ਮੇਖ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਵਿਗੜਿਆ ਜਿਹਾ ਰਹੇਗਾ, ਸਫਰ ਵੀ ਸੁਚੇਤ ਰਹਿ ਕੇ ਕਰੋ, ਬੇਗੈਨੇ ਝਮੇਲਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ ਦੂਜੇ ਦੇ ਨਾਲ ਨਾਰਾਜ਼ ਨਜ਼ਰ ਆ ਸਕਦੇ ਹਨ।
ਮਿਥੁਨ : ਬੁਝੇ, ਨਿਰਾਸ਼ ਅਤੇ ਮਾਯੂਸ ਮਨ ਸਥਿਤੀ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ, ਵੈਸੇ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕਰਕ : ਸੰਤਾਨ ਕਿਸੇ ਨਾ ਕਿਸੇ ਗੱਲ’ਤੇ ਸ਼ਾਇਦ ਆਪ ਨਾਲ ਇਤਫਾਕ ਨਾ ਕਰੇਗੀ, ਇਸ ਲਈ ਆਪ ਨੂੰ ਸੋਚ ਸਮਝ ਕੇ ਫੈਮਿਲੀ ਪ੍ਰਾਬਲਮ ਨਾਲ ਨਿਪਟਣਾ ਪੈ ਸਕਦਾ ਹੈ।
ਸਿੰਘ : ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਤਿਆਰੀ ਦੇ ਬਗੈਰ ਕੋਈ ਕੰਮ ਹੱਥ ’ਚ ਨਾ ਲਓ,ਅਫਸਰ ਵੀ ਨਾਰਾਜ਼ਗੀ ਵਾਲਾ ਰੁਖ ਰੱਖਣਗੇ।
ਕੰਨਿਆ : ਕੰਮਕਾਜੀ ਸਾਥੀ ਆਪ ਦੀ ਗੱਲ ਬੇ -ਧਿਆਨੀ ਨਾਲ ਸੁਣਨਗੇ, ਇਸ ਲਈ ਉਨ੍ਹਾਂ ਨਾਲ ਟਕਰਾਅ ਤੋਂ ਬਚਣਾ ਚਾਹੀਦਾ ਹੈ, ਨੁਕਸਾਨ ਦਾ ਵੀ ਡਰ।
ਤੁਲਾ : ਅਰਥ ਦਸ਼ਾ ਕਮਜ਼ੋਰ, ਇਸ ਲਈ ਨਾ ਤਾਂ ਕੋਈ ਕਾਰੋਬਾਰੀ ਟੂਰ ਬੇ-ਧਿਆਨੀ ਨਾਲ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੋਸ਼ਿਸ਼ ਹਲਕੇ ਯਤਨਾਂ ਨਾਲ ਕਰੋ।
ਬ੍ਰਿਸ਼ਚਕ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਵੀ ਕਾਬੂ ਰੱਖਣਾ ਸਹੀ ਰਹੇਗਾ, ਮਨ ਅਤੇ ਸੋਚ ’ਤੇ ਨੈਗਟੇਵਿਟੀ ਹਾਵੀ ਰਹੇਗੀ।
ਧਨ : ਖਰਚਿਆਂ ਦਾ ਜ਼ੋਰ, ਇਸ ਲਈ ਜਿਹੜੇ ਖਰਚਿਆਂ ਨੂੰ ਟਾਲਿਆ ਜਾ ਸਕੇ ਟਾਲ ਦੇਣਾ ਸਹੀ ਰਹੇਗਾ, ਕਿਸੇ ਝਮੇਲੇ ਦੇ ਜਾਗਣ ਦਾ ਡਰ।
ਮਕਰ : ਸਮਾਂ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਕੰਮਕਾਜੀ ਪਲਾਨਿੰਗ ਨੂੰ ਅੱਗੇ ਵਧਾਉਣ ਵਾਲਾ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।
ਕੁੰਭ : ਕਿਸੇ ਸਰਕਾਰੀ ਕੰਮ ’ਚ ਕਿਸੇ ਰੁਕਾਵਟ ਮੁਸ਼ਕਲ ਦੇ ਪੈਦਾ ਹੋਣ ਦਾ ਡਰ,ਅਫਸਰਾਂ ਦੇ ਸਖਤ ਰੁਖ ਕਰ ਕੇ ਮਨ ਡਰਿਆ-ਡਰਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਮੀਨ : ਧਾਰਮਿਕ ਕੰਮਾਂ ’ਚ ਰੁਚੀ ਘਟ, ਕਿਸੇ ਨਾ ਕਿਸੇ ਰੁਕਾਵਟ ਮੁਸ਼ਕਲ ਦੇ ਜਾਗਣ ਦਾ ਡਰ ਰਹੇਗਾ, ਮਨ ’ਤੇ ਨੈਗੇਟਿਵ ਸੋਚ ਹਾਵੀ ਰਹੇਗੀ, ਵੈਸੇ ਅਰਥ ਦਸ਼ਾ ਠੀਕ ਠਾਕ ਰਹੇਗੀ।
4 ਜੂਨ 2023, ਐਤਵਾਰ
ਜੇਠ ਸੁਦੀ ਤਿੱਥੀ ਪੁੰਨਿਆ (ਸਵੇਰੇ 9.12 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਕਰਕ ’ਚ
ਬੁੱੱਧ ਮੇਖ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਜੇਠ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 14 (ਜੇਠ), ਹਿਜਰੀ ਸਾਲ 1944, ਮਹੀਨਾ : ਜ਼ਿਲਕਾਦ, ਤਰੀਕ : 14, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (4-5 ਮੱਧ ਰਾਤ 3.23 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਸਿੱਧ (ਪੁਰਵ ਦੁਪਹਿਰ 11.58 ਤੱਕ) ਅਤੇ ਮਗਰੋਂ ਯੋੋੋੋੋਗ ਸਾਧਿਯ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (4-5 ਮੱਧ ਰਾਤ 3.23 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 4-5 ਮੱਧ ਰਾਤ 3.23 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਤਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜੇਠ ਪੁੰਨਿਆ, ਸੰਤ ਕਬੀਰ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲੇ ਸਿਹਤ ਦਾ ਰੱਖਣ ਖ਼ਾਸ ਖਿਆਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY