ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਧਿਆਨ ਰੱਖੋ ਕਿ ਸੁਭਾਅ ’ਚ ਗੁੱਸੇ ਕਰ ਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।
ਬ੍ਰਿਖ : ਆਪ ਨੂੰ ਵਧਦੇ ਵੈਰ ਵਿਰੋਧ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ, ਉਸ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਵੱਲੋਂ ਆਪ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਮਿਥੁਨ : ਸੰਤਾਨ ਕੁਝ ਨਾਰਾਜ਼ ਨਜ਼ਰ ਆ ਸਕਦੀ ਹੈ, ਕਿਉਂਕਿ ਮਨ ਅਤੇ ਸੋਚ ’ਤੇ ਨੈਗਟੇਵਿਟੀ ਹਾਵੀ ਰਹਿ ਸਕਦੀ ਹੈ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।
ਕਰਕ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਲਾਈਟਲੀ ਨਾ ਲਓ, ਕਿਉਂਕਿ ਸਿਤਾਰਾ ਰੁਕਾਵਟਾਂ ਮੁਸ਼ਕਲਾਂ ਨੂੰ ਜਗਾਈ ਰੱਖਣ ਵਾਲਾ ਹੈ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਸਿੰਘ : ਹਿੰਮਤ, ਯਤਨਸ਼ੀਲ ਬਣੇ ਰਹੋਗੇ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ ਪਰ ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ ’ਤੇ ਜ਼ਿਆਦਾ ਭਰੋਸਾ ਨਾ ਕਰਨਾ ਸਹੀ ਰਹੇਗਾ।
ਕੰਨਿਆ : ਕਾਰੋਬਾਰੀ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਆਪ ਉਤਸ਼ਾਹਿਤ ਤਾਂ ਰਹੋਗੇ ਪਰ ਨਤੀਜਾ ਉਮੀਦ ਮੁਤਾਬਕ ਨਾ ਮਿਲੇਗਾ, ਉਂਝ ਸਿਹਤ ਦੀ ਵੀ ਸੰਭਾਲ ਰੱਖੋ।
ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਜਨਰਲ ਕੰਮਾਂ ’ਚ ਸਫਲਤਾ ਮਿਲੇਗੀ ਪਰ ਗਲਤ ਕੰਮਾਂ ਵੱਲ ਭਟਕਦੇ ਮਨ ’ਤੇ ਕਾਬੂ ਰੱਖੋ।
ਬ੍ਰਿਸ਼ਚਕ : ਸਿਤਾਰਾ ਨੁਕਸਾਨ ਵਾਲਾ, ਧਨ ਹਾਨੀ ਵਾਲਾ, ਸੋਚੇ ਬਗੈਰ ਕਿਸੇ ਵੀ ਜ਼ਿੰਮੇਵਾਰੀ ’ਚ ਵੀ ਨਹੀਂ ਫਸਣਾ ਚਾਹੀਦਾ, ਖਰਚ ਵੀ ਵਧਣਗੇ।
ਧਨ : ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਆਪ ਦੀ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਹਟ ਸਕਦੀ ਹੈ।
ਮਕਰ : ਅਣਮੰਨੇ ਮਨ ਨਾਲ ਕਿਸੇ ਸਰਕਾਰੀ ਕੰਮ ਲਈ ਕੋਈ ਯਤਨ ਨਾ ਕਰੋ ਅਤੇ ਨਾ ਹੀ ਦੁਸ਼ਮਣਾਂ ਦੀ ਅਣਦੇਖੀ ਕਰੋ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਕੁੰਭ : ਨਾ ਤਾਂ ਧਾਰਮਿਕ ਕੰਮਾਂ ’ਚ ਰੁਚੀ ਹੋਵੇਗੀ ਅਤੇ ਨਾ ਹੀ ਕਥਾ-ਵਾਰਤਾ, ਭਜਨ-ਕੀਰਤਨ ’ਚ ਮਨ ਲੱਗੇਗਾ, ਸਫਰ ਵੀ ਬੇ-ਧਿਆਨੀ ਨਾਲ ਨਹੀਂ ਕਰਨਾ ਚਾਹੀਦਾ।
ਮੀਨ : ਪੇਟ ਦਾ ਧਿਆਨ ਰੱਖੋ, ਖਾਣਾ-ਪੀਣਾ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ।
19 ਸਤੰਬਰ 2023, ਮੰਗਲਵਾਰ
ਭਾਦੋਂ ਸੁਦੀ ਤਿੱਥੀ ਚੌਥ (ਦੁਪਹਿਰ 1.44 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਤੁਲਾ ’ਚ
ਮੰਗਲ ਕੰਨਿਆ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਅੱਸੂ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 28 (ਭਾਦੋਂ), ਹਿਜਰੀ ਸਾਲ 1445, ਮਹੀਨਾ : ਰਬਿ ਉਲ ਅੱਵਲ, ਤਰੀਕ : 3, ਸੂਰਜ ਉਦੇ ਸਵੇਰੇ 6.18 ਵਜੇ, ਸੂਰਜ ਅਸਤ ਸ਼ਾਮ 6.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸੁਵਾਤੀ (ਦੁਪਹਿਰ 1.48 ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ, ਯੋਗ : ਵੈਧ੍ਰਿਤੀ (19-20 ਮੱਧ ਰਾਤ 3.57 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 1.44 ਤੱਕ)। ਦਿਸ਼ਾ ਸ਼ੂਲ : ਉੱਤਰ ਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ (ਮਹਾਰਾਸ਼ਟਰ), ਗਣਪਤੀ ਉਤਸਵ (ਮੰਡੀ, ਹਿਮਾਚਲ) ਅਤੇ ਹਿਮਾਚਲ ਗਣੇਸ਼ ਉਤਸਵ (ਅੰਬਿਕਾ ਨਗਰ, ਊਨਾ, ਹਿਮਾਚਲ) ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
NEXT STORY