ਮੇਖ : ਕੰਮਕਾਜੀ ਕੰਮਾਂ ਨੂੰ ਨਿਪਟਾਉਣ ਅਤੇ ਅਟੈਂਡ ਕਰਨ ਲਈ ਸ਼ਾਮ ਤਕ ਸਿਤਾਰਾ ਚੰਗਾ ਪਰ ਬਾਅਦ ’ਚ ਹਾਲਾਤ ਵਿਪਰੀਤ ਬਣ ਸਕਦੇ ਹਨ।
ਬ੍ਰਿਖ : ਸਿਤਾਰਾ ਸ਼ਾਮ ਤਕ ਕਮਜ਼ੋਰ, ਹਰ ਫਰੰਟ ’ਤੇ ਸੰਭਲ-ਸੰਭਾਲ ਰੱਖਣੀ ਚਾਹੀਦੀ ਹੈ, ਫਿਰ ਬਾਅਦ ’ਚ ਵੀ ਿਕਸੇ ਨਾ ਕਿਸੇ ਪ੍ਰੇਸ਼ਾਨੀ ਦੇ ਜਾਗਣ ਦਾ ਡਰ ਰਹੇਗਾ।
ਮਿਥੁਨ : ਸੰਤਾਨ ਦੇ ਹੈਲਪਿੰਗ ਰੁਖ ਕਰ ਕੇ ਸ਼ਾਮ ਤਕ ਆਪ ਦੀ ਕਿਸੇ ਸਮੱਸਿਆ ਦੇ ਸੁਲਝਣ ਦੀ ਆਸ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਵਾਲਾ ਬਣੇਗਾ।
ਕਰਕ : ਸਿਤਾਰਾ ਸ਼ਾਮ ਤਕ ਸਫਲਤਾ ਦੇਣ ਅਤੇ ਕਿਸੇ ਨਾ ਕਿਸੇ ਮੁਸ਼ਕਲ ਨੂੰ ਸੈਟਲ ਕਰਨ ਵਾਲਾ ਪਰ ਬਾਅਦ ’ਚ ਸੋਚ-ਵਿਚਾਰ ’ਚ ਨੈਗੇਟੀਵਿਟੀ ਵਧੇਗੀ।
ਸਿੰਘ : ਸਿਤਾਰਾ ਸ਼ਾਮ ਤਕ ਮਜ਼ਬੂਤ, ਕੰਮਕਾਜੀ ਸਾਥੀਆਂ ਨਾਲ ਮੇਲ ਮੁਲਾਕਾਤ ਰੱਖਣ ਵਾਲਾ ਪਰ ਬਾਅਦ ’ਚ ਵਿਪਰੀਤ ਹਾਲਾਤ ਬਣਾਉਣ ਵਾਲਾ।
ਕੰਨਿਆ : ਸਿਤਾਰਾ ਸ਼ਾਮ ਤਕ ਆਮਦਨ ਵਾਲਾ, ਕਾਰੋਬਾਰੀ ਕੰਮਾਂ ਨੂੰ ਸੰਵਾਰਨ ਵਾਲਾ ਪਰ ਬਾਅਦ ’ਚ ਕੰਮਕਾਜੀ ਸਾਥੀ ਮੁਸ਼ਕਲਾਂ ਖੜ੍ਹੀਆਂ ਕਰਨਗੇ।
ਤੁਲਾ : ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ’ਚ ਸਫਲਤਾ ਦੇਣ ਅਤੇ ਬਿਹਤਰੀ ਕਰਨ ਵਾਲਾ ਪਰ ਬਾਅਦ ’ਚ ਕੋਈ ਕੰਮਕਾਜੀ ਰੁਕਾਵਟ ਉਭਰੇਗੀ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤਕ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਕਮਜ਼ੋਰ ਰੱਖਣ ਵਾਲਾ ਪਰ ਬਾਅਦ ’ਚ ਮਾਨਸਿਕ ਪ੍ਰੇਸ਼ਾਨੀ ਕਲੇਸ਼ ਵਧ ਸਕਦਾ ਹੈ।
ਧਨ : ਸਿਤਾਰਾ ਸ਼ਾਮ ਤਕ ਧਨ ਲਾਭ ਦੇਣ ਅਤੇ ਕਾਰੋਬਾਰੀ ਟੂਰਿੰਗ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਪ੍ਰੇਸ਼ਾਨੀ ਵਧੇਗੀ।
ਮਕਰ : ਸਿਤਾਰਾ ਸ਼ਾਮ ਤਕ ਆਮਦਨ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਫਿਰ ਬਾਅਦ ’ਚ ਕੰਮਕਾਜੀ ਦਸ਼ਾ ਬਿਹਤਰ ਬਣੇਗੀ।
ਕੁੰਭ : ਸਿਤਾਰਾ ਸ਼ਾਮ ਤਕ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਫਿਰ ਬਾਅਦ ’ਚ ਸਰਕਾਰੀ ਮੁਸ਼ਕਲ ਪੈਦਾ ਹੋ ਸਕਦੀ ਹੈ।
ਮੀਨ : ਸਿਤਾਰਾ ਸ਼ਾਮ ਤਕ ਸਿਹਤ ਨੂੰ ਅਪਸੈੱਟ ਰੱਖਣ ਵਾਲਾ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ ਪਰ ਬਾਅਦ ’ਚ ਵੀ ਸਮਾਂ ਕਮਜ਼ੋਰ ਬਣੇਗਾ।
23 ਜੁਲਾਈ 2026, ਵੀਰਵਾਰ
ਹਾੜ੍ਹ ਸੁਦੀ ਤਿੱਥੀ ਨੌਮੀ (ਸਵੇਰੇ 7.04 ਤਕ) ਅਤੇ ਮਗਰੋਂ ਤਿਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਤੁਲਾ ’ਚ
ਮੰਗਲ ਬ੍ਰਿਖ ’ਚ
ਬੁੱਧ ਮਿਥੁਨ ’ਚ
ਗੁਰੂ ਕਰਕ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਸਾਉਣ ਪ੍ਰਵਿਸ਼ਟੇ 8 ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 1 (ਹਾੜ੍ਹ), ਹਿਜਰੀ ਸਾਲ 1448, ਮਹੀਨਾ : ਸਫ਼ਰ, ਤਰੀਕ : 8, ਸੂਰਜ ਉਦੇ ਸਵੇਰੇ 5.42 ਵਜੇ, ਸੂਰਜ ਅਸਤ : ਸ਼ਾਮ 7.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (23-24 ਮੱਧ ਰਾਤ 1.43 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ :ਸ਼ੁਭ (ਸ਼ਾਮ 7.24 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਤੁਲਾ ਰਾਸ਼ੀ ’ਤੇ (ਸ਼ਾਮ 7.01 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਰਾਸ਼ਟਰੀ ਸ਼ਕ ਸਾਉਣ ਮਹੀਨਾ ਸ਼ੁਰੂ, ਲੋਕ ਮਾਨਿਓ ਬਾਲ ਗੰਗਾਧਰ ਤਿਲਕ ਜੈਅੰਤੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸਾਵਣ 'ਚ ਇਨ੍ਹਾਂ 3 ਰਾਸ਼ੀਆਂ ਦਾ ਵਧੇਗਾ ਬੈਂਕ ਬੈਲੇਂਸ, ਭੋਲੇਨਾਥ ਦੀ ਰਹੇਗੀ ਵਿਸ਼ੇਸ਼ ਕਿਰਪਾ
NEXT STORY