ਮੇਖ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ, ਬਿਊਟੀਫਿਕੇਸ਼ਨ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਭਰਪੂਰ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਵੀ ਲਾਭ ਵਾਲੀ।
ਬ੍ਰਿਖ : ਵਪਾਰਕ ਅਤੇ ਕੰਮਕਾਜੀ ਦਸ਼ਾ ਸੁਖਦ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਮਾਣ-ਸਨਮਾਨ ਅਤੇ ਸਫਲਤਾ ਮਿਲੇਗੀ।
ਮਿਥੁਨ : ਸਿਤਾਰਾ ਉਲਝਣਾਂ, ਪੰਗਿਆਂ, ਝਮੇਲਿਆਂ, ਪੇਚੀਦਗੀਆਂ ਵਾਲਾ, ਇਸ ਲਈ ਕੋਈ ਵੀ ਕੰਮ ਜਾਂ ਕੋਸ਼ਿਸ਼ ਤਿਆਰੀ ਦੇ ਬਗੈਰ ਅਤੇ ਜਲਦਬਾਜ਼ੀ ’ਚ ਸ਼ੁਰੂ ਨਾ ਕਰੋ।
ਕਰਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕੰਮਕਾਜੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਉਸ ਦੇ ਟਾਰਗੈੱਟ ਵੱਲ ਲੈ ਜਾਣ ’ਚ ਵਿਜੇ ਦਿਵਾਉਣ ਵਾਲਾ।
ਸਿੰਘ : ਰਾਜਕੀ ਕੰਮਾਂ ’ਚ ਸਫਲਤਾ ਅਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਕੰਨਿਆ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਜਨਰਲ ਹਾਲਾਤ ਬਿਹਤਰ ਬਣਨਗੇ।
ਤੁਲਾ : ਸਿਤਾਰਾ ਪੇਟ ਲਈ ਕਮਜ਼ੋਰ, ਖਾਣ-ਪੀਣ ’ਚ ਵੀ ਲਾਪਰਵਾਹੀ ਅਤੇ ਬੇ-ਧਿਆਨੀ ਨਾ ਵਰਤੋਂ, ਮਨ ’ਚ ਘਬਰਾਹਟ ਅਤੇ ਬੇਚੈਨੀ ਰਹਿਣ ਦਾ ਡਰ।
ਕੰਨਿਆ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਜਨਰਲ ਹਾਲਾਤ ਬਿਹਤਰ ਬਣਨਗੇ।
ਤੁਲਾ : ਸਿਤਾਰਾ ਪੇਟ ਲਈ ਕਮਜ਼ੋਰ, ਖਾਣ-ਪੀਣ ’ਚ ਵੀ ਲਾਪਰਵਾਹੀ ਅਤੇ ਬੇ-ਧਿਆਨੀ ਨਾ ਵਰਤੋਂ, ਮਨ ’ਚ ਘਬਰਾਹਟ ਅਤੇ ਬੇਚੈਨੀ ਰਹਿਣ ਦਾ ਡਰ।
ਬ੍ਰਿਸ਼ਚਕ : ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਮਜ਼ਬੂਤੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ-ਸਹਿਯੋਗ-ਸਦਭਾਅ ਬਣਿਆ ਰਹੇਗਾ।
ਧਨ : ਕਿਸੇ ਸਟ੍ਰਾਂਗ ਸ਼ਤਰੂ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ, ਮੁਸ਼ਕਲਾਂ ਵਧਣ ਦਾ ਡਰ, ਇਸ ਲਈ ਹਰ ਫਰੰਟ ’ਤੇ ਪ੍ਰੋ-ਐਕਟਿਵ ਰਹਿਣ ਦੀ ਜ਼ਰੂਰਤ ਰਹੇਗੀ।
ਮਕਰ : ਜਨਰਲ ਸਿਤਾਰਾ ਜ਼ੋਰਦਾਰ, ਸੰਤਾਨ ਦੀ ਮਦਦ ਨਾਲ ਆਪ ਨੂੰ ਆਪਣੇ ਕਿਸੇ ਕੰਮ ਨੂੰ ਸੰਵਾਰਨ ’ਚ ਸਫਲਤਾ ਮਿਲ ਸਕਦੀ ਹੈ।
ਕੁੰਭ : ਪ੍ਰਾਪਰਟੀ ਨਾਲ ਜੁੜੇ ਕੰਮਾਂ ’ਚ ਪੇਸ਼ ਆ ਰਹੀ ਕਿਸੇ ਮੁਸ਼ਕਲ ਨੂੰ ਹਟਾਉਣ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮੀਨ : ਵੱਡੇ ਲੋਕਾਂ, ਸੱਜਣ ਮਿੱਤਰਾਂ ਨਾਲ ਮੇਲ ਸਹਿਯੋਗ, ਉਹ ਆਪ ਨੂੰ ਅਤੇ ਆਪ ਦੀ ਗੱੋਲ ਨੂੰ ਧਿਆਨ ਨਾਲ ਸੁਣਨਗੇ, ਤੇਜ ਪ੍ਰਭਾਵ ਬਣਿਆ ਰਹੇਗਾ।
6 ਸਤੰਬਰ 2023, ਬੁੱਧਵਾਰ
ਭਾਦੋਂ ਵਦੀ ਤਿੱਥੀ ਸਪਤਮੀ (ਬਾਅਦ ਦੁਪਹਿਰ 3.38 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਮੇਖ ’ਚ
ਮੰਗਲ ਕੰਨਿਆ ’ਚ
ਬੁੱੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਭਾਦੋਂ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 15 (ਭਾਦੋਂ), ਹਿਜਰੀ ਸਾਲ 1445, ਮਹੀਨਾ : ਸਫਰ, ਤਰੀਕ: 19, ਸੂਰਜ ਉਦੇ ਸਵੇਰੇ 6.10 ਵਜੇ, ਸੂਰਜ ਅਸਤ ਸ਼ਾਮ 6.42 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਸਵੇਰੇ 9.20 ਤੱਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਹਰਸ਼ਣ (ਰਾਤ 10.25 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ਼ੀਤਲਾ ਸਪਤਮੀ, ਸ਼੍ਰੀ ਕ੍ਰਿਸ਼ਨ ਜਯੰਤੀ, ਸ਼੍ਰੀ ਕ੍ਰਿਸ਼ਨ ਅਸ਼ਟਮੀ (ਸਮਾਰਤ -ਗ੍ਰਹਿਸਥਿਤੀਆਂ ਲਈ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY