ਮੇਖ : ਜ਼ਮੀਨੀ ਅਦਾਲਤੀ ਕੰਮ ਲਈ ਕੋਈ ਵੀ ਯਤਨ ਅਨਮੰਨੇ ਮਨ ਨਾਲ ਨਾ ਕਰੋ, ਕਿਉਂਕਿ ਅਜਿਹੇ ਕਿਸੇ ਵੀ ਕੰਮ ਨੂੰ ਅੱਗੇ ਵਧਣ ਦੀ ਆਸ ਨਾ ਹੋਵੇਗੀ, ਤੇਜ ਪ੍ਰਭਾਓ ਬਣਿਆ ਰਹੇਗਾ।
ਬ੍ਰਿਖ : ਕੰਮਕਾਜੀ ਭੱਦਦੌੜ ਅਤੇ ਵਿਅਸਤਤਾ ਬਣੀ ਰਹੇਗੀ, ਸ਼ਤਰੂ ਕਮਜ਼ੋਰ ਤੇਜਹੀਣ ਬਣੇ ਰਹਿਣਗੇ ਪਰ ਹਲਕੀ ਨੇਚਰ ਅਤੇ ਸੋਚ ਵਾਲੇ ਕਿਸੇ ਆਦਮੀ ਤੋਂ ਪ੍ਰੇਸ਼ਾਨੀ ਰਹਿ ਸਕਦੀ ਹੈ।
ਮਿਥੁਨ : ਸਿਤਾਰਾ ਆਮਦਨ ਵਾਲਾ ਤਾਂ ਹੈ ਪਰ ਧਨ ਦਾ ਨਿਕਾਸ ਵੀ ਬਣਿਆ ਰਹੇਗਾ, ਇਸ ਲਈ ਅਰਥ ਦਸ਼ਾ ’ਤੇ ਨਿਗ੍ਹਾ ਰੱਖੋ, ਕੋਈ ਕੰਮਕਾਜੀ ਕੰਮ ਬੇ-ਧਿਆਨੀ ਨਾਲ ਨਾ ਕਰੋ।
ਕਰਕ : ਕੰਮਕਾਜੀ ਦਸ਼ਾ ਚੰਗੀ, ਸਮਾਂ ਸਫਲਤਾ, ਇੱਜ਼ਤ ਮਾਣ ਵਾਲਾ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ ਪਰ ਆਪਣੇ ਗੁੱਸੇ ਨੂੰ ਬੇ-ਕਾਬੂ ਨਾ ਹੋਣ ਦਿਓ।
ਸਿੰਘ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਕੰਨਿਆ : ਵਪਾਰ ਕਾਰੋਬਾਰ ’ਚ ਲਾਭ, ਕਿਸੇ ਕਾਰੋਬਾਰੀ ਪਲਾਨਿੰਗ ਨੂੰ ਅੱਗੇ ਵਧਾਉਣ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਕੰਮਕਾਜੀ ਵਿਅਸਤਤਾ ਬਣੀ ਰਹੇਗੀ।
ਤੁਲਾ : ਕਿਸੇ ਵੀ ਸਰਕਾਰੀ ਕੰਮ ਲਈ ਕੋਸ਼ਿਸ਼ ਹਲਕੇ ’ਚ ਨਾ ਕਰੋ, ਕਿਉਂਕਿ ਸਿਤਾਰਾ ਆਪ ਦੇ ਕਦਮ ਨੂੰ ਪਿੱਛੇ ਵੱਲ ਖਿੱਚਣ ਵਾਲਾ ਹੈ।
ਬ੍ਰਿਸ਼ਚਕ : ਇਰਾਦਿਆਂ ’ਚ ਮਜ਼ਬੂਤੀ, ਮੋਰਲੇ ਹਾਈ ਬਣਿਆ ਰਹੇਗਾ, ਤੇਜ ਪ੍ਰਭਾਵ, ਪੈਠ ਵਧੇਗੀ ਪਰ ਕੋਈ ਨਾ ਕੋਈ ਰੁਕਾਵਟ ਮੁਸ਼ਕਿਲ ਸਿਰ ਚੁੱਕੀ ਰੱਖੇਗੀ।
ਧਨ : ਸਿਹਤ ਅਤੇ ਖਾਣ-ਪੀਣ ਦਾ ਧਿਆਨ ਰੱਖੋ, ਡਰਾਈਵਿੰਗ ਵੀ ਸੁਚੇਤ ਰਹਿ ਕੇ ਹੀ ਕਰੋ, ਕਿਉਂਕਿ ਸਿਤਾਰਾ ਕਿਧਰੇ ਸਟ ਲਗਵਾਉਣ ਵਾਲਾ ਹੈ।
ਮਕਰ : ਕੰਮਕਾਜੀ ਦਸ਼ਾ ਬਿਹਤਰ, ਤਬੀਅਤ ’ਚ ਜ਼ਿੰਦਾਦਿਲੀ ਵੀ ਰਹੇਗੀ ਅਤੇ ਕੁਝ ਖਿਚਾਤਣੀ ਵੀ ਰਹੇਗੀ, ਸੁਭਾਅ, ਟਕਰਾਅ ’ਚ ਵੀ ਗੁੱਸਾ ਬਣਿਆ ਰਹੇਗਾ।
ਕੁੰਭ : ਕਿਸੇ ਸਟ੍ਰਾਂਗ ਸ਼ਤਰੂ ਨਾਲ ਟਕਰਾਅ ਦਾ ਡਰ ਰਹੇਗਾ ਪਰ ਸ਼ਾਇਦ ਉਹ ਟਕਰਾਅ ਤੋਂ ਦੂਰ ਰਹਿਣਾ ਪਸੰਦ ਕਰੇਗਾ, ਵੈਸੇ ਅਰਥ ਦਸ਼ਾ ਠੀਕ-ਠਾਕ।
ਮੀਨ :ਜਨਰਲ ਸਿਤਾਰਾ ਸਟ੍ਰਾਂਗ, ਮਨ ’ਤੇ ਪਾਜ਼ੇਟਿਵ ਅਤੇ ਨੈਗੇਟਿਵ ਦੋਨੋਂ ਤਰ੍ਹਾਂ ਦੀ ਮਿਲੀ-ਜੁਲੀ ਸੋਚ ਬਣੀ ਰਹੇਗੀ, ਵੈਸੇ ਸਿਹਤ ਦੀ ਵੀ ਸੰਭਾਲ ਰੱਖਣੀ ਜ਼ਰੂਰੀ।
ਅੱਜ ਦਾ ਰਾਸ਼ੀਫਲ
26 ਮਈ 2023, ਸ਼ੁੱਕਰਵਾਰ
ਜੇਠ ਸੁਦੀ ਤਿੱਥੀ ਸਪਤਮੀ (ਪੂਰਾ ਦਿਨ ਰਾਤ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਕਰਕ ’ਚ
ਮੰਗਲ ਕਰਕ ’ਚ
ਬੁੱਧ ਮੇਖ ’ਚ
ਗੁਰੂ ਮੇਖ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਜੇਠ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 5 (ਜੇਠ), ਹਿਜਰੀ ਸਾਲ 1944, ਮਹੀਨਾ : ਜ਼ਿਲਕਾਦ, ਤਰੀਕ : 5, ਸੂਰਜ ਉਦੇ ਸਵੇਰੇ 5.30 ਵਜੇ, ਸੂਰਜ ਅਸਤ ਸ਼ਾਮ 7.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਰਾਤ 8.50 ਤੱਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ :ਧਰੁਵ (ਸ਼ਾਮ 7.03 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ :ਕਰਕ ਰਾਸ਼ੀ ’ਤੇ (ਰਾਤ 8.50 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 8.50 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ: ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ:ਮੇਲਾ ਮੁਰਾਰੀ ਦੇਵੀ (ਸਰਕਾਘਾਟ, ਹਿਮਾਚਲ) ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਧਨ ਰਾਸ਼ੀ ਵਾਲੇ ਸਿਹਤ ਦਾ ਰੱਖਣ ਖ਼ਾਸ ਖਿਆਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY