ਮੇਖ : ਵਪਾਰ ਕਾਰੋਬਾਰ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਪਾਣੀ ਦੀ ਵਰਤੋਂ ਸੀਮਾ ’ਚ ਅਤੇ ਸੰਭਲ-ਸੰਭਾਲ ਕੇ ਕਰੋ।
ਬ੍ਰਿਖ : ਕੋਈ ਨਾ ਕੋਈ ਆਦਮੀ ਆਪ ਨੂੰ ਆਪਣੇ ਝਾਂਸੇ, ਫਰੇਬ ’ਚ ਫਸਾਉਣ ਦੀ ਕੋਸ਼ਿਸ਼ ’ਚ ਲੱਗਾ ਰਹਿ ਸਕਦਾ ਹੈ, ਇਸ ਲਈ ਸੰਭਲ-ਸੰਭਾਲ ਕੇ ਰਹੋ।
ਮਿਥੁਨ : ਮਿੱਟੀ, ਰੇਤਾ, ਬਜਰੀ, ਟਿੰਬਰ, ਪਲਾਈ, ਬੋਰਡ ਅਤੇ ਕੰਸਟ੍ਰਕਸ਼ਨ ਮਟਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕਮਾਂ ’ਚ ਲਾਭ ਮਿਲੇਗਾ।
ਕਰਕ : ਸਰਕਾਰੀ, ਗੈਰ-ਸਰਕਾਰੀ ਕੰਮਾਂ ’ਚ ਸਫ਼ਲਤਾ ਮਿਲੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਘਟੀਆ ਲੋਕਾਂ ਤੋਂ ਫ਼ਾਸਲਾ ਰੱਖੋ।
ਸਿੰਘ : ਸਿਹਤ ਸੁਧਰੇਗੀ, ਨੁਕਸਾਨ ਦਾ ਡਰ ਵੀ ਹਟੇਗਾ ਪਰ ਕੰਮਕਾਜੀ ਦਸ਼ਾ ਸੰਤੋਖਜਨਕ, ਸ਼ਤਰੂ ਵੀ ਕਮਜ਼ੋਰ, ਤੇਜਹੀਣ ਰਹਿਣਗੇ।
ਕੰਨਿਆ : ਸਿਹਤ ਅਤੇ ਖਾਣ-ਪੀਣ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਨਾ ਤਾਂ ਸਫ਼ਰ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਹਰ ਮੋਰਚੇ ’ਤੇ ਪ੍ਰਭਾਵੀ ਰਹੋਗੇ ਪਰ ਸਿਹਤ ਬਾਰੇ ਲਾਪਰਵਾਹ ਨਾ ਰਹੋ, ਪੈਰ ਫ਼ਿਸਲਣ ਦਾ ਡਰ।
ਬ੍ਰਿਸ਼ਚਕ : ਦੁਸ਼ਮਣਾਂ ਨਾਲ ਨੇੜਤਾ ਅਤੇ ਤਾਲਮੇਲ ਨਾ ਰੱਖੋ, ਵਰਨਾ ਲੈਣੇ ਦੇ ਦੇਣੇ ਪੈ ਜਾਣਗੇ, ਸਫ਼ਰ ਵੀ ਟਾਲ ਦੇਣਾ ਸਹੀ ਰਹੇਗਾ।
ਧਨੁ : ਇਰਾਦਿਆਂ ’ਚ ਮਜ਼ਬੂਤੀ, ਯਤਨ ਕਰਨ ’ਤੇ ਆਪ ਦੀ ਕੋਈ ਸਕੀਮ ਸਿਰੇ ਚੜ੍ਹ ਸਕਦੀ ਹੈ, ਮਾਣ ਸਨਮਾਨ ਦੀ ਪ੍ਰਾਪਤੀ।
ਮਕਰ : ਕਿਸੇ ਅਦਾਲਤੀ ਕੰਮਾਂ ਜਾਂ ਕੋਸ਼ਿਸ਼ਾਂ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਕੁੰਭ : ਕਿਸੇ ਵੱਡੇ ਆਦਮੀ ਦੀ ਮਦਦ ਲੈਣ ਲਈ, ਜੇ ਆਪ ਉਸ ਨੂੰ ਅਪਰੋਚ ਕਰੋਗੇ, ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
ਮੀਨ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਵੀ ਲਾਭ ਦੇਵੇਗੀ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ।
ਅੱਜ ਦਾ ਰਾਸ਼ੀਫਲ
15 ਮਈ 2026, ਸ਼ੁੱਕਰਵਾਰ
ਪ੍ਰਥਮ (ਸ਼ੁੱਧ) ਜੇਠ ਵਦੀ ਤਿੱਥੀ ਤਰੋਦਸ਼ੀ (ਸਵੇਰੇ 8.32 ਤਕ) ਅਤੇ ਮਗਰੋਂ ਤਿੱਥੀ ਚੌਦਸ (ਜਿਹੜੀ ਕਸ਼ੈਅ ਹੋ ਗਈ ਹੈ)।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਮੇਖ ’ਚ
ਮੰਗਲ ਮੇਖ ’ਚ
ਬੁੱਧ ਬ੍ਰਿਖ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਜੇਠ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 25 (ਵਿਸਾਖ), ਹਿਜਰੀ ਸਾਲ 1447, ਮਹੀਨਾ : ਜ਼ਿਲਕਾਦ, ਤਰੀਕ : 27, ਸੂਰਜ ਉਦੇ ਸਵੇਰੇ 5.36 ਵਜੇ, ਸੂਰਜ ਅਸਤ : ਸ਼ਾਮ 7.13 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (ਰਾਤ 8.15 ਤਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਆਯੁਸ਼ਮਾਨ (ਬਾਅਦ ਦੁਪਹਿਰ 2.21 ਤਕ) ਅਤੇ ਮਗਰੋਂ ਯੋਗ ਸੌਭਾਗਿਯਾ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਰਾਤ 8.15 ਤਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ, (ਸਵੇਰੇ 8.32 ਤੋਂ ਲੈ ਕੇ ਸ਼ਾਮ 6.52 ਤਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ, ਪੁਰਬ, ਦਿਵਸ ਅਤੇ ਤਿਓਹਾਰ : ਬ੍ਰਿਕਮੀ ਜੇਠ ਸੰਕ੍ਰਾਂਤੀ, ਸੂਰਜ ਸਵੇਰੇ 6.21 (ਜਲੰਧਰ ਟਾਇਮ) ’ਤੇ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਮਾਸਿਕ ਸ਼ਿਵਰਾਤਰੀ ਵਰਤ, ਮੇਲਾ ਡੁੰਗਰੀ (ਕੁੱਲੂ) ਸ਼ੁਰੂ, ਵਿਸ਼ਵ ਪਰਿਵਾਰ ਦਿਵਸ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਇਨ੍ਹਾਂ 3 ਰਾਸ਼ੀਆਂ ਲਈ ਵੱਜੀ 'ਖ਼ਤਰੇ ਦੀ ਘੰਟੀ'! ਕੇਤੂ ਬਦਲ ਰਿਹੈ ਆਪਣੀ ਚਾਲ
NEXT STORY