ਮੇਖ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।
ਬ੍ਰਿਖ : ਸਿਤਾਰਾ ਨੁਕਸਾਨ, ਪ੍ਰੇਸ਼ਾਨੀ ਅਤੇ ਮੁਸ਼ਕਲਾਂ ਵਾਲਾ, ਨਾ ਤਾਂ ਕੋਈ ਨਵਾਂ ਕੰਮ ਹੱਥ ’ਚ ਲਓ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਹੀ ਕਰੋ, ਸਫਰ ਵੀ ਨਾ ਕਰੋ।
ਮਿਥੁਨ : ਮਿੱਟੀ, ਰੇਤਾ, ਬਜਰੀ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਫਰੂਟਫੁੱਲ ਰਹੇਗੀ।
ਕਰਕ : ਕਿਉਂਕਿ ਸਿਤਾਰਾ ਸਰਕਾਰੀ ਕੰਮਾਂ ਲਈ ਫੇਵਰੇਬਲ ਨਹੀਂ ਹੈ, ਇਸ ਲਈ ਤਿਆਰੀ ਦੇ ਬਿਨਾਂ ਕੋਈ ਨਵਾਂ ਯਤਨ ਜਾਂ ਕੰਮ ਹੱਥ ’ਚ ਨਾ ਲੈਣਾ ਸਹੀ ਰਹੇਗਾ।
ਸਿੰਘ : ਕਿਸੇ ਕੰਮਕਾਜੀ ਕੰਮ ਨੂੰ ਨਿਪਟਾਉਣ ਲਈ ਸਮਾਂ ਤਾਂ ਚੰਗਾ ਹੈ ਪਰ ਹਲਕੇ ਜ਼ੋਰ ਜਾਂ ਅਣਮੰਨੇ ਮਨ ਨਾਲ ਉਸ ਦੇ ਲਈ ਯਤਨ ਨਹੀਂ ਕਰਨਾ ਸਹੀ ਰਹੇਗਾ।
ਕੰਨਿਆ : ਸਿਤਾਰਾ ਸਿਹਤ ਲਈ ਠੀਕ ਨਹੀਂ, ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰੋ, ਉਂਝ ਅਰਥ ਦਸ਼ਾ ਠੀਕ-ਠਾਕ ਰਹੇਗੀ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਤਾਂ ਮਿਲੇਗੀ ਪਰ ਭਰਪੂਰ ਜ਼ੋਰ ਲਗਾਉਣਾ ਜ਼ਰੂਰੀ ਹੋਵੇਗਾ, ਉਂਝ ਮਨ ਕੁਝ ਪ੍ਰੇਸ਼ਾਨ ਜ਼ਰੂਰ ਰਹਿ ਸਕਦਾ ਹੈ।
ਬ੍ਰਿਸ਼ਚਕ : ਟੈਂਸ, ਉਦਾਸ, ਪ੍ਰੇਸ਼ਾਨ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦਾ ਰਿਸਕ ਨਾ ਉਠਾ ਸਕੋਗੇ, ਸਫਰ ਵੀ ਨੁਕਸਾਨ ਵਾਲਾ ਰਹੇਗਾ।
ਧਨ : ਸੰਤਾਨ ਸਾਥ ਤਾਂ ਦੇਵੇਗੀ ਪਰ ਪੂਰੀ ਤਰ੍ਹਾਂ ਨਾਲ ਨਹੀਂ, ਕਿਉਂਕਿ ਉਸ ਦਾ ਰੁਖ ਕੁਝ ਉਖੜਿਆ ਉਖੜਿਆ ਅਤੇ ਕੋਆਪ੍ਰੇਟਿਵ ਨਾ ਰਹੇਗਾ।
ਮਕਰ : ਜੇ ਅਦਾਲਤ ’ਚ ਜਾਣ ਦਾ ਕੋਈ ਪ੍ਰੋਗਰਾਮ ਹੋਵੇ ਤਾਂ ਉਸ ਨੂੰ ਟਾਲ ਦੇਣਾ ਚਾਹੀਦਾ ਹੈ, ਕਿਉਂਕਿ ਉੱਥੇ ਆਪ ਦੀ ਕੋਈ ਜ਼ਿਆਦਾ ਸੁਣਵਾਈ ਨਾ ਹੋਵੇਗੀ।
ਕੁੰਭ : ਵੱਡੇ ਲੋਕ ਜਿੱਥੇ ਆਪ ਨਾਲ ਸਹਿਯੋਗ ਕਰਨਗੇ, ਤਾਲਮੇਲ ਰੱਖਣਗੇ, ਉੱਥੇ ਹੀ ਹਲਕੀ ਸੋਚ ਅਤੇ ਨੇਚਰ ਵਾਲੇ ਲੋਕ ਆਪ ਨੂੰ ਪ੍ਰੇਸ਼ਾਨ ਰੱਖਣਗੇ।
ਮੀਨ : ਕਾਰੋਬਾਰੀ ਕੰਮਾਂ ਲਈ ਸਿਤਾਰਾ ਤਾਂ ਚੰਗਾ ਹੈ ਪਰ ਫਿਰ ਵੀ ਭੱਜ-ਦੌੜ ਦੀ ਜ਼ਿਆਦਾ ਰਿਟਰਨ ਨਾ ਮਿਲੇਗੀ, ਕਾਰੋਬਾਰੀ ਟੂਰ ਵੀ ਨਹੀਂ ਕਰਨਾ ਚਾਹੀਦਾ।
7 ਅਗਸਤ 2023, ਸੋਮਵਾਰ
ਦਵਿੱਤੀਯ (ਅਧਿਕ) ਸਾਉਣ ਵਦੀ ਤਿੱਥੀ ਸਪਤਮੀ (7-8 ਮੱਧ ਰਾਤ 4.15 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮੇਖ ’ਚ
ਮੰਗਲ ਸਿੰਘ ’ਚ
ਬੁੱੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਸਾਉਣ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 16 (ਸਾਉਣ), ਹਿਜਰੀ ਸਾਲ 1445, ਮਹੀਨਾ : ਮੁਹੱਰਮ, ਤਰੀਕ: 19, ਸੂਰਜ ਉਦੇ ਸਵੇਰੇ 5.52 ਵਜੇ, ਸੂਰਜ ਅਸਤ ਸ਼ਾਮ 7.15 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (7-8 ਮੱਧ ਰਾਤ 1.16 ਤੱਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਸ਼ੂਲ (ਸ਼ਾਮ 6.16 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), 7-8 ਮੱਧ ਰਾਤ 1.16 ਤੱਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY