ਵੈੱਬ ਡੈਸਕ- ਜੋਤਸ਼ੀ ਸ਼ਾਸਤਰ ਅਨੁਸਾਰ 27 ਜੁਲਾਈ ਨੂੰ ਸ਼ਨੀ ਵਕਰੀ (ਉਲਟੀ ਚਾਲ) ਹੋਣ ਜਾ ਰਹੇ ਹਨ। ਸ਼ਨੀ ਦੀ ਇਹ ਉਲਟੀ ਚਾਲ ਸਾਰੀਆਂ 12 ਰਾਸ਼ੀਆਂ 'ਤੇ ਵੱਖ-ਵੱਖ ਪ੍ਰਭਾਵ ਪਾਵੇਗੀ, ਪਰ 5 ਰਾਸ਼ੀਆਂ ਲਈ ਇਹ ਸਮਾਂ ਕਾਫ਼ੀ ਚੁਣੌਤੀਪੂਰਨ ਰਹਿ ਸਕਦਾ ਹੈ। ਇੰਨਾ ਹੀ ਨਹੀਂ ਇਨ੍ਹਾਂ ਰਾਸ਼ੀ ਵਾਲਿਆਂ ਨੂੰ ਕਰੀਅਰ 'ਚ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ 11 ਦਸੰਬਰ 2026 ਤੱਕ ਸ਼ਨੀ ਵਕਰੀ ਰਹਿਣਗੇ। ਅਜਿਹੇ 'ਚ 5 ਰਾਸ਼ੀਆਂ ਨੂੰ ਸਾਵਧਾਨ ਰਹਿਣਾ ਹੋਵੇਗਾ, ਨਾਲ ਹੀ ਸ਼ਨੀ ਦੇਵ ਦੇ ਇਹ ਉਪਾਅ ਕਰਨੇ ਹੋਣਗੇ।
ਮਿਥੁਨ ਰਾਸ਼ੀ
ਸ਼ਨੀ ਵਰਕੀ ਮਿਥਨ ਰਾਸ਼ੀ ਦੇ ਵਪਾਰੀਆਂ ਲਈ ਚੰਗਾ ਨਹੀਂ ਰਹੇਗਾ। ਇਨ੍ਹਾਂ ਨੂੰ ਵਪਾਰ 'ਚ ਘਾਟਾ ਹੋ ਸਕਦਾ ਹੈ। ਬਣਦੇ ਹੋਏ ਕੰਮ ਅਟਕ ਸਕਦੇ ਹਨ। ਇਸ ਸਮੇਂ ਵਪਾਰ ਨਾਲ ਜੁੜਿਆ ਕੋਈ ਵੀ ਵੱਡਾ ਫੈਸਲਾ ਬਿਨਾਂ ਸੋਚੇ ਸਮਝੇ ਨਾ ਲਵੋ। ਇਹ ਸਮਾਂ ਮੁਸ਼ਕਿਲ ਭਰਿਆ ਹੋ ਸਕਦਾ ਹੈ ਅਤੇ ਕਾਰੋਬਾਰ ਵਿੱਚ ਘਾਟਾ ਪੈਣ ਦੀ ਸੰਭਾਵਨਾ ਹੈ। ਨੌਕਰੀਪੇਸ਼ਾ ਲੋਕਾਂ 'ਤੇ ਦਫਤਰ 'ਚ ਕੰਮ ਦਾ ਦਬਾਅ ਵਧ ਸਕਦਾ ਹੈ।
ਸਿੰਘ ਰਾਸ਼ੀ
ਇਸ ਰਾਸ਼ੀ ਵਾਲਿਆਂ ਦੇ ਜੀਵਨ 'ਤੇ ਨਕਾਰਾਤਮਕ ਅਸਰ ਪਵੇਗਾ। ਇਸ ਸਮੇਂ ਆਰਥਿਕ ਨੁਕਸਾਨ ਦੇ ਨਾਲ-ਨਾਲ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਵਪਾਰਕ ਸੌਦਿਆਂ ਨੂੰ ਕੁਝ ਸਮੇਂ ਲਈ ਟਾਲ ਦੇਣਾ ਬਿਹਤਰ ਹੋਵੇਗਾ ਅਤੇ ਕਿਸੇ ਨੂੰ ਵੀ ਉਧਾਰ ਦੇਣ ਤੋਂ ਬਚੋ, ਕਿਉਂਕਿ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ।
ਕੰਨਿਆ ਰਾਸ਼ੀ
ਕਰੀਅਰ ਅਤੇ ਕਾਰੋਬਾਰ 'ਚ ਕਈ ਚੁਣੌਤੀਆਂ ਆ ਸਕਦੀਆਂ ਹਨ। ਕਿਸੇ ਵੀ ਦਸਤਾਵੇਜ਼ 'ਤੇ ਦਸਤਖਤ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪੜ੍ਹੋ। ਸਹਿਕਰਮੀਆਂ ਨਾਲ ਤਾਲਮੇਲ ਵਿਗੜ ਸਕਦਾ ਹੈ, ਜਿਸ ਦਾ ਪ੍ਰਭਾਵ ਤੁਹਾਡੇ ਕੰਮ 'ਤੇ ਪਵੇਗਾ। ਕੰਨਿਆ ਰਾਸ਼ੀ ਵਾਲੇ ਇਸ ਮਿਆਦ 'ਚ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਕਰਨ ਤੋਂ ਬਚਣ ਅਤੇ ਆਪਣੇ ਕਰੀਅਰ 'ਤੇ ਖਾਸ ਧਿਆਨ ਦੇਣ।
