ਮੇਖ : ਸਿਤਾਰਾ ਬਾਅਦ ਦੁਪਹਿਰ ਤੱਕ ਸਫਲਤਾ ਦੇਣ ਅਤੇ ਇੱਜ਼ਤਮਾਣ ਵਧਾਉਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਫ੍ਰੰਟ ’ਤੇ ਆਪ ਦੇ ਯਤਨ ਪਾਜ਼ੇਟਿਵ ਨਤੀਜਾ ਦੇਣਗੇ।
ਬ੍ਰਿਖ : ਸਿਤਾਰਾ ਬਾਅਦ ਦੁਪਹਿਰ ਤੱਕ ਆਪ ਦੀ ਪ੍ਰੋਗਰਾਮਿੰਗ-ਪਲਾਨਿੰਗ ਦਾ ਚੰਗਾ ਨਤੀਜਾ ਦੇਣ ਵਾਲਾ ਹੈ ਪਰ ਬਾਅਦ ’ਚ ਸਰਕਾਰੀ ਕੰਮਾਂ ’ਚ ਪੈਠ ਵਧੇਗੀ।
ਮਿਥੁਨ : ਸਿਤਾਰਾ ਬਾਅਦ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਠੀਕ ਰਹੇਗਾ ਪਰ ਬਾਅਦ ’ਚ ਸਿਹਤ ’ਚ ਸੁਧਾਰ ਮਹਿਸੂਸ ਹੋਵੇਗਾ।
ਕਰਕ : ਸਿਤਾਰਾ ਬਾਅਦ ਦੁਪਹਿਰ ਤੱਕ ਬਿਹਤਰ, ਕਾਰੋਬਾਰੀ ਭੱਜਦੌੜ ਚੰਗਾ ਨਤੀਜਾ ਦੇਵੇਗੀ ਪਰ ਬਾਅਦ ’ਚ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਸਹੀ ਰਹੇਗਾ।
ਸਿੰਘ : ਸਿਤਾਰਾ ਬਾਅਦ ਦੁਪਹਿਰ ਤੱਕ ਕਮਜ਼ੋਰ, ਬਗੈਰ ਕਿਸੇ ਗੱਲ ’ਤੇ ਵੈਰ-ਵਿਰੋਧ ਬਣਿਆ ਰਹੇਗਾ ਪਰ ਬਾਅਦ ’ਚ ਕਾਰੋਬਾਰੀ ਸਥਿਤੀ ਬਿਹਤਰ ਬਣੇਗੀ।
ਕੰਨਿਆ : ਸਿਤਾਰਾ ਬਾਅਦ ਦੁਪਹਿਰ ਤੱਕ ਬਿਹਤਰ, ਮਾਣ-ਸਨਮਾਨ ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਬਾਅਦ ’ਚ ਕਦਮ-ਕਦਮ ’ਤੇ ਪੇਚੀਦਗੀਆਂ ਵਧ ਸਕਦੀਆਂ ਹਨ।
ਤੁਲਾ : ਸਟ੍ਰਾਂਗ ਸਿਤਾਰੇ ਕਰ ਕੇ ਦੂਜਿਆਂ ’ਤੇ ਆਪ ਦੀ ਪੈਠ ਵਧੀ ਰਹੇਗੀ, ਸ਼ਤਰੂ ਚਾਹ ਕੇ ਵੀ ਆਪ ਅੱਗੇ ਠਹਿਰ ਨਾ ਸਕਣਗੇ।
ਬ੍ਰਿਸ਼ਚਕ : ਬਾਅਦ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਵਿਅਸਤਤਾ ਬਣੀ ਰਹੇਗੀ, ਫਿਰ ਬਾਅਦ ’ਚ ਆਪ ਦੀਆਂ ਕੋਸ਼ਿਸ਼ਾਂ ਆਸਾਨੀ ਨਾਲ ਸਿਰੇ ਚੜ੍ਹਣਗੀਆਂ।
ਧਨ : ਸਿਤਾਰਾ ਬਾਅਦ ਦੁਪਹਿਰ ਤੱਕ ਧਨ ਲਾਭ ਵਾਲਾ, ਹਰ ਪੱਖੋਂ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ ਪਰ ਬਾਅਦ ’ਚ ਕੰਮਕਾਜੀ ਭੱਜਦੌੜ ਵਧੇਗੀ।
ਮਕਰ : ਸਿਤਾਰਾ ਜਨਰਲ ਤੌਰ ’ਤੇ ਕੰਮਕਾਜੀ ਯਤਨਾਂ ’ਚ ਲਾਭ ਦੇਵੇਗਾ, ਕਾਰੋਬਾਰੀ ਟੂਰਿੰਗ ਦਾ ਪ੍ਰੋਗਰਾਮ ਬਣਾਉਣਾ ਸਹੀ ਰਹੇਗਾ, ਮਾਣ-ਯਸ਼ ਦੀ ਪ੍ਰਾਪਤੀ।
ਕੁੰਭ : ਸਿਤਾਰਾ ਬਅਦ ਦੁਪਹਿਰ ਤੱਕ ਫਾਇਨਾਂਸ਼ੀਅਲ ਕੰਮਾਂ ਲਈ ਕਮਜ਼ੋਰ, ਉਧਾਰੀ ਦੇ ਚੱਕਰ ’ਚ ਵੀ ਨਾ ਫਸੋੋ ਪਰ ਬਾਅਦ ’ਚ ਅਰਥ ਦਸ਼ਾ ਕੰਫਰਟੇਬਲ ਬਣੇਗੀ।
ਮੀਨ : ਸਿਤਾਰਾ ਬਾਅਦ ਦੁਪਹਿਰ ਤੱਕ ਵਪਾਰ ਕਾਰੋਬਾਰ ਕੰਮਾਂ ’ਚ ਲਾਭ ਦੇਣ ਵਾਲਾ ਪਰ ਬਾਅਦ ’ਚ ਕਿਸੇ ਦੀ ਜ਼ਿੰਮੇਵਾਰੀ ਜਾਂ ਗਾਰੰਟੀ ’ਚ ਨਾ ਫਸਣਾ ਸਹੀ ਰਹੇਗਾ।
17 ਦਸੰਬਰ 2023, ਐਤਵਾਰ
ਮੱਘਰ ਸੁਦੀ ਤਿੱਥੀ ਪੰਚਮੀ (ਸ਼ਾਮ 5.34 ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਮਕਰ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਧਨ ’ਚ
ਗੁਰੂ ਮੇਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਪੋਹ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 26 (ਮੱਘਰ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲਸਾਨੀ, ਤਰੀਕ : 3, ਸੂਰਜ ਉਦੇ ਸਵੇਰੇ 7.24 ਵਜੇ, ਸੂਰਜ ਅਸਤ ਸ਼ਾਮ 5.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (17-18 ਮੱਧ ਰਾਤ 2.55 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਹਰਸ਼ਣ (17-18 ਮੱਧ ਰਾਤ 12.35 ਤੱਕ) ਅਤੇ ਮਗਰੋਂ ਯੋਜ ਵਜਰ, ਚੰਦਰਮਾ : ਮਕਰ ਰਾਸ਼ੀ ’ਤੇ (ਬਾਅਦ ਦੁਪਹਿਰ 3.45 ਤੱਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ (ਬਾਅਦ ਦੁਪਹਿਰ 3.45 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਪੰਚਮੀ, ਨਾਗ ਪੰਚਮੀ, ਸ਼੍ਰੀ ਰਾਮ ਵਿਆਹ ਉਤਸਵ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਿਥੁਨ ਤੇ ਧਨ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY