ਮੇਖ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵੱਡੇ ਲੋਕ ਵੀ ਆਪ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਕਿਸੇ ਸੱਜਣ-ਮਿੱਤਰ ਦੇ ਸੁਪੋਰਟਿਵ ਰੁਖ ਕਰਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ : ਡ੍ਰਿੰਕਸ, ਕੈਮੀਕਲਜ਼, ਪੇਂਟਸ, ਪੈਟ੍ਰੋਲੀਅਮ, ਥਿੰਦੀਆਂ ਅਤੇ ਸੀ ਪ੍ਰੋਡਕਟਸ ਦਾ ਕੰਮ-ਧੰਦਾ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਮਿਹਨਤ ਦਾ ਚੰਗਾ ਨਤੀਜਾ ਮਿਲੇਗਾ।
ਕਰਕ : ਵਪਾਰ ਕਾਰੋਬਾਰ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਕੰਮ ਆਸਾਨ ਦਿਖੇਗਾ।
ਸਿੰਘ : ਧਿਆਨ ਰੱਖੋ ਕਿ ਉਲਝਣਾਂ, ਪੇਚੀਦਗੀਆਂ ਆਪ ਦੀ ਕਿਸੇ ਬਣੀ ਬਣਾਈ ਪਲਾਨਿੰਗ ਨੂੰ ਅਪਸੈੱਟ ਨਾ ਕਰ ਦੇਣ, ਕਿਸੇ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਵੀ ਨਾ ਕਰੋ।
ਕੰਨਿਆ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ, ਟੂਰਿੰਗ ਪਲਾਨਿੰਗ-ਪ੍ਰੋਗਰਾਮਿੰਗ ਵੀ ਫਰੂਟਫੁਲ ਰਹੇਗੀ, ਆਪ ਦੀ ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।
ਤੁਲਾ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਆਪ ਦੀ ਗੱਲ, ਪੱਖ-ਦਲੀਲ ਨੂੰ ਧਿਆਨ ਨਾਲ ਸੁਣਨਗੇ, ਤੇਜ਼ ਪ੍ਰਭਾਵ ਬਣਿਆ ਰਹੇਗਾ।
ਬ੍ਰਿਸ਼ਚਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਦੂਜਿਆਂ ’ਤੇ ਹਾਵੀ-ਪ੍ਰਭਾਵੀ ਰੱਖੇਗਾ, ਧਾਰਮਿਕ ਕੰਮਾਂ ’ਚ ਰੁਚੀ।
ਧਨ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣਾ-ਪੀਣਾ ਵੀ ਸੁਚੇਤ ਰਹਿ ਕੇ ਕਰੋ, ਆਪਣੇ ਆਪ ਨੂੰ ਦੂਜਿਆਂ ਦੇ ਝਾਸਿਆਂ ਤੋਂ ਵੀ ਬਚਾ ਕੇ ਰੱਖੋ।
ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ ਰਹੇਗੀ।
ਕੁੰਭ : ਕੋਈ ਪ੍ਰਬਲ ਸ਼ਤਰੂ ਆਪ ਨੂੰ ਅਪਸੈੱਟ-ਪ੍ਰੇਸ਼ਾਨ ਰੱਖੇਗਾ, ਇਸ ਲਈ ਉਸ ਤੋਂ ਫਾਸਲਾ ਬਣਾ ਕੇ ਰੱਖੋ, ਮਨ ਵੀ ਅਸ਼ਾਂਤ ਜਿਹਾ ਰਹੇਗਾ।
ਮੀਨ : ਜਨਰਲ ਸਿਤਾਰਾ ਮਜ਼ਬੂਤ, ਆਪ ਦੇ ਕਿਸੇ ਪ੍ਰਾਬਲਮ ਨੂੰ ਸੁਲਝਾਉਣ ਲਈ ਸੰਤਾਨ ਦਾ ਸਹਿਯੋਗ ਲੈਣ ਦੀ ਸੋਚ ਸਹੀ ਰਹੇਗੀ।
13 ਮਈ 2024, ਸੋਮਵਾਰ
ਵਿਸਾਖ ਸੁਦੀ ਤਿੱਥੀ ਛੱਠ (13-14 ਮੱਧ ਰਾਤ 2.57 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਕਰਕ ’ਚ
ਮੰਗਲ ਮੀਨ ’ਚ
ਬੁੱਧ ਮੇਖ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 23 (ਵਿਸਾਖ), ਹਿਜਰੀ ਸਾਲ 1445, ਮਹੀਨਾ : ਜ਼ਿਲਕਾਦ, ਤਰੀਕ : 4, ਸੂਰਜ ਉਦੇ ਸਵੇਰੇ 5.37 ਵਜੇ, ਸੂਰਜ ਅਸਤ ਸ਼ਾਮ 7.11 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (ਪੂਰਵ ਦੁਪਹਿਰ 11.24 ਤੱਕ) ਅਤੇ ਮਗਰੋਂ ਨਕਸ਼ੱਤਰ ਪੁੱਖ, ਯੋਗ : ਸ਼ੂਲ (ਸਵੇਰੇ 7.41 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੂਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਰਾਮਾਨੁਜਾਚਾਰੀਆ ਜੈਅੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਬ੍ਰਿਖ ਤੇ ਧਨ ਰਾਸ਼ੀ ਵਾਲਿਆਂ ਦੀ ਵਪਾਰਕ ਰਾਸ਼ੀ ਚੰਗੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
NEXT STORY