ਮੇਖ : ਜਨਰਲ ਸਿਤਾਰਾ ਸ਼ਾਮ ਤੱਕ ਕਮਜ਼ੋਰ, ਕੋਈ ਵੀ ਨਵਾਂ ਯਤਨ ਸ਼ੁਰੂ ਨਾ ਕਰੋ ਪਰ ਬਾਅਦ ’ਚ ਹਰ ਮੋਰਚੇ ਬਿਹਤਰੀ ਹੋਵੇਗੀ, ਸਫ਼ਲਤਾ ਮਿਲੇਗੀ।
ਬ੍ਰਿਖ : ਸ਼ਾਮ ਤੱਕ ਹਰ ਫ੍ਰੰਟ ’ਤੇ ਜਨਰਲ ਹਾਲਾਤ ਅਨੁਕੂਲ ਜਿਹੇ ਬਣੇ ਰਹਿਣਗੇ, ਇਰਾਦਿਆਂ ’ਚ ਸਫ਼ਲਤਾ ਮਿਲੇਗੀ, ਪਰ ਬਾਅਦ ’ਚ ਆਪੋਜ਼ਿਟ ਹਾਲਾਤ ਨਾਲ ਨਿਪਟਣਾ ਪਵੇਗਾ।
ਮਿਥੁਨ : ਸ਼ਾਮ ਤੱਕ ਜਿਹੜੀ ਵੀ ਸਰਕਾਰੀ ਕੋਸ਼ਿਸ਼ ਕਰੋ ਪੂਰਾ ਜ਼ੋਰ ਲਗਾ ਕੇ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਅਰਥ ਦਸ਼ਾ ਵੀ ਬਿਹਤਰ ਰਹੇਗੀ।
ਕਰਕ : ਸਿਤਾਰਾ ਸ਼ਾਮ ਤੱਕ ਆਪ ਨੂੰ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰੱਖੇਗਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਸਫ਼ਲਤਾ ਮਿਲੇਗੀ।
ਸਿੰਘ : ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ, ਸਫ਼ਲਤਾ ਸਾਥ ਦੇਵੇਗੀ, ਫਿਰ ਬਾਅਦ ’ਚ ਹਰ ਫ੍ਰੰਟ ’ਤੇ ਵੀ ਬਿਹਤਰੀ ਹੋਵੇਗੀ।
ਕੰਨਿਆ : ਕਾਰੋਬਾਰੀ ਕੰਮਾਂ ਲਈ, ਕਾਰੋਬਾਰੀ ਟੂਰਿੰਗ ਲਈ ਸਿਤਾਰਾ ਚੰਗਾ ਪਰ ਲਾਪ੍ਰਵਾਹੀ ਕਦੀ ਵੀ ਨਾ ਵਰਤੋ।
ਤੁਲਾ : ਸਿਤਾਰਾ ਸ਼ਾਮ ਤੱਕ ਆਮਦਨ ਵਾਲਾ, ਉਧਾਰੀ ਦੇ ਚੱਕਰ ’ਚ ਨਾ ਫਸਣਾ ਸਹੀ ਰਹੇਗਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤੱਕ ਆਮਦਨ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ ਪਰ ਬਾਅਦ ’ਚ ਕਿਸੇ ਰੁਕਾਵਟ ਮੁਸ਼ਕਿਲ ਦੇ ਜਾਗਣ ਦਾ ਡਰ।
ਧਨ : ਸਰਕਾਰੀ ਕੰਮਾਂ ਲਈ ਯਤਨ ਸ਼ਾਮ ਤੱਕ ਸੁਚੇਤ ਰਹਿ ਕੇ ਕਰੋ ਪਰ ਬਾਅਦ ’ਚ ਕਾਰੋਬਾਰੀ ਪਲਾਨਿੰਗ ਤਿਆਰ ਕਰਨੀ ਸਹੀ ਰਹੇਗੀ।
ਮਕਰ : ਜਨਰਲ ਸਿਤਾਰਾ ਸਟ੍ਰਾਂਗ, ਕੰਮਕਾਜੀ ਕੋਸ਼ਿਸ਼ਾਂ ਚੰਗਾ ਨਤੀਜਾ ਦੇਣਗੀਆਂ ਪਰ ਹਲਕੀ ਨੇਚਰ ਵਾਲੇ ਲੋਕ ਪ੍ਰੇਸ਼ਾਨ ਕਰ ਸਕਦੇ ਹਨ।
ਕੁੰਭ : ਸਿਤਾਰਾ ਸ਼ਾਮ ਤੱਕ ਸਿਹਤ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖੋ ਪਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ।
ਮੀਨ : ਸ਼ਾਮ ਤੱਕ ਕੰਮਕਾਜੀ ਦਸ਼ਾ ਚੰਗੀ, ਯਤਨਾਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਅਚਾਨਕ ਪੇਟ ਦੇ ਵਿਗੜਣ ਦਾ ਡਰ ਰਹੇਗਾ, ਅਹਿਤਿਆਤ ਰੱਖੋ।
27 ਨਵੰਬਰ 2024, ਬੁੱਧਵਾਰ
ਮੱਘਰ ਵਦੀ ਤਿਥੀ ਦੁਆਦਸ਼ੀ (27 ਨਵੰਬਰ ਦਿਨ ਰਾਤ ਅਤੇ 28 ਨੂੰ ਸਵੇਰੇ 6.24 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਧਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 6 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 24, ਸੂਰਜ ਉਦੇ ਸਵੇਰੇ 7.10 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ: ਚਿਤਰਾ ਪੂਰਾ ਦਿਨ ਰਾਤ ਯੋਗ: ਆਯੁਸ਼ਮਾਨ (ਬਾਅਦ ਦੁਪਹਿਰ 3.13 ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਕੰਿਨਆ ਰਾਸ਼ੀ ’ਤੇ (ਸ਼ਾਮ 6.07 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ: ਉਤਰ ਅਤੇ ਵਾਯਿਵਯਾ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲੇ ਹਰ ਫਰੰਟ 'ਤੇ ਰਹਿਣਗੇ ਸੁਚੇਤ, ਧਨ ਰਾਸ਼ੀ ਵਾਲਿਆਂ ਦੀ ਸਫ਼ਲਤਾ ਦੇਵੇਗੀ ਸਾਥ
NEXT STORY