ਫਤਿਹਪੁਰ: ਕਾਨਪੁਰ ਦੇ ਨਾਲ ਲੱਗਦੇ ਫਤਿਹਪੁਰ ਜ਼ਿਲ੍ਹੇ ਦੇ ਚੌਫੀਰਵਾ ਪਿੰਡ ਵਿੱਚ ਬੁੱਧਵਾਰ ਰਾਤ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਮਾਂ, ਪੁੱਤ ਅਤੇ ਦਿਓਰ ਦੀਆਂ ਲਾਸ਼ਾਂ ਘਰ ਦੇ ਇਕ ਬੰਦ ਕਮਰੇ ਵਿੱਚੋਂ ਬਰਾਮਦ ਹੋਈਆਂ ਹਨ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਸ ਦੀ ਮੁਢਲੀ ਜਾਂਚ ਅਨੁਸਾਰ ਭਾਰੀ ਕਰਜ਼ੇ ਅਤੇ ਆਰਥਿਕ ਤੰਗੀ ਕਾਰਨ ਪਰਿਵਾਰ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੋ ਸਕਦਾ ਹੈ।
ਇਹ ਵੀ ਪੜ੍ਹੋ - ਮੁੜ ਮਹਿੰਗਾ ਹੋਇਆ LPG ਸਿਲੰਡਰ, 1000 ਤੋਂ ਪਾਰ ਹੋਈ ਕੀਮਤ, ਪਟਨਾ 'ਚ ਮਚੀ ਹਾਹਾਕਾਰ
ਇਸ ਮਾਮਲੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਮ੍ਰਿਤਕਾਂ ਦੀ ਪਛਾਣ ਸੁਸ਼ੀਲਾ ਸ਼੍ਰੀਵਾਸਤਵ (51), ਉਸ ਦੇ ਪੁੱਤਰ ਅਮਰ ਸ਼੍ਰੀਵਾਸਤਵ (28) ਅਤੇ ਦਿਓਰ ਸੁਨੀਲ ਉਰਫ਼ ਗੁੱਡੂ (52) ਵਜੋਂ ਹੋਈ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੁਸ਼ੀਲਾ ਦਾ ਪਤੀ ਸੁਸ਼ੀਲ ਕੁਮਾਰ, ਜੋ ਪੇਸ਼ੇ ਤੋਂ ਡਰਾਈਵਰ ਹੈ, ਆਪਣੀ ਧੀ ਦੇ ਘਰੋਂ ਵਾਪਸ ਪਰਤਿਆ। ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਵਾਰ-ਵਾਰ ਫੋਨ ਕਰਨ 'ਤੇ ਵੀ ਕੋਈ ਜਵਾਬ ਨਹੀਂ ਮਿਲਿਆ। ਜਦੋਂ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਦਾ ਮੰਜ਼ਰ ਭਿਆਨਕ ਸੀ।
ਇਹ ਵੀ ਪੜ੍ਹੋ - '90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ ਲੱਗੀ ਮੌਜ!
ਪੁਲਸ ਜਾਂਚ ਅਨੁਸਾਰ ਤਿੰਨਾਂ ਮ੍ਰਿਤਕਾਂ ਨੇ ਜੀਵਨ ਲੀਲਾ ਸਮਾਪਤ ਕਰਨ ਲਈ ਬੇਹੱਦ ਦਰਦਨਾਕ ਰਸਤਾ ਚੁਣਿਆ। ਉਨ੍ਹਾਂ ਦੀ ਲਾਸ਼ ਕੋਲੋ ਮੌਕੇ ਤੋਂ ਸਲਫਾਸ ਦੀਆਂ ਤਿੰਨ ਖਾਲੀ ਪੁੜੀਆਂ ਅਤੇ ਖੂਨ ਨਾਲ ਲਿਬੜੇ ਚਾਰ ਬਲੇਡ ਬਰਾਮਦ ਹੋਏ ਹਨ। ਤਿੰਨਾਂ ਦੀਆਂ ਗਰਦਨਾਂ ਅਤੇ ਕਲਾਈਆਂ 'ਤੇ ਬਲੇਡ ਨਾਲ ਕੱਟਣ ਦੇ ਡੂੰਘੇ ਨਿਸ਼ਾਨ ਪਾਏ ਗਏ। ਇਨ੍ਹਾਂ ਨੂੰ ਦੇਖ ਕੇ ਪੁਲਸ ਦਾ ਮੰਨਣਾ ਹੈ ਕਿ ਪਹਿਲਾਂ ਉਕਤ ਲੋਕਾਂ ਨੇ ਸਲਫਾਸ ਖਾਧਾ ਗਿਆ ਅਤੇ ਫਿਰ ਬਲੇਡ ਨਾਲ ਨਸਾਂ ਕੱਟ ਲਈਆਂ ਗਈਆਂ। ਇਸ ਦੌਰਾਨ ਪੁਲਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ, ਜਿਸ ਵਿਚ 50 ਲੱਖ ਰੁਪਏ ਦੇ ਕਰਜ਼ੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨੋਟ ਅਮਰ ਸ਼੍ਰੀਵਾਸਤਵ ਵੱਲੋਂ ਲਿਖਿਆ ਪ੍ਰਤੀਤ ਹੁੰਦਾ ਹੈ।
ਇਹ ਵੀ ਪੜ੍ਹੋ - ਬੋਰਡ ਦੀ ਪ੍ਰੀਖਿਆ ਲਈ ਰੋਲ ਨੰਬਰ ਸਲਿੱਪ 'ਤੇ ਵਿਦਿਆਰਥੀ ਦੀ ਥਾਂ ਲਾ 'ਤੀ ਕੁੱਤੇ ਦੀ ਤਸਵੀਰ, ਭੱਖਿਆ ਮਾਮਲਾ
ਨੋਟ ਵਿੱਚ ਦੱਸਿਆ ਗਿਆ ਹੈ ਕਿ ਪਰਿਵਾਰ ਸਿਰ ਲਗਭਗ 50 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ਾ ਉਤਾਰਨ ਲਈ ਉਹ ਪਹਿਲਾਂ ਹੀ ਆਪਣਾ ਘਰ ਵੇਚ ਚੁੱਕੇ ਸਨ। ਅਮਰ ਨੇ ਤਿੰਨ ਲੋਕਾਂ ਦੇ ਨਾਮ ਲਿਖੇ ਹਨ, ਜਿਨ੍ਹਾਂ 'ਤੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਜੋਤੀ ਨਾਰਾਇਣ, ADG (ਪ੍ਰਯਾਗਰਾਜ ਜ਼ੋਨ) ਨੇ ਕਿਹਾ, "ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ ਕਿਉਂਕਿ ਕਮਰਾ ਅੰਦਰੋਂ ਬੰਦ ਸੀ ਅਤੇ ਹੱਥੋਪਾਈ ਦੇ ਕੋਈ ਨਿਸ਼ਾਨ ਨਹੀਂ ਮਿਲੇ। ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਸਥਿਤੀ ਹੋਰ ਸਪੱਸ਼ਟ ਹੋਵੇਗੀ।" ਇਸ ਖ਼ਬਰ ਨਾਲ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਫੈਲ ਗਈ। ਪੁਲਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ ਹੈ ਅਤੇ ਸੁਸਾਈਡ ਨੋਟ ਵਿੱਚ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ ਲੱਗੀ ਮੌਜ!
NEXT STORY