ਮੇਖ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਨਾ ਤਾਂ ਲੈਣ ਦੇਣ ਦੇ ਕੰਮ ਬੇ-ਧਿਆਨੀ ਨਾਲ ਕਰੋ ਅਤੇ ਨਾ ਹੀ ਕਿਸੇ ਦੀ ਜ਼ਮਾਨਤ ਦਿਓ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਹਰ ਫ੍ਰੰਟ ’ਤੇ ਸਫਲਤਾ ਦੇਣ ਵਾਲਾ, ਕੰਮਕਾਜੀ ਪਲਾਨਿੰਗ ਨੂੰ ਅੱਗੇ ਵਧਾਉਣ ਲਈ ਜਿਹੜਾ ਯਤਨ ਕਰੋਗੇ ਉਹ ਸਹੀ ਰਹੇਗਾ।
ਮਿਥੁਨ : ਜਿਹੜੇ ਕੰਮ ਲਈ ਸੋਚ ਵਿਚਾਰ ਕਰੋਗੇ ਜਾਂ ਯਤਨ ਕਰੋਗੇ ਉਸ ’ਚ ਸਫਲਤਾ ਮਿਲੇਗੀ, ਮਿੱਤਰ- ਸੱਜਣ ਸਾਥੀ ਸਹਿਯੋਗ ਕਰਨਗੇ।
ਕਰਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ ਪਰ ਢਈਆ ਲਾਈਫ ਨੂੰ ਅਪਸੈੱਟ ਰੱਖੇਗਾ।
ਸਿੰਘ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਸਿਹਤ ਅਤੇ ਤਬੀਅਤ ਕੁਝ ਅਪਸੈੱਟ ਜਿਹੀ ਰਹੇਗੀ, ਦੂਜਿਆਂ ’ਤੇ ਜ਼ਿਆਦਾ ਭਰੋਸਾ ਕਰਨਾ ਵੀ ਠੀਕ ਨਹੀਂ ਰਹੇਗਾ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਤੁਲਾ : ਕਮਜ਼ੋਰ ਸਿਤਾਰਾ ਅਤੇ ਮਨੋਬਲ ’ਚ ਟੁੱਟਣ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਰੱਖ ਸਕੋਗੇ, ਨੁਕਸਾਨ ਦਾ ਡਰ।
ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਯਤਨ ਕਰਨ ’ਤੇ ਆਪ ਦੀ ਕੋਈ ਸਕੀਮ-ਪ੍ਰੋਗਰਾਮ ਸਿਰੇ ਚੜ੍ਹੇਗਾ ਪਰ ਢਈਆ ਵੀ ਮਨ ਨੂੰ ਡਿਸਟਰਬ ਰੱਖਣ ਵਾਲਾ ਹੋਵੇਗਾ।
ਧਨ : ਕਿਸੇ ਰੁਕੇ ਪਏ ਜ਼ਮੀਨੀ ਕੰਮ ਨੂੰ ਹੱਥ ’ਚ ਲੈਣ ’ਤੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮਕਰ : ਉਤਸ਼ਾਹ- ਹਿੰਮਤ ਅਤੇ ਕੰਮਕਾਜੀ ਭੱਜਦੌੜ ਕਰਨ ਦੀ ਤਾਕਤ ਬਣੀ ਰਹੇਗੀ ਪਰ ਅਹਿਤਿਆਤ ਨਾਲ ਪੌੜ੍ਹੀਆਂ ਉਤਰੋ ਤੇ ਚੜ੍ਹੋ।
ਕੁੰਭ : ਵਪਾਰ ਅਤੇ ਕੰਮਕਾਜ ਦੀ ਸਥਿਤੀ ਬਿਹਤਰ, ਮਾਣ- ਸਨਮਾਨ ਬਣਿਆ ਰਹੇਗਾ ਪਰ ਘਰੇਲੂ ਮੋਰਚੇ ’ਤੇ ਵੀ ਕੁਝ ਸੰਭਾਲ ਰੱਖਣ ਦੀ ਜ਼ਰੂਰਤ ਹੋਵੇਗੀ।
ਮੀਨ : ਕੰਮਕਾਜੀ ਦਸ਼ਾ ਸੰਤੋਖਜਨਕ, ਮਨ ’ਤੇ ਸੈਰ ਸਫਰ ਦੀ ਚਾਹਤ ਬਣੀ ਰਹੇਗੀ, ਵੈਸੇ ਗਲੇ ’ਚ ਖਰਾਬੀ ਦਾ ਡਰ ਰਹੇਗਾ।
2 ਸਤੰਬਰ 2023, ਸ਼ਨੀਵਾਰ
ਭਾਦੋਂ ਵਦੀ ਤਿਥੀ ਤੀਜ (ਰਾਤ 8.50 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਮੀਨ ’ਚ
ਮੰਗਲ ਕੰਨਿਆ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਭਾਦੋਂ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 11 (ਭਾਦੋਂ), ਹਿਜਰੀ ਸਾਲ 1445, ਮਹੀਨਾ : ਸਫਰ, ਤਰੀਕ: 15, ਸੂਰਜ ਉਦੇ ਸਵੇਰੇ 6.08 ਵਜੇ, ਸੂਰਜ ਅਸਤ ਸ਼ਾਮ 6.47 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਭਾਦਰਪਦ (ਦੁਪਹਿਰ 12.31 ਤੱਕ) ਅਤੇ ਨਕਸ਼ੱਤਰ ਰੇਵਤੀ, ਯੋਗ : ਸ਼ੂਲ (ਸਵੇਰੇ 9.22 ਤੱਕ)ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦੁਪਹਿਰ 12.13 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸਵੇਰੇ 10.21 ਤੋਂ ਲੈ ਕੇ ਹਰ ਰਾਤ 8.50 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕਜਲੀ ਤੀਜ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY