ਮੇਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪਬਲੀਸ਼ਿੰਗ, ਟੂਰਿਜ਼ਮ , ਕੰਸਲਟੈਂਸੀ, ਡੈਕੋਰੇਸ਼ਨ, ਬਿਊਟੀਫਿਕੇਸ਼ਨ ਦੇ ਕੰਮਾਂ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ’ਚ ਵਿਜੇ ਮਿਲੇਗੀ, ਮੂਡ ’ਚ ਖੁਸ਼ਦਿਲੀ ਰਹੇਗੀ, ਆਪਣੇ ਜ਼ਿੰਦਾਦਿਲੀ ਹੁੰਦੇ ਮਨ ’ਤੇ ਵੀ ਕਾਬੂ ਰੱਖਣਾ ਚਾਹੀਦਾ ਹੈ।
ਮਿਥੁਨ : ਖਰਚਿਆਂ ਕਰ ਕੇ ਕਿਸੇ ਸਮੇਂ ਅਰਥ ਤੰਗੀ ਮਹਿਸੂਸ ਹੋ ਸਕਦੀ ਹੈ, ਕਾਰੋਬਾਰੀ ਟੂਰਿੰਗ ਨਾ ਕਰਨਾ ਬਿਹਤਰ ਰਹੇਗਾ, ਧਿਆਨ ਰੱਖੋ ਕਿ ਆਪ ਦੀ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਕਰਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਾਰੋਬਾਰੀ ਟੂਰਿੰਗ ਨੂੰ ਫਰੂਟਫੁੱਲ ਰੱਖਣ ਵਾਲਾ, ਕੰਮਕਾਜੀ ਕੋਸ਼ਿਸ਼ ਅਤੇ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ।
ਸਿੰਘ : ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ, ਸਾਫਟ-ਸੁਪੋਰਟਿਵ ਰਹਿਣਗੇ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ, ਸਿਹਤ ਵੀ ਵਿਗੜੀ ਰਹੇਗੀ।
ਕੰਨਿਆ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਰੁਚੀ ਪਰ ਡਿੱਗਣ-ਫਿਸਲਣ ਦਾ ਡਰ ਰਹੇਗਾ।
ਤੁਲਾ : ਸਿਤਾਰਾ ਸਿਹਤ ਲਈ ਅਹਿਤਿਆਤ ਵਾਲਾ, ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖਣਾ ਸਹੀ ਰਹੇਗਾ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਵੀ ਤਾਲਮੇਲ ਸਦਭਾਅ ਬਣਿਆ ਰਹੇਗਾ।
ਧਨ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ, ਮੁਸ਼ਕਲਾਂ ਵਧ ਸਕਦੀਆਂ ਹਨ, ਅਹਿਤਿਆਤ ਰੱਖੋ।
ਮਕਰ : ਸੰਤਾਨ ਦੇ ਸੁਪੋਰਟਿਵ ਅਤੇ ਸਹਿਯੋਗੀ ਰੁਖ ਦੀ ਮਦਦ ਲੈ ਕੇ ਆਪ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ਵੱਲ ਕੁਝ ਅੱਗੇ ਵਧ ਸਕਦੇ ਹੋ।
ਕੁੰਭ : ਕੋਰਟ-ਕਚਹਿਰੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਸਫਲਤਾ ਦਾ ਸਕੋਪ ਵਧ ਸਕਦਾ ਹੈ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਮੀਨ : ਕਿਸੇ ਉਲਝਣ ਨੂੰ ਸੈਟਲ ਕਰਨ ਲਈ, ਕਿਸੇ ਵੱਡੇ ਆਦਮੀ ਦੀ ਮਦਦ ਲੈਣਾ ਲਾਭਕਾਰੀ ਅਤੇ ਫਰੂਟਫੁੱਲ ਰਹੇਗਾ।
9 ਮਈ 2024, ਵੀਰਵਾਰ
ਵਿਸਾਖ ਵਦੀ ਤਿੱਥੀ ਏਕਮ (ਸਵੇਰੇ 6.22 ਤੱਕ) ਅਤੇ ਮਗਰੋਂ ਤਿੱਥੀ ਦੂਜ(ਜਿਹੜੀ ਕਸ਼ੈਅ ਹੋ ਗਈ ਹੈ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਮੀਨ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 27 , ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 19 (ਵਿਸਾਖ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 29, ਸੂਰਜ ਉਦੇ ਸਵੇਰੇ 5.40 ਵਜੇ, ਸੂਰਜ ਅਸਤ ਸ਼ਾਮ 7.09 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਪੁਰਵ ਦੁਪਹਿਰ 11.56 ਤੱਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ :ਸ਼ੌਭਨ (ਬਾਅਦ ਦੁਪਹਿਰ 2.41 ਤੱਕ) ਅਤੇ ਮਗਰੋਂ ਯੋਗ ਅਤਿਗੰਡ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਚੰਦਰ ਦਰਸ਼ਨ, ਛਤਰਪਤੀ ਸ਼੍ਰੀ ਸ਼ਿਵਾਜੀ ਮਹਾਰਾਜ ਜੈਅੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸਿੰਘ ਰਾਸ਼ੀ ਵਾਲੇ ਸ਼ਤਰੂਆਂ 'ਤੇ ਰਹਿਣਗੇ ਹਾਵੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
NEXT STORY