ਮੇਖ : ਸਿਤਾਰਾ ਸਿਹਤ ਲਈ ਕਮਜ਼ੋਰ ਹੈ, ਇਸ ਲਈ ਖਾਣਾ-ਪੀਣਾ ਲਿਮਿਟ ’ਚ ਕਰਨਾ ਸਹੀ ਰਹੇਗਾ, ਵੈਸੇ ਨੇਕ ਕੰਮਾਂ ’ਚ ਧਿਆਨ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਪਰ ਕੋਈ ਵੀ ਕੰਮ ਅਨਮੰਨੇ ਮਨ ਨਾਲ ਨਹੀਂ ਕਰਨਾ ਚਾਹੀਦਾ, ਫੈਮਿਲੀ ਫਰੰਟ ’ਤੇ ਤਣਾਅ ਰਹੇਗਾ, ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਡਰ ਰਹੇਗਾ।
ਮਿਥੁਨ : ਕਮਜ਼ੋਰ ਦਿਸਣ ਵਾਲੇ ਸ਼ਤਰੂ ਨੂੰ ਵੀ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ ਅਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕਰਕ : ਸੰਤਾਨ ਦਾ ਰੁਖ ਕਿਸੇ ਨਾ ਕਿਸੇ ਕਾਰਨ ਉਖੜਿਆ-ਵਿਗੜਿਆ ਰਹੇਗਾ, ਮਨ ਵੀ ਕੁਝ ਅਸ਼ਾਂਤ ਪ੍ਰੇਸ਼ਾਨ, ਡਿਸਟਰਬ ਜਿਹਾ ਰਹੇਗਾ, ਮੁਸ਼ਕਲਾਂ ਨਾਲ ਨਿਪਟਣਾ ਪੈ ਸਕਦਾ ਹੈ।
ਸਿੰਘ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਆਪ ਦੇ ਪੱਖ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ।
ਕੰਨਿਆ : ਹਲਕੀ ਸੋਚ ਅਤੇ ਹਲਕੀ ਨੇਚਰ ਵਾਲੇ ਕਿਸੇ ਸਾਥੀ ’ਤੇ ਨਾ ਤਾਂ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਤੋਂ ਕਿਸੇ ਤਰ੍ਹਾਂ ਦੀ ਸੁਪੋਰਟ ਦੀ ਆਸ ਰੱਖੋ।
ਤੁਲਾ : ਧਿਆਨ ਰੱਖੋ ਕਿ ਲੈਣ-ਦੇਣ ਦੇ ਕਿਸੇ ਕੰਮ ’ਚ ਆਪ ਦੀ ਕੋਈ ਪੇਮੈਂਟ ਨਾ ਫਸ ਜਾਵੇ, ਕੰਮਕਾਜੀ ਕੰਮ ਵੀ ਬੇਧਿਆਨੀ ਨਾਲ ਨਾ ਕਰਨਾ ਸਹੀ ਰਹੇਗਾ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜਾ ਵੀ ਯਤਨ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਗਲਤ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖੋ।
ਧਨ : ਖਰਚਿਆਂ ਕਰ ਕੇ ਅਰਥ ਤੰਗੀ ਵੀ ਰਹਿ ਸਕਦੀ ਹੈ, ਲੈਣ-ਦੇਣ ਅਤੇ ਲਿਖਣ-ਪੜ਼੍ਹਨ ਦੇ ਕੰਮ ਵੀ ਚੌਕਸ ਰਹਿ ਕੇ ਹੀ ਫਾਈਨਲ ਕਰੋ, ਸਫਰ ਵੀ ਨਾ ਕਰੋ।
ਮਕਰ : ਮਿੱਟੀ, ਰੇਤਾ, ਬਜਰੀ, ਟਿੱਬਰ ਅਤੇ ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੁੰਭ : ਧਿਆਨ ਰੱਖੋ ਕਿ ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਖੜ-ਵਿਗੜ ਨਾ ਜਾਵੇ।
ਮੀਨ : ਮਨ ’ਤੇ ਗਲਤ ਅਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਇਸ ਲਈ ਜਿਹੜਾ ਵੀ ਕੰਮ ਕਰੋ ਜਾਂ ਕਦਮ ਚੁੱਕੋ, ਬਹੁਤ ਸੋਚ ਵਿਚਾਰ ਕੇ ਹੀ ਚੁੱਕੋ, ਮਨ ਵੀ ਟੈਂਸ ਪ੍ਰੇਸ਼ਾਨ ਰਹੇਗਾ।
21 ਦਸੰਬਰ 2022, ਬੁੱਧਵਾਰ
ਪੋਹ ਸੁਦੀ ਤਿੱਥੀ ਤਰੋਦਸ਼ੀ (ਰਾਤ 10.17 ਤਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਬ੍ਰਿਖ ’ਚ
ਬੁੱੱਧ ਧਨ ’ਚ
ਗੁਰੂ ਮੀਨ ’ਚ
ਸ਼ੁੱਕਰ ਧਨ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਪੋਹ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 30 (ਮੱਘਰ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 26, ਸੂਰਜ ਉਦੇ ਸਵੇਰੇ 7.26 ਵਜੇ, ਸੂਰਜ ਅਸਤ ਸ਼ਾਮ 5.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਸਵੇਰੇ 8.33 ਤਕ)ਅਤੇ ਮਗਰੋਂ ਨਕੱਸ਼ਤਰ ਅਨੁਰਾਧਾ ਯੋਗ : ਧ੍ਰਿਤੀ (ਰਾਤ 9.25 ਤੱਕ) ਅਤੇ ਮਗਰੋਂ ਯੋਗ ਸ਼ੂਲ ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਰਾਤ 10.17 ਤਕ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ, ਮਾਸਿਕ ਸ਼ਿਵਰਾਤਰੀ ਵਰਤ, ਸੂਰਜ ਸਾਇਨ ਉਤਰਾਇਣ ਅਤੇ ਸ਼ਿਸ਼ਿਰ ਰੁੱਤ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਤੁਲਾ ਰਾਸ਼ੀ ਵਾਲਿਆਂ ਦੀ ਵਪਾਰਕ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY