ਮੇਖ : ਵਿਰੋਧੀ ਖਾਸ ਕਰ ਕੇ ਘਟੀਆ ਸਾਥੀਆਂ ਨਾਲ ਨੇੜਤਾ, ਆਪ ਲਈ ਪ੍ਰੇਸ਼ਾਨੀ ਵਾਲੀ ਹੋ ਸਕਦੀ ਹੈ, ਇਸ ਲਈ ਦੁਸ਼ਮਣਾਂ ਨੂੰ ਦੇਖ ਕੇ ਪਿੱਛੇ ਹਟ ਜਾਣਾ ਸਹੀ ਰਹੇਗਾ।
ਬ੍ਰਿਖ : ਬੇਸ਼ਕ ਆਪ ਦੇ ਜਨਰਲ ਹਾਲਾਤ ਨਾਰਮਲ ਬਣੇ ਰਹਿਣਗੇ, ਤਾਂ ਵੀ ਮਨ ਅਤੇ ਸੋਚ ’ਤੇ ਅਕਸਰ ਨੇਗੇਟੀਵਿਟੀ ਹਾਵੀ ਹੋ ਜਾਇਆ ਕਰੇਗੀ, ਇਸ ਲਈ ਅਹਿਤਿਆਤ ਰੱਖੋ।
ਮਿਥੁਨ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਜਾਂ ਯਤਨ ਨੂੰ ਹੱਥ ’ਚ ਨਾ ਲਓ, ਕਿਉਂਕਿ ਉਥੇ ਆਪ ਦੀ ਖਾਸ ਸੁਣਵਾਈ ਨਾ ਹੋਵੇਗੀ, ਅਤੇ ਨਾ ਹੀ ਖਾਸ ਨਤੀਜਾ ਮਿਲੇਗਾ।
ਕਰਕ : ਹਲਕੀ ਅਤੇ ਨਿਕੰਮੀ ਸੋਚ ਵਾਲੇ ਲੋਕਾਂ, ਸਾਥੀਆਂ ਤੋਂ ਫਾਸਲਾ ਬਣਾ ਕੇ ਰੱਖੋ, ਕਿਉਂਕਿ ਉਸ ਨਾਲ ਨੇੜਤਾ ਆਪ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ।
ਸਿੰਘ : ਆਪ ਕੰਮਕਾਜੀ ਭੱਜਦੌੜ ਤਾਂ ਕਰੋਗੇ ਪਰ ਕੋਈ ਖਾਸ ਨਤੀਜਾ ਨਾ ਮਿਲੇਗਾ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮਾਂ ’ਚ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਵੈਸੇ ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਕਾਰੋਬਾਰੀ ਯਤਨ ਸਹੀ ਨਤੀਜਾ ਨਾ ਦੇਵੇਗਾ।
ਤੁਲਾ : ਕਿਉਂਕਿ ਸਿਤਾਰਾ ਆਪੋਜ਼ਿਟ ਹਾਲਾਤ ਅਤੇ ਨੈਗੇਟਿਵ ਨਤੀਜਾ ਦੇਣ ਵਾਲਾ ਹੈ, ਇਸ ਲਈ ਕੋਈ ਵੀ ਕੰਮ ਪੂਰੀ ਪਲਾਨਿੰਗ ਦੇ ਬਗੈਰ ਨਾ ਕਰੋ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਧਨ : ਸਿਤਾਰਾ ਸਰਕਾਰੀ ਕੰਮਾਂ ਨੂੰ ਵਿਗਾੜਣ ਅਤੇ ਉਨ੍ਹਾਂ ’ਚ ਰੁਕਾਵਟਾਂ ਪੈਦਾ ਕਰਨ ਵਾਲਾ ਹੈ, ਇਸ ਲਈ ਕੋਈ ਵੀ ਯਤਨ ਹੱਥ ’ਚ ਨਾ ਲਓ।
ਮਕਰ : ਮਨ ’ਤੇ ਪ੍ਰਭਾਵੀ ਨੈਗੇਟੀਵਿਟੀ ਕਰ ਕੇ ਆਪ ਕੋਈ ਵੀ ਨਵੀਂ ਕੋਸ਼ਿਸ਼ ਸ਼ੁਰੂ ਕਰਨ ਦਾ ਖਤਰਾ ਨਾ ਉਠਾ ਸਕੋਗੇ, ਸ਼ਤਰੂ ਕਮਜ਼ੋਰ ਰਹਿਣਗੇ।
ਕੁੰਭ : ਸਿਤਾਰਾ ਸਿਹਤ ਲਈ ਕਮਜ਼ੋਰ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਮਨ ਵੀ ਟੈਂਸ ਪ੍ਰੇਸ਼ਾਨ ਜਿਹਾ ਰਹੇਗਾ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਕੇਤੂ ਦੀ ਕਮਜ਼ੋਰ ਸਥਿਤੀ ਫੈਮਿਲੀ ਫਰੰਟ ’ਤੇ ਪ੍ਰੇਸ਼ਾਨੀ ਅਤੇ ਤਾਲਮੇਲ ਦੀ ਕਮੀ ਰੱਖਣ ਵਾਲੀ ਹੋਵੇਗੀ।
6 ਦਸੰਬਰ 2023, ਬੁੱਧਵਾਰ
ਮੱਘਰ ਵਦੀ ਤਿੱਥੀ ਨੌਮੀ (6-7 ਮੱਧ ਰਾਤ 3.05 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਸਿੰਘ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਧਨ ’ਚ
ਗੁਰੂ ਮੇਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਮੱਘਰ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 15(ਮੱਘਰ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 21, ਸੂਰਜ ਉਦੇ ਸਵੇਰੇ 7.16 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਫਾਲਗੁਣੀ (6ਦਸੰਬਰ ਦਿਨ ਰਾਤ ਅਤੇ 7 ਨੂੰ ਸਵੇਰੇ 6.29 ਤਕ) ਅਤੇ ਮਗਰੋਂ ਨਕੱਸ਼ਤਰ ਹਸਤ, ਯੋਗ : ਧ੍ਰੀਤੀ (ਰਾਤ 11.29 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਸਿੰਘ ਰਾਸ਼ੀ ’ਤੇ (ਸਵੇਰੇ 10.22 ਤਕ)ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਡਾ. ਅੰਬੇਡਕਰ ਪੁੰਨ ਤਿੱਥੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਨੂੰ ਨੁਕਸਾਨ ਦਾ ਡਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY