ਜਲੰਧਰ (ਧਵਨ) - ਜੋਤਿਸ਼ ਦੇ ਨਜ਼ਰੀਏ ਤੋਂ ਸ਼ਨੀ ਦਾ ਬ੍ਰਿਖ ਰਾਸ਼ੀ ਤੇ ਰੋਹਿਣੀ ਨਕਸ਼ੱਤਰ ’ਚ ਗੋਚਰ ਭਾਰਤ ਲਈ ਭਾਰੀ ਹੋਵੇਗਾ। ਇਹ ਹੁਣ ਤਕ ਕਿਸੇ ਨਾ ਕਿਸੇ ਤਰੀਕੇ ਦੇਸ਼ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ।
ਮਹਿਲਾ ਜੋਤਿਸ਼ਚਾਰੀਆ ਮਨੀਜਾ ਆਹੂਜਾ ਅਨੁਸਾਰ ਸ਼ਨੀ ਦਾ ਇਹ ਗੋਚਰ ਜੂਨ 2029 ਤੋਂ ਜੁਲਾਈ 2031 ਤੱਕ ਰਹੇਗਾ ਪਰ ਸਭ ਤੋਂ ਖਤਰਨਾਕ ਸਮਾਂ ਜੁਲਾਈ 2030 ਤੋਂ ਜੁਲਾਈ 2031 ਤੱਕ ਹੋਵੇਗਾ। 2030-2031 ਤੱਕ ਰਾਹੂ ਤੇ ਕੇਤੂ ਵੀ ਆਪਣੀ ਰਾਸ਼ੀ ਬਦਲ ਕੇ ਭਾਰਤ ਦੀ ਕੁੰਡਲੀ ’ਚ ਲਗਨ ਤੇ ਸੱਤਵੇਂ ਘਰ ’ਚ ਦਾਖਲ ਹੋ ਜਾਣਗੇ। ਇਸ ਨਾਲ ਭਾਰਤ ਨੂੰ ਆਰਥਿਕ ਪੱਖੋਂ ਨੁਕਸਾਨ ਹੋ ਸਕਦਾ ਹੈ। ਗੁਆਂਢੀ ਦੇਸ਼ਾਂ ਤੋਂ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਭਾਰਤ ਮੰਗਲ ਗ੍ਰਹਿ ਦੇ ਮੁੱਖ ਦੌਰ ’ਚ ਰਾਹੂ ਦੀ ਅੰਤਰਦਸ਼ਾ ’ਚੋਂ ਲੰਘ ਰਿਹਾ ਹੈ। ਇਸ ਲਈ ਭਾਰਤ ਲਈ ਚੁਣੌਤੀਆਂ ਜੂਨ 2027 ਤੋਂ ਸ਼ੁਰੂ ਹੋ ਜਾਣਗੀਆਂ। ਅਗਲਾ ਵਿਸ਼ਵ ਪੱਧਰੀ ਟਕਰਾਅ ਈਸਾਈ ਅਤੇ ਮੁਸਲਿਮ ਦੇਸ਼ਾਂ ਦਰਮਿਆਨ ਹੋਵੇਗਾ।
ਸੰਯੁਕਤ ਰਾਜ ਅਮਰੀਕਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਵੰਬਰ 2026 ’ਚ ਉੱਥੇ ਇਕ ਆਰਥਿਕ ਸੰਕਟ ਸ਼ੁਰੂ ਹੋ ਜਾਵੇਗਾ ਕਿਉਂਕਿ ਰਾਹੂ ਤੇ ਕੇਤੂ ਨਵੰਬਰ ’ਚ ਰਾਸ਼ੀ ਬਦਲ ਰਹੇ ਹਨ। ਜੂਨ 2027 ਤੋਂ ਸੰਯੁਕਤ ਰਾਜ ਅਮਰੀਕਾ ਅਤੇ ਪੂਰੀ ਦੁਨੀਆ ’ਚ ਆਰਥਿਕ ਹਾਲਾਤ ਹੋਰ ਵੀ ਉਲਟ ਹੋ ਸਕਦੇ ਹਨ। ਇਹ ਚੱਕਰ ਹੌਲੀ-ਹੌਲੀ ਅੱਗੇ ਵਧੇਗਾ। ਇਹ ਉਲਟ ਗ੍ਰਹਿ ਹਾਲਾਤ ਨਾ ਸਿਰਫ਼ ਦੇਸ਼ਾਂ, ਸਗੋਂ ਵਿਅਕਤੀਆਂ ਨੂੰ ਵੀ ਪ੍ਰਭਾਵਿਤ ਕਰਨਗੇ। ਇਸ ਲਈ ਪਰਮਾਤਮਾ ਦੀ ਸ਼ਰਨ ’ਚ ਆਉਣਾ ਹੀ ਸਭ ਤੋਂ ਵਧੀਆ ਉਪਾਅ ਸਾਬਤ ਹੋਵੇਗਾ।
ਅੱਜ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਪਿਆਰ ਤੇ ਪੈਸਿਆਂ ਦੇ ਖੁੱਲ੍ਹਣਗੇ ਰਾਹ
NEXT STORY