ਮੇਖ : ਦੁਸ਼ਮਣਾਂ ਦੀਆਂ ਸ਼ਰਾਰਤਾਂ-ਹਰਕਤਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, ਕਿਉਂਕਿ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਉਹ ਆਪ ਦਾ ਜ਼ਰਾ ਵੀ ਲਿਹਾਜ਼ ਨਾ ਕਰਨਗੇ।
ਬ੍ਰਿਖ : ਸੰਤਾਨ ਨਾ ਤਾਂ ਪੂਰੀ ਤਰ੍ਹਾਂ ਨਾਲ ਆਪ ਨਾਲ ਸਹਿਯੋਗ ਕਰੇਗੀ ਅਤੇ ਨਾ ਹੀ ਪੂਰਾ ਤਾਲਮੇਲ ਰੱਖੇਗੀ, ਇਸ ਲਈ ਆਪ ਨੂੰ ਉਸ ਨਾਲ ਸਮਝਦਾਰੀ ਨਾਲ ਡੀਲ ਕਰਨਾ ਹੋਵੇਗਾ।
ਮਿਥੁਨ : ਜ਼ਮੀਨੀ ਕੰਮਾਂ ਲਈ ਸਿਤਾਰਾ ਕਮਜ਼ੋਰ ਹੈ, ਪੂਰਾ ਜ਼ੋਰ ਲਗਾਉਣ ’ਤੇ ਹੀ ਆਪ ਦਾ ਕੋਈ ਯਤਨ ਸਿਰੇ ਨਾ ਚੜ੍ਹੇਗਾ, ਮਨ ਵੀ ਉਦਾਸ-ਅਪਸੈੱਟ ਜਿਹਾ ਰਹੇਗਾ।
ਕਰਕ : ਕੰਮਕਾਜੀ ਸਾਥੀ ਪੂਰੀ ਤਰ੍ਹਾਂ ਨਾਲ ਨਾ ਤਾਂ ਆਪ ਦਾ ਸਾਥ ਦੇਣਗੇ ਅਤੇ ਨਾ ਹੀ ਤਾਲਮੇਲ ਰੱਖਣਗੇ, ਇਸ ਲਈ ਉਨ੍ਹਾਂ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਨਾ ਕਰਨਾ ਸਹੀ ਰਹੇਗਾ।
ਸਿੰਘ : ਕਾਰੋਬਾਰੀ ਕੰਮਾਂ ਲਈ ਆਪ ਦੀ ਮਿਹਨਤ ਅਤੇ ਭੱਜਦੌੜ ਮਨਮਰਜ਼ੀ ਦਾ ਨਤੀਜਾ ਨਾ ਦੇਵੇਗੀ, ਕੰਮਕਾਜੀ ਟੂਰਿੰਗ ਵੀ ਟਾਲ ਦੇਣਾ ਸਹੀ ਰਹੇਗਾ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਪਹਿਲੇ ਦੀ ਤਰ੍ਹਾਂ ਬਣੀ ਰਹੇਗੀ ਪਰ ਜਿਹੜੀ ਵੀ ਕੋਸ਼ਿਸ਼ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਮਨ ਵੀ ਉਦਾਸ-ਪ੍ਰੇਸ਼ਾਨ, ਅਪਸੈੱਟ ਜਿਹਾ ਰਹੇਗਾ।
ਤੁਲਾ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਕੰਮਕਾਜੀ ਟੂਰਿੰਗ ਵੀ ਨਾ ਕਰੋ।
ਬ੍ਰਿਸ਼ਚਕ : ਸਿਤਾਰਾ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਅਤੇ ਕੰਮਕਾਜੀ ਮਿਹਨਤ ਅਤੇ ਟੂਰਿੰਗ ਦਾ ਚੰਗਾ ਨਤੀਜਾ ਦੇਣ ਵਾਲਾ ਹੈ ਪਰ ਸੰਤਾਨ ਪੱਖੋਂ ਪ੍ਰੇਸ਼ਾਨੀ ਰਹੇਗੀ।
ਧਨ : ਧਿਆਨ ਰੱਖੋ ਕਿ ਕਿਸੇ ਅਫਸਰ ਦੇ ਸਖਤ ਰੁਖ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਸਰਕਾਰੀ ਕੰਮ ਉਲਝ ਵਿਗੜ ਸਕਦਾ ਹੈ।
ਮਕਰ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਕਦਮ-ਕਦਮ ’ਤੇ ਆਪ ਨੂੰ ਮੁਸ਼ਕਲਾਂ ਨਾਲ ਨਿਪਟਣਾ ਪੈ ਸਕਦਾ ਹੈ, ਮਨ ਵੀ ਪ੍ਰੇਸ਼ਾਨ ਰਹੇਗਾ।
ਕੁੰਭ : ਪੂਰਾ ਪਰਹੇਜ਼ ਅਤੇ ਅਹਿਤਿਆਤ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਨਾ ਕੁਝ ਵਿਗੜਿਆ ਰਹੇਗਾ, ਇਸ ਲਈ ਖਾਣ-ਪੀਣ ’ਚ ਸੰਜਮ ਵਰਤੋ।
ਮੀਨ : ਕੰਮਕਾਜੀ ਦਸ਼ਾ ਚੰਗੀ ਪਰ ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਯਤਨ ਸਿਰੇ ਨਾ ਚੜ੍ਹੇਗਾ, ਫੈਮਿਲੀ ਫਰੰਟ ’ਤੇ ਵੀ ਕੁਝ ਤਣਾਤਣੀ ਰਹਿਣ ਦਾ ਡਰ ਬਣਿਆ ਰਹੇਗਾ।
7 ਦਸੰਬਰ 2023, ਵੀਰਵਾਰ
ਮੱਘਰ ਵਦੀ ਤਿੱਥੀ ਦਸਮੀ (7-8 ਮੱਧ ਰਾਤ 5.07 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਕੰਨਿਆ ’ਚ
ਮੰਗਲ ਬ੍ਰਿਸ਼ਚਕ ’ਚ
ਬੁੱੱਧ ਧਨ ’ਚ
ਗੁਰੂ ਮੇਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਮੱਘਰ ਪ੍ਰਵਿਸ਼ਟੇ 22 , ਰਾਸ਼ਟਰੀ ਸ਼ਕ ਸੰਮਤ :1945, ਮਿਤੀ : 16 (ਮੱਘਰ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 22, ਸੂਰਜ ਉਦੇ ਸਵੇਰੇ 7.17 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਪੂਰਾ ਦਿਨ ਰਾਤ), ਯੋਗ : ਆਯੁਸ਼ਮਾਨ (7-8 ਮੱਧ ਰਾਤ 12 ਵਜੇ ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨਾ ਰਾਤ), ਭਦਰਾ ਰਹੇਗੀ (ਸ਼ਾਮ 4.06 ਤੋਂ ਲੈ ਕੇ 7-8 ਮੱਧ ਰਾਤ 5.07 ਤਕ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸਸ਼ਤਰ ਸੈਨਾ ਝੰਡਾ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲੇ ਦੁਸ਼ਮਣਾਂ ਤੋਂ ਰਹਿਣ ਸੁਚੇਤ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY