ਮੇਖ : ਕਾਰੋਬਾਰੀ ਕੰਮਾਂ ਦੀ ਦਸ਼ਾ ਸੰਤੋਖਜਨਕ ਰਹੇਗੀ, ਘਰੇਲੂ ਮੋਰਚੇ ’ਤੇ ਸਦਭਾਅ ਰਹਿਣ ਦੇ ਬਾਵਜੂਦ ਕਿਸੇ-ਕਿਸੇ ਸਮੇਂ ਤਣਾਤਣੀ ਰਹਿਣ ਦਾ ਡਰ ਰਹੇਗਾ।
ਬ੍ਰਿਖ : ਕਮਜ਼ੋਰ, ਟੈਂਸ ਅਤੇ ਡਾਵਾਂਡੋਲ ਮਨ ਸਥਿਤੀ ਅਤੇ ਮਨੋਬਲ ਟੁੱਟਣ ਦੇ ਅਸਰ ਕਰ ਕੇ ਸੋਚ-ਵਿਚਾਰ ’ਚ ਅਸਥਿਰਤਾ ਜਿਹੀ ਨਜ਼ਰ ਆਵੇਗੀ।
ਮਿਥੁਨ : ਜਨਰਲ ਸਿਤਾਰਾ ਬਲਵਾਨ, ਉਦੇਸ਼ ਪ੍ਰੋਗਰਾਮ ਸਿਰੇ ਚੜ੍ਹੇਗਾ, ਸੰਤਾਨ ਸਾਥ ਦੇਵੇਗੀ ਅਤੇ ਸਹਿਯੋਗ ਕਰੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਕਰਕ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹਲਕੇ ’ਚ ਲਓ, ਕਿਉਂਕਿ ਹਲਕੇ ਯਤਨਾਂ ਨਾਲ ਕੀਤਾ ਗਿਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ।
ਸਿੰਘ : ਬੇਸ਼ੱਕ ਆਪ ਕੰਮਕਾਜੀ ਸਾਥੀਆਂ ’ਤੇ ਹਾਵੀ, ਪ੍ਰਭਾਵੀ, ਵਿਜਈ ਤਾਂ ਰਹੋਗੇ ਪਰ ਮੌਕਾ ਮਿਲਣ ’ਤੇ ਉਹ ਆਪ ਦੀ ਲੱਤ ਖਿੱਚਣ ਤੋਂ ਬਾਜ਼ ਨਾ ਆਉਣਗੇ।
ਕੰਨਿਆ : ਕਾਰੋਬਾਰੀ ਕੰਮਾਂ ਲਈ ਸਿਤਾਰਾ ਬੇਸ਼ੱਕ ਚੰਗਾ ਹੈ, ਫਿਰ ਵੀ ਕੰਮਕਾਜੀ ਕੰਮਾਂ ਪ੍ਰਤੀ ਲਾਪ੍ਰਵਾਹੀ ਨਾ ਵਰਤਣਾ ਸਹੀ ਰਹੇਗਾ।
ਤੁਲਾ : ਵਪਾਰ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤੇਜ਼ ਪ੍ਰਭਾਵ ਬਣਿਆ ਰਹੇਗਾ ਪਰ ਤਬੀਅਤ ’ਚ ਤੇਜ਼ੀ ਰਹੇਗੀ।
ਬ੍ਰਿਸ਼ਚਕ : ਸਿਤਾਰਾ ਨੁਕਸਾਨ, ਪ੍ਰੇਸ਼ਾਨੀ ਦੇਣ ਅਤੇ ਕਿਸੇ ਬਣਾਏ ਕੰਮ ਨੂੰ ਵਿਗਾੜਣ ਵਾਲਾ ਹੈ, ਇਸ ਲਈ ਪੂਰੀ ਤਰ੍ਹਾਂ ਹਰ ਪੱਖੋਂ ਸਾਵਧਾਨੀ ਵਰਤੋ।
ਧਨ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ, ਕਦਮ ਬੜ੍ਹਤ ਵੱਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਫਰੂਟਫੁੱਲ ਰਹੇਗੀ।
ਮਕਰ : ਬੇਸ਼ੱਕ ਸਿਤਾਰਾ ਸਰਕਾਰੀ ਕੰਮਾਂ ’ਚ ਆਪ ਨੂੰ ਬਿਜ਼ੀ ਤਾਂ ਰੱਖਣ ਵਾਲਾ ਹੈ, ਤਾਂ ਵੀ ਅਫਸਰਾਂ ਦਾ ਸਖਤ ਰੁਖ ਪ੍ਰੇਸ਼ਾਨੀ ਦੇ ਸਕਦਾ ਹੈ।
ਕੁੰਭ : ਜਨਰਲ ਸਿਤਾਰਾ ਸਟ੍ਰਾਂਗ ਪਰ ਮਨ ਪਾਜ਼ੇਟਿਵ ਅਤੇ ਨੈਗੇਟਿਵ ਦੋਵੇਂ ਤਰ੍ਹਾਂ ਦੇ ਪ੍ਰਭਾਵ ’ਚ ਫਸਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਮੀਨ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਪੇਟ ’ਚ ਕੁਝ ਨਾ ਕੁਝ ਖਰਾਬੀ ਰਹਿਣ ਦਾ ਡਰ, ਮਨ ਵੀ ਅਸ਼ਾਂਤ ਅਤੇ ਡਿਸਟਰਬ ਜਿਹਾ ਰਹੇਗਾ।
16 ਅਕਤੂਬਰ 2023, ਸੋਮਵਾਰ
ਅੱਸੂ ਸੁਦੀ ਤਿੱਥੀ ਦੂਜ (16-17 ਮੱਧ ਰਾਤ 1.14 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਤੁਲਾ ’ਚ
ਮੰਗਲ ਤੁਲਾ ’ਚ
ਬੁੱਧ ਕੰਨਿਆ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਅੱਸੂ ਪ੍ਰਵਿਸ਼ਟੇ 30, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 24 (ਅੱਸੂ), ਹਿਜਰੀ ਸਾਲ 1445, ਮਹੀਨਾ : ਰਬਿ ਉਲ ਅੱਵਲ, ਤਰੀਕ : 30, ਸੂਰਜ ਉਦੇ ਸਵੇਰੇ 6.35 ਵਜੇ, ਸੂਰਜ ਅਸਤ ਸ਼ਾਮ 5.51 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸੁਵਾਤੀ (ਸ਼ਾਮ 7.35 ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ, ਯੋਗ : ਵਿਸ਼ਕੁੰਭ (ਸਵੇਰੇ 10.03 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਦਰਸ਼ਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦੀ ਕੰਮਕਾਜ ਦੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY