤਰੀਕ : 3 ਸੂਰਜ ਉਦੇ ਸਵੇਰੇ 6.45 ਵਜੇ, ਸੂਰਜ ਅਸਤ ਸ਼ਾਮ5.37 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (ਸਵੇਰੇ 7.26 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਖਾੜਾ, ਯੋਗ : ਸੁਕਰਮਾ (ਸ਼ਾਮ 7.15 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 7.26 ਤੱਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੂਰਜ ਛੱਠ ਪੁਰਬ (ਬਿਹਾਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੁੰਭ ਸਿਤਾਰਾ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਵਾਲਾ, ਪੜ੍ਹੋ ਬਾਕੀਆਂ ਰਾਸ਼ੀਆਂ ਦਾ ਹਾਲ
NEXT STORY