ਇੰਟਰਨੈਸਨਲ ਡੈਸਕ- ਪੱਛਮੀ ਏਸ਼ੀਆ ਵਿੱਚ ਜੰਗ ਦੀ ਆਹਟ ਹੋਰ ਤੇਜ਼ ਹੋ ਗਈ ਹੈ। ਇਜ਼ਰਾਈਲ ਅਤੇ ਅਮਰੀਕਾ ਨੇ ਈਰਾਨ 'ਤੇ ਲਗਾਤਾਰ ਹਮਲੇ ਜਾਰੀ ਰੱਖੇ ਹਨ। ਦੂਜੇ ਪਾਸੇ ਈਰਾਨ ਦੇ ਜਵਾਬੀ ਹਮਲੇ ਪੰਜਵੇਂ ਦਿਨ ਵੀ ਜਾਰੀ ਹਨ। ਬੰਬਾਰੀ ਤੇਜ਼ ਹੋ ਰਹੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਇਹ ਮੁਹਿੰਮ ਕਈ ਹਫ਼ਤਿਆਂ ਤੱਕ ਚੱਲ ਸਕਦੀ ਹੈ।
ਜੰਗ ਦੌਰਾਨ ਈਰਾਨੀ ਨੇਤਾ ਦਾ ਵੱਡਾ ਬਿਆਨ
ਜੰਗ ਦੌਰਾਨ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਖਮੇਨੀ ਦੇ ਪ੍ਰਤੀਨਿਧੀ ਡਾ. ਅਬਦੁਲ ਮਜੀਦ ਹਕੀਮ ਇਲਾਹੀ ਨੇ ਏ.ਐਨ.ਆਈ ਨਾਲ ਇੱਕ ਇੰਟਰਵਿਊ ਵਿੱਚ ਕਿਹਾ, "ਅਸੀਂ ਜੰਗਬੰਦੀ ਲਈ ਤਿਆਰ ਹਾਂ। ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਗੱਲਬਾਤ ਸਤਿਕਾਰ ਨਾਲ ਹੋਣੀ ਚਾਹੀਦੀ ਹੈ, ਈਰਾਨ ਵਿਰੁੱਧ ਕੁਝ ਵੀ ਹੁਕਮ ਦੇਣ ਲਈ ਨਹੀਂ। ਅਸੀਂ ਆਪਣਾ ਬਚਾਅ ਕਰ ਰਹੇ ਹਾਂ। ਅਸੀਂ ਆਪਣੇ ਹੱਕ ਮੰਗ ਰਹੇ ਹਾਂ, ਹੋਰ ਕੁਝ ਨਹੀਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੰਗ ਕਾਰਨ ਪੱਛਮੀ ਏਸ਼ੀਆ ਦੀਆਂ ਯੂਨੀਵਰਸਿਟੀਆਂ ਤੋਂ ਮੋਹ ਭੰਗ, ਭਾਰਤੀ ਵਿਦਿਆਰਥੀ ਹੁਣ ਲੱਭ ਰਹੇ ਨੇ ਨਵੇਂ ਰਾਹ
NEXT STORY