ਮੇਖ : ਜਨਰਲ ਸਿਤਾਰਾ ਬਿਹਤਰ, ਯਤਨ ਕਰਨ ’ਤੇ ਆਪ ਦੀ ਪਲਾਨਿੰਗ, ਪ੍ਰੋਗਰਾਮਿੰਗ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਧਾਰਮਿਕ, ਸਮਾਜਿਕ ਕੰਮਾਂ ’ਚ ਧਿਆਨ।
ਬ੍ਰਿਖ : ਸਿਤਾਰਾ ਸਿਹਤ ਨੂੰ ਅਪਸੈੱਟ ਰੱਖਣ ਅਤੇ ਮਨ ਨੂੰ ਪ੍ਰੇਸ਼ਾਨ ਰੱਖਣ ਵਾਲਾ ਹੈ ਪਰ ਜਨਰਲ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।
ਮਿਥੁਨ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਅਤੇ ਇਰਾਦਿਆਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ ਬਣਿਆ ਰਹੇਗਾ।
ਕਰਕ : ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਕਰੋ, ਉਂਝ ਕੋਈ ਵੀ ਯਤਨ ਅਣਮੰਨੇ ਮਨ ਨਾਲ ਨਹੀਂ ਕਰਨਾ ਚਾਹੀਦਾ।
ਸਿੰਘ : ਸੰਤਾਨ ਦੇ ਸਾਫਟ ਅਤੇ ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਮੱਸਿਆ ਹੱਲ ਹੋ ਸਕਦੀ ਹੈ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ।
ਕੰਨਿਆ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਚੰਗਾ ਨਤੀਜਾ ਦੇ ਸਕਦੇ ਹਨ, ਮਾਣ-ਸਨਮਾਨ ਦੀ ਪ੍ਰਾਪਤੀ।
ਤੁਲਾ : ਮਿੱਤਰਾਂ ਅਤੇ ਸੱਜਣ ਸਾਥੀਆਂ ਨਾਲ ਮੇਲ-ਮਿਲਾਪ ਫਰੂਟਫੁੱਲ ਰਹੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਬ੍ਰਿਸ਼ਚਕ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਕੰਸਲਟੈਂਸੀ, ਟੂਰਿਜ਼ਮ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ। ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਗਲੇ ’ਚ ਖਰਾਬੀ ਦਾ ਡਰ।
ਮਕਰ : ਕਿਉਂਕਿ ਸਿਤਾਰਾ ਉਲਝਣਾਂ, ਝਮੇਲਿਆਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਇੰਪੋਰਟੈਂਟ ਕੰਮ ਹੱਥ ’ਚ ਲਓ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਕੁੰਭ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਹਰ ਪੱਖੋਂ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ ਪਰ ਤਬੀਅਤ ’ਚ ਤੇਜ਼ੀ ਰਹੇਗੀ।
ਮੀਨ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਮਿਹਰਬਾਨ ਰਹਿਣਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ।
5 ਜੂਨ 2023, ਸੋਮਵਾਰ
ਹਾੜ੍ਹ ਵਦੀ ਤਿੱਥੀ ਏਕਮ (ਸਵੇਰੇ 6.40 ਤੱਕ) ਅਤੇ ਮਗਰੋਂ ਤਿੱਥੀ ਦੂਜ (ਜਿਹੜੀ ਕਸ਼ੈਅ ਹੋ ਗਈ ਹੈ)।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਧਨ ’ਚ
ਮੰਗਲ ਕਰਕ ’ਚ
ਬੁੱਧ ਮੇਖ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਜੇਠ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 15 (ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜ਼ਿਲਕਾਦ, ਤਰੀਕ : 15, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (5-6 ਮੱਧ ਰਾਤ 1.23 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾਖਾੜਾ, ਯੋਗ : ਸਾਧਿਯ (ਸਵੇਰੇ 8.48 ਤੱਕ) ਅਤੇ ਮਗਰੋਂ ਯੋਗ ਸ਼ੁੱਭ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ), 5-6 ਮੱਧ ਰਾਤ 1.23 ਤੱਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਾੜ੍ਹ ਵਦੀ ਪੱਖ ਸ਼ੁਰੂ, ਵਿਸ਼ਵ ਵਾਤਾਵਰਣ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸਿੰਘ ਰਾਸ਼ੀ ਵਾਲਿਆਂ ਦਾ ਸਿਤਾਰਾ ਸਰਕਾਰੀ ਕੰਮਾਂ ਲਈ ਕਮਜ਼ੋਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ਼
NEXT STORY