ਮੇਖ : ਵਪਾਰ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਸੰਤੋਖਜਨਕ, ਯਤਨਾਂ-ਪ੍ਰੋਗਾਰਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਮਿਠਾਸ-ਤਾਲਮੇਲ-ਸਦਭਾਅ ਬਣਿਆ ਰਹੇਗਾ।
ਬ੍ਰਿਖ : ਵਿਰੋਧੀਆਂ ਦੀਆਂ ਹਰਕਤਾਂ, ਸ਼ਰਾਰਤਾਂ ’ਤੇ ਨਜ਼ਰ ਰੱਖੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਤੁਲੇ ਹੋਏ ਨਜ਼ਰ ਆਉਣਗੇ, ਸਫਰ ਵੀ ਨਾ ਕਰੋ।
ਮਿਥੁਨ : ਸਿਤਾਰਾ ਬਿਹਤਰ, ਸੰਤਾਨ ਦੀ ਮਦਦ-ਸਹਿਯੋਗ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆਾ ਨੂੰ ਸੁਲਝਾਉਣ ’ਚ ਸਫਲਤਾ ਮਿਲੇਗੀ, ਇੱਜ਼ਤਮਾਣ ਦੀ ਪ੍ਰਾਪਤੀ।
ਕਰਕ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਅਟੈਂਡ ਕਰਨ ਲਈ ਸਮਾਂ ਚੰਗਾ, ਮਾਣ-ਸਨਮਾ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਸਿੰਘ : ਮਿੱਤਰ-ਸੱਜਣ ਸਾਥੀ ਕੰਮਕਾਜੀ ਸਹਿਯੋਗੀ ਆਪ ਦੀ ਗੱਲ ਧੀਰਜ ਅਤੇ ਧਿਆਨ ਨਾਲ ਸੁਣਨਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਕੰਨਿਆ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲਿਕੇਸ਼ਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਚੰਗਾ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਆਪ ਹਰ ਮੌਰਚੇ ’ਤੇ ਸਫਲ ਰਹੋਗਾ ਪਰ ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ।
ਬ੍ਰਿਸ਼ਚਕ : ਸਿਤਾਰਾ ਨੁਕਸਾਨ ਪ੍ਰੇਸ਼ਾਨੀ ਵਾਲਾ, ਲੈਣ ਦੇਣ ਦੇ ਅਤੇ ਲਿਖਣ-ਪੜ੍ਹਨ ਦੇ ਕੰਮ ਵੀ ਅੱਖਾਂ ਖੋਲ੍ਹ ਕੇ ਫਾਈਨਲ ਕਰਨੇ ਸਹੀ ਰਹਿਣਗੇ।
ਧਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ, ਮਾਣ-ਸਨਮਾਨ, ਪ੍ਰਭਾਵ ਦਬਦਬਾ ਬਣਿਆ ਰਹੇਗਾ।
ਮਕਰ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕਾਂ ਦੇ ਰੁਖ ’ਚ ਨਰਮੀ ਰਹੇਗੀ, ਵੈਸੇ ਕੰਮਕਾਜੀ ਭੱਜਦੌੜ ਵਿਅਸਤਤਾ ਬਣੀ ਰਹੇਗੀ।
ਕੁੰਭ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਤਬੀਅਤ ’ਚ ਤੇਜ਼ੀ ਵਧੇਗੀ।
ਮੀਨ : ਸਿਤਾਰਾ ਸਿਹਤ ਲਈ ਠੀਕ ਨਹੀਂ, ਨਾਪ ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਸਫਰ ਵੀ ਨਾ ਕਰੋ ਕਿਉਂਕਿ ਉਹ ਟੈਨਸ਼ਨ ਪ੍ਰੇਸ਼ਾਨੀ ਅਤੇ ਨੁਕਸਾਨ ਵਾਲਾ ਹੋ ਸਕਦਾ ਹੈ।
2 ਫਰਵਰੀ 2024, ਸ਼ੁੱਕਰਵਾਰ
ਮਾਘ ਵਦੀ ਤਿਥੀ ਸਪਤਮੀ (ਸ਼ਾਮ 4.03 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ 'ਚ
ਚੰਦਰਮਾ ਤੁਲਾ 'ਚ
ਮੰਗਲ ਧਨ 'ਚ
ਬੁੱਧ ਮਕਰ 'ਚ
ਗੁਰੂ ਮੇਖ 'ਚ
ਸ਼ੁੱਕਰ ਧਨ 'ਚ
ਸ਼ਨੀ ਕੁੰਭ 'ਚ
ਰਾਹੂ ਮੀਨ 'ਚ
ਕੇਤੂ ਕੰਨਿਆ 'ਚ
ਬਿਕ੍ਰਮੀ ਸੰਮਤ : 2080, ਮਾਘ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 13 (ਮਾਘ), ਹਿਜਰੀ ਸਾਲ 1445, ਮਹੀਨਾ : ਰਜਬ, ਤਰੀਕ : 21, ਸੂਰਜ ਉਦੇ ਸਵੇਰੇ 7.24 ਵਜੇ, ਸੂਰਜ ਅਸਤ ਸ਼ਾਮ 5.59 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਵਾਤੀ (2-3 ਮੱਧ ਰਾਤ 5.57 ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ, ਯੋਗ : ਸ਼ੂਲ (ਦੁਪਹਿਰ 12.54 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਤੁਲਾ ਰਾਸ਼ੀ 'ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ: ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੁਆਮੀ ਰਾਮਾਨੰਦ ਆਚਾਰਿਆ ਜਯੰਤੀ।
-(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੁੰਭ ਰਾਸ਼ੀ ਵਾਲੇ ਖਾਣ-ਪੀਣ ਦਾ ਰੱਖੋ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY