ਮੇਖ : ਕੋਰਟ ਕਚਹਿਰੀ ’ਚ ਜਾਣ ਤੇ ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ, ਉਂਝ ਵੀ ਹਰ ਪੱਖੋਂ ਆਪ ਪ੍ਰਭਾਵੀ ਰਹੋਗੇ।
ਬ੍ਰਿਖ : ਮਿੱਤਰਾਂ ਅਤੇ ਵੱਡੇ ਲੋਕਾਂ ਦੀ ਮਦਦ-ਸਹਿਯੋਗ ਨਾਲ ਆਪ ਦੀ ਕੋਈ ਮੁਸ਼ਕਲ ਹਟੇਗੀ, ਕੰਮਕਾਜੀ ਕੰਮਾਂ ਲਈ ਆਪ ਦੇ ਯਤਨ ਵੀ ਅਸਾਨੀ ਨਾਲ ਸਿਰੇ ਚੜ੍ਹਣਗੇ।
ਮਿਥੁਨ : ਡ੍ਰਿੰਕਸ, ਕੈਮੀਕਲਸ, ਆਈਸ ਕ੍ਰੀਮ, ਪੇਂਟਸ, ਪੈਟ੍ਰੋਲੀਅਮ ਅਤੇ ਸੀ ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਮੂਡ ’ਚ ਖੁਸ਼ਦਿਲੀ-ਜ਼ਿੰਦਾਦਿਲੀ ਬਣੀ ਰਹੇਗੀ ਪਰ ਹਰ ਮੋਰਚੇ ’ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ।
ਸਿੰਘ : ਖਰਚਿਆਂ ਦਾ ਜ਼ੋਰ, ਜਿਹੜੇ ਖਰਚਿਆਂ ਨੂੰ ਟਾਲ ਸਕੋ, ਉਨ੍ਹਾਂ ਨੂੰ ਟਾਲ ਦੇਣਾ ਚਾਹੀਦਾ ਹੈ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਨਾ ਕਿਸੇ ਹੇਠ ਫਸ ਜਾਵੇ।
ਕੰਨਿਆ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਅਤੇ ਕੰਮਕਾਜੀ ਪਲਾਨਿੰਗ ਨੂੰ ਸੰਵਾਰਨ ਵਾਲਾ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ, ਮਾਣ-ਯਸ਼ ਦੀ ਪ੍ਰਾਪਤੀ।
ਤੁਲਾ : ਰਾਜ ਦਰਬਾਰ ’ਚ ਜਾਣ ’ਤੇ ਆਪ ਦੀ ਪੈਠ ਵਧੇਗੀ ਅਤੇ ਵੱਡੇ ਲੋਕ ਅਤੇ ਅਫਸਰ ਆਪ ਦੀ ਗੱਲ ਧਿਆਨ, ਹਮਦਰਦੀ ਨਾਲ ਸੁਣਨਗੇ, ਵਿਰੋਧੀ ਤੇਜਹੀਣ ਰਹਿਣਗੇ।
ਬ੍ਰਿਸ਼ਚਕ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ-ਕਥਾ ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਧਨ : ਸਿਹਤ ’ਚ ਗੜਬੜੀ ਰਹਿ ਸਕਦੀ ਹੈ, ਇਸ ਲਈ ਖਾਣਾ-ਪੀਣਾ ਲਿਮਟ ’ਚ ਕਰਨਾ ਸਹੀ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਮਕਰ : ਵਪਾਰਕ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਕੋਸ਼ਿਸ਼ਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ ਬਣਿਆ ਰਹੇਗਾ।
ਕੁੰਭ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰਕੇ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਜਿਹੜੀਆਂ ਆਪ ਦੇ ਜਨਰਲ ਹਾਲਾਤ ਨੂੰ ਅਪਸੈੱਟ ਕਰ ਸਕਦੀਆਂ ਹਨ।
ਮੀਨ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ ਅਤੇ ਆਪ ਦੇ ਕਿਸੇ ਉਲਝੇ ਰੁਕੇ ਕੰਮ ਨੂੰ ਸੰਵਾਰਨ ’ਚ ਬਹੁਤ ਇੰਸਟਰੂਮੈਂਟਲ ਬਣ ਸਕਦੀ ਹੈ।
18 ਅਕਤੂਬਰ 2022, ਮੰਗਲਵਾਰ
ਕੱਤਕ ਵਦੀ ਤਿੱਥੀ ਅਸ਼ਟਮੀ (ਪੁਰਵ ਦੁਪਹਿਰ 11.58 ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕਰਕ ’ਚ
ਮੰਗਲ ਮਿਥੁਨ ’ਚ
ਬੁੱਧ ਕੰਨਿਆ ’ਚ
ਗੁਰੂ ਮੀਨ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਕੱਤਕ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 26 (ਅੱਸੂ), ਹਿਜਰੀ ਸਾਲ 1444, ਮਹੀਨਾ : ਰਬਿ ਉਲ ਅੱਵਲ, ਤਰੀਕ : 21, ਸੂਰਜ ਉਦੇ ਸਵੇਰੇ 6.36 ਵਜੇ, ਸੂਰਜ ਅਸਤ ਸ਼ਾਮ 5.49 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁੱਖ (ਪੂਰਾ ਦਿਨ ਰਾਤ) ਯੋਗ : ਸਿੱਧ (ਸ਼ਾਮ 4.52 ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਰਾਧਾ ਅਸ਼ਟਮੀ, ਰਾਧਾ ਕੁੰਡ ਸ਼ਨਾਨ (ਮਥੁਰਾ), ਮੇਲਾ ਪਰਬਤ (ਮੰਡੀ, ਹਿਮਾਚਲ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
17 ਅਕਤੂਬਰ ਨੂੰ ਸੂਰਜ ਵਾਂਗ ਚਮਕੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ, ਪੜ੍ਹੋ ਮੇਖ ਤੋਂ ਮੀਨ ਰਾਸ਼ੀ ਤੱਕ ਦਾ ਹਾਲ
NEXT STORY