ਮੇਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਤਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ ਸਦਭਾਅ ਬਣਿਆ ਰਹੇਗਾ।
ਬ੍ਰਿਖ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਦੀ ਨਾ ਕਰੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਨਾ ਜਾਣ ਦੇਣਗੇ, ਸਫਰ ਟਾਲ ਦਿਓ।
ਮਿਥੁਨ : ਸੰਤਾਨ ਦਾ ਸੁਪੋਰਟਿਵ ਰੁਖ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦਗਾਰ ਹੋ ਸਕਦਾ ਹੈ, ਕੰਮਕਾਜੀ ਦਸ਼ਾ ਵੀ ਸੰਤੋਖਜਨਕ ਰਹੇਗੀ।
ਕਰਕ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਚੰਗਾ ਨਤੀਜਾ ਦੇ ਸਕਦਾ ਹੈ, ਇੱਜ਼ਤਮਾਣ ਦੀ ਪ੍ਰਾਪਤੀ।
ਸਿੰਘ : ਜਨਰਲ ਸਿਤਾਰਾ ਮਜ਼ਬੂਤ, ਆਪ ਹਿੰਮਤੀ- ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰਹੋਗੇ ਪਰ ਸੁਭਾਅ ’ਚ ਗੱਸੇ ਦਾ ਅਸਰ ਬਣਿਆ ਰਹੇਗਾ।
ਕੰਨਿਆ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ,ਪਬਲਿਕੇਸ਼ਨ,ਟੂਰਿਜ਼ਮ, ਕੰਸਲਟੈਂਸੀ, ਫੋਟੋਗ੍ਰਾਫੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਉਸ’ਚ ਸਫਲਤਾ ਮਿਲੇਗੀ, ਸ਼ੁੱਭ ਕੰਮਾਂ ’ਚ ਧਿਆਨ।
ਬ੍ਰਿਸ਼ਚਕ : ਉਲਝਣਾਂ, ਝਮੇਲਿਆਂ, ਪੇਚੀਦਗੀਆਂ ਨਾਲ ਕਿਉਂਕਿ ਆਪ ਨੂੰ ਨਿਪਟਣਾ ਪੈ ਸਕਦਾ ਹੈ, ਇਸ ਲਈ ਹਰ ਫ੍ਰੰਟ ’ਤੇ ਸੁਚੇਤ ਰਹਿਣ ਦੀ ਜ਼ਰੂਰਤ ਰਹੇਗੀ।
ਧਨ : ਸਿਤਾਰਾ ਵਪਾਰ ਕਾਰੋਬਾਰ ਨੂੰ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਫਰੂਟਫੁਲ ਰਹੇਗੀ।
ਮਕਰ : ਰਾਜਕੀ ਕੰਮਾਂ ’ਚ ਆਪ ਦੀ ਪੈਠ-ਬੋਲਬਾਲਾ ਬਣਿਆ ਰਹੇਗਾ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।
ਕੁੰਭ : ਸਿਤਾਰਾ ਬਿਹਤਰ, ਧਾਰਮਿਕ ਕੰਮਾਂ ’ਚ ਰੁਚੀ, ਯਤਨ ਕਰਨ ’ਤੇ ਆਪ ਦੀ ਕੋਈ ਸਕੀਮ ਸਿਰੇ ਚੜ੍ਹੇਗੀ, ਮਾਣ-ਯਸ਼ ਦੀ ਪ੍ਰਾਪਤੀ।
ਮੀਨ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਤੇ ਪੂਰਾ ਕੰਟ੍ਰੋਲ ਰੱਖੋ, ਸਫਰ ਵੀ ਨੁਕਸਾਨ ਦੇਣ ਅਤੇ ਮਨ ਨੂੰ ਅਪਸੈੱਟ ਰੱਖਣ ਵਾਲਾ ਹੋ ਸਕਦਾ ਹੈ।
14 ਜੁਲਾਈ 2024, ਐਤਵਾਰ
ਹਾੜ੍ਹ ਸੁਦੀ ਤਿੱਥੀ ਅਸ਼ਟਮੀ (ਸ਼ਾਮ 5.27 ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਕੰਨਿਆ ’ਚ
ਮੰਗਲ ਮੇਖ ’ਚ
ਬੁੱਧ ਕਰਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਹਾੜ੍ਹ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 23 (ਹਾੜ੍ਹ), ਹਿਜਰੀ ਸਾਲ 1446, ਮਹੀਨਾ : ਮੁਹੱਰਮ, ਤਰੀਕ: 7, ਸੂਰਜ ਉਦੇ ਸਵੇਰੇ 5.37 ਵਜੇ, ਸੂਰਜ ਅਸਤ ਸ਼ਾਮ 7.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (ਰਾਤ10.07 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਵਾਤੀ, ਯੋਗ : ਸ਼ਿਵ (ਸਵੇਰੇ 6.15 ਤੱਕ ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਕੰਨਿਆ ਰਾਸ਼ੀ ’ਤੇ (ਸਵੇਰੇ 8.43 ਤੱਕ) ਅਤੇ ਮਗਰੋਂ ਤੁਲਾ ਰਾਸ਼ੀ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਕਰ ਰਾਸ਼ੀ ਵਾਲਿਆਂ ਦਾ ਧਾਰਮਿਕ ਕੰਮਾਂ 'ਚ ਨਹੀਂ ਲੱਗੇਗਾ ਜੀਅ, ਤੁਸੀਂ ਵੀ ਦੇਖੋ ਕਿਹੋ ਜਿਹਾ ਰਹੇਗਾ ਤੁਹਾਡਾ...
NEXT STORY