ਧਨੁ ਰਾਸ਼ੀ
ਪਰਿਵਾਰ 'ਚ ਅਸ਼ਾਂਤੀ ਦਾ ਮਾਹੌਲ ਰਹਿ ਸਕਦਾ ਹੈ, ਜਿਸ ਨਾਲ ਮਾਨਸਿਕ ਤਣਾਅ ਵਧੇਗਾ। ਸਿਹਤ ਦਾ ਖਾਸ ਧਿਆਨ ਰੱਖੋ, ਕਿਉਂਕਿ ਕੋਈ ਪੁਰਾਣੀ ਬੀਮਾਰੀ ਮੁੜ ਪਰੇਸ਼ਾਨ ਕਰ ਸਕਦੀ ਹੈ। ਆਰਥਿਕ ਕੰਮਾਂ 'ਚ ਪਰਿਵਾਰਕ ਭਾਵਨਾਵਾਂ ਨੂੰ ਹਾਵੀ ਨਾ ਹੋਣ ਦਿਓ। ਆਪਣੇ ਕਾਰੋਬਾਰ ਅਤੇ ਮੁਨਾਫੇ 'ਤੇ ਧਿਆਨ ਰੱਖੋ ਅਤੇ ਪੈਸੇ ਉਧਾਰ ਨਾ ਲਵੋ।
ਮੀਨ ਰਾਸ਼ੀ
ਨਿੱਜੀ ਅਤੇ ਪੇਸ਼ੇਵਰ ਜੀਵਨ 'ਚ ਉਥਲ-ਪੁਥਲ ਮਚ ਸਕਦੀ ਹੈ। ਵਪਾਰ 'ਚ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਨਵੇਂ ਸਟਾਰਟਅੱਪ ਦੀ ਯੋਜਨਾ ਨੂੰ ਫਿਲਹਾਲ ਰੋਕ ਦਿਓ। ਸਿਹਤ ਸੰਬੰਧੀ ਸਮੱਸਿਆਵਾਂ 'ਤੇ ਵੀ ਪੈਸਾ ਖਰਚ ਹੋ ਸਕਦਾ ਹੈ। ਇਸ ਸਮੇਂ ਆਪਣੇ ਕਰੀਅਰ 'ਤੇ ਧਿਆਨ ਦਿਓ ਅਤੇ ਦਫ਼ਤਰ 'ਚ ਮਨ ਲਗਾ ਕੇ ਕੰਮ ਕਰੋ ਨਹੀਂ ਤਾਂ ਤੁਹਾਡਾ ਪ੍ਰਮੋਸ਼ਨ ਰੁਕ ਸਕਦਾ ਹੈ।
ਸ਼ਨੀ ਦੇਵ ਨੂੰ ਖੁਸ਼ ਕਰਨ ਅਤੇ ਮਾੜੇ ਪ੍ਰਭਾਵ ਘਟਾਉਣ ਦੇ ਉਪਾਅ:
- ਹਰ ਸ਼ਨੀਵਾਰ ਸ਼ਾਮ ਨੂੰ ਪਿੱਪਲ ਦੇ ਰੁੱਖ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ।
- ਸ਼ਨੀਵਾਰ ਨੂੰ ਹਨੂਮਾਨ ਚਾਲੀਸਾ ਜਾਂ ਸ਼ਨੀ ਚਾਲੀਸਾ ਦਾ ਪਾਠ ਕਰੋ।
- ਸ਼ਨੀਵਾਰ ਦੇ ਦਿਨ ਸ਼ਨੀ ਦੇਵ ਨੂੰ ਤਿਲ ਅਤੇ ਸਰ੍ਹੋਂ ਦਾ ਤੇਲ ਅਰਪਿਤ ਕਰੋ।
- ਗਰੀਬ ਤੇ ਲੋੜਵੰਦਾਂ ਨੂੰ ਕਾਲੇ ਤਿਲ, ਕਾਲੇ ਕੱਪੜੇ, ਛੱਤਰੀ ਜਾਂ ਉੜਦ ਦੀ ਦਾਲ ਦਾ ਦਾਨ ਕਰੋ।
ਨੋਟ- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਇਨਵਰਟਰ ਦੀ ਬੈਟਰੀ 'ਚ ਮੀਂਹ ਦਾ ਪਾਣੀ ਪਾਉਣਾ ਸਹੀ ਜਾਂ ਨਹੀਂ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ
NEXT STORY