ਮੇਖ : ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਫਰੂਟਫੁਲ ਰਹਿ ਸਕਦੀ ਹੈ, ਕਾਰੋਬਾਰੀ ਕੋਸ਼ਿਸ਼ਾਂ ਵੀ ਚੰਗਾ ਨਤੀਜਾ ਦੇ ਸਕਦੀਆਂ ਹਨ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਤਬੀਅਤ ’ਚ ਵੀ ਜ਼ਿੰਦਾਦਿਲੀ ਵਧੇਗੀ।
ਮਿਥੁਨ : ਧਿਆਨ ਰੱਖੋ ਕਿ ਉਲਝਣਾਂ-ਝਮੇਲਿਆਂ, ਪੇਚੀਦਗੀਆਂ ਕਰਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਜਾਂ ਪ੍ਰੋਗਰਾਮ ਉਖੜ-ਵਿਗੜ ਨਾ ਜਾਵੇ।
ਕਰਕ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਬੁੱਕ ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਕਾਜੀ ਕੰਮਾਂ ਦੀ ਚੰਗੀ ਰਿਟਰਨ ਮਿਲੇਗੀ।
ਸਿੰਘ : ਸਰਕਾਰੀ ਕੰਮਾਂ ’ਚ ਆਪ ਦੀ ਪੈਠ-ਧਾਕ-ਛਾਪ, ਬੋਲਬਾਲਾ ਵਧੇਗਾ, ਕਿਸੇ ਸਰਕਾਰੀ ਕੰਮ ਲਈ ਆਪ ਦੀ ਭੱਜ-ਦੌੜ ਉਮੀਦ ਮੁਤਾਬਿਕ ਨਤੀਜਾ ਦੇ ਸਕਦੀ ਹੈ।
ਕੰਨਿਆ : ਯਤਨ ਕਰਨ ’ਤੇ ਆਪ ਦੀ ਕੋਈ ਸਕੀਮ ਆਪਣੇ ਟਾਰਗੈੱਟ ਵੱਲ ਕੁਝ ਅੱਗੇ ਵਧ ਸਕਦੀ ਹੈ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।
ਤੁਲਾ : ਲਿਮਟ ’ਚ ਖਾਣਾ-ਪੀਣਾ ਠੀਕ ਰਹੇਗਾ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈਟ ਰੱਖ ਸਕਦਾ ਹੈ, ਧਿਆਨ ਰੱਖੋ।
ਬ੍ਰਿਸ਼ਚਕ : ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਲਿਹਾਜ਼ ਕਰਨਗੇ, ਮਨ ਵੀ ਸਫਰ ਲਈ ਰਾਜ਼ੀ ਰਹੇਗਾ।
ਧਨ : ਵਿਰੋਧੀ ਕੈਂਪ ’ਚ ਕਿਸੇ ਔਰਤ ਦੀ ਮੌਜੂਦਗੀ ਆਪ ਦੀ ਟੈਨਸ਼ਨ ਪ੍ਰੇਸ਼ਾਨੀ ਵਧਾਉਣ ਵਾਲੀ ਹੈ, ਸੁਚੇਤ ਰਹਿਣਾ ਸਹੀ ਰਹੇਗਾ।
ਮਕਰ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਕੋਈ ਉਦੇਸ਼ ਪ੍ਰੋਗਰਾਮ ਵੀ ਸਿਰੇ ਚੜ੍ਹੇਗਾ, ਨੇਕ ਕੰਮਾਂ ’ਚ ਧਿਆਨ।
ਕੁੰਭ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋ ਸਕਦੀ ਹੈ, ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ।
ਮੀਨ : ਕਿਸੇ ਮਿੱਤਰ, ਸੱਜਣ-ਸਾਥੀ ਨਾਲ ਮੇਲ-ਮਿਲਾਪ ਫਰੂਟਫੁਲ ਰਹੇਗਾ, ਉਝ ਕੰਮਕਾਜੀ ਤੌਰ ’ਤੇ ਵੀ ਆਪ ਬਿਜ਼ੀ ਅਤੇ ਐਕਟਿਵ ਰਹੋਗੇ।
27 ਅਗਸਤ 2024, ਮੰਗਲਵਾਰ
ਭਾਦੋਂ ਵਦੀ ਤਿੱਥੀ ਨੌਮੀ (27-28 ਮੱਧ ਰਾਤ 1.34 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਮਿਥੁਨ ’ਚ
ਬੁੱਧ ਕਰਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਭਾਦੋਂ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 5 (ਭਾਦੋਂ), ਹਿਜਰੀ ਸਾਲ 1446, ਮਹੀਨਾ : ਸਫਰ, ਤਰੀਕ : 21, ਸੂਰਜ ਉਦੇ ਸਵੇਰੇ 6.05 ਵਜੇ, ਸੂਰਜ ਅਸਤ ਸ਼ਾਮ 6.53 ਵਜੇ (ਜਲੰਧਰ ਟਾਈਮ), ਨਕਸ਼ੱਤਰ: ਰੋਹਿਣੀ (ਬਾਅਦ ਦੁਪਹਿਰ 3.38 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਹਰਸ਼ਣ (ਰਾਤ 8.31 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਬ੍ਰਿਖ ਰਾਸ਼ੀ ’ਤੇ (27-28 ਮੱਧ ਰਾਤ 3.42 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ: ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਨੰਦ ਉਤਸਵ (ਮਥੁਰਾ), ਸ਼੍ਰੀ ਗੁੱਗਾ ਨੌਮੀ, ਮੇਲਾ ਗੁੱਗਾ ਨੌਮੀ (ਬਿਲਾਸਪੁਰ), ਮੇਲਾ ਗੁੱਗਾ ਜ਼ਾਹਿਰ ਪੀਰ (ਨਕੋਦਰ), ਮੇਲਾ ਗੋਗਾ ਮੇੜੀ (ਸ਼੍ਰੀ ਗੰਗਾ ਨਗਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਤੁਲਾ ਰਾਸ਼ੀ ਵਾਲੇ ਸਿਹਤ ਦਾ ਰੱਖਣ ਧਿਆਨ, ਮੀਨ ਰਾਸ਼ੀ ਵਾਲਿਆਂ ਨੂੰ ਹੋਵੇਗੀ ਮਾਣ-ਸਨਮਾਨ ਦੀ ਪ੍ਰਾਪਤੀ
NEXT STORY