ਮੇਖ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰਨਾ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ, ਮਨ ਵੀ ਅਸ਼ਾਂਤ ਡਿਸਟਰਬ ਰਹੇਗਾ।
ਬ੍ਰਿਖ : ਮਜ਼ਬੂਤ ਸਿਤਾਰੇ ਕਰ ਕੇ ਆਪ ਨੂੰ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ’ਚ ਸਫ਼ਲਤਾ ਮਿਲੇਗੀ, ਸ਼ੁੱਭ ਕੰਮਾਂ ’ਚ ਧਿਆਨ।
ਮਿਥੁਨ : ਕਿਸੇ ਅਦਾਲਤੀ ਕੰਮ ਨੂੰ ਹੱਥ ’ਚ ਲੈਣ ’ਤੇ ਪਾਜ਼ੇਟਿਵ ਨਤੀਜਾ ਮਿਲਣ ਦੀ ਆਸ, ਸ਼ਤਰੂ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।
ਕਰਕ : ਵੱਡੇ ਲੋਕਾਂ ਨਾਲ ਮੇਲ ਮਿਲਾਪ ਫਰੂਟਫੁੱਲ ਰਹੇਗਾ, ਕਿਸੇ ਸੱਜਣ ਮਿੱਤਰ ਦੇ ਸਹਿਯੋਗ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।
ਸਿੰਘ : ਖੇਤੀ-ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜ਼ਾਂ, ਕਰਿਆਨਾ ਵਸਤਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫ਼ਲਾ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।
ਤੁਲਾ : ਕਿਉਂਕਿ ਸਿਤਾਰਾ ਉਲਝਣਾਂ-ਪੇਚੀਦਗੀਆਂ ਵਾਲਾ ਹੈ, ਇਸਲਈ ਕਿਸੇ ਵੀ ਇੰਪੋਰਟੈਂਟ ਕੰਮ ਨੂੰ ਹੱਥ ’ਚ ਨਹੀਂ ਲੈਣਾ ਸਹੀ ਰਹੇਗਾ।
ਬ੍ਰਿਸ਼ਚਕ : ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫ਼ਰਟੇਬਲ ਰੱਖਣ ਵਾਲਾ ਸਿਤਾਰਾ, ਕੰਮਕਾਜੀ ਕੰਮਾਂ ’ਚ ਵੀ ਕਦਮ ਬੜ੍ਹਤ ਵੱਲ ਰੱਖਣ ਵਾਲਾ।
ਧਨ : ਰਾਜ ਦਰਬਾਰ ’ਚ ਜਾਣ ’ਤੇ ਸਫ਼ਲਤਾ ਮਿਲੇਗੀ, ਅਫ਼ਸਰ ਮਿਹਰਬਾਨ ਰਹਿਣਗੇ, ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ।
ਮਕਰ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਕੰਮਕਾਜੀ ਕੋਸ਼ਿਸ਼ਾਂ ਚੰਗਾ ਨਤੀਜਾ ਦੇਣਗੀਆਂ।
ਕੁੰਭ : ਸਿਹਤ ਦੀ ਸੰਭਾਲ ਰੱਖੋ, ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ, ਵੈਸੇ ਵੀ ਆਪ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
13 ਦਸੰਬਰ 2025, ਸ਼ਨੀਵਾਰ
ਪੋਹ ਵਦੀ ਤਿੱਥੀ ਨੌਮੀ (ਸ਼ਾਮ 4.39 ਤਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਕੰਨਿਆ ’ਚ
ਮੰਗਲ ਧਨ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਮੱਘਰ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 22 (ਮੱਘਰ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲਸਾਨੀ, ਤਰੀਕ : 22, ਸੂਰਜ ਉਦੇ ਸਵੇਰੇ 7.22 ਵਜੇ, ਸੂਰਜ ਅਸਤ : ਸ਼ਾਮ 5.22 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਪੂਰਾ ਦਿਨ ਰਾਤ), ਯੋਗ : ਆਯੂਸ਼ਮਾਨ (ਪੁਰਵ ਦੁਪਹਿਰ 11.16 ਤਕ) ਅਤੇ ਮਗਰੋਂ ਯੋਗ ਸੌਭਾਗਿਆ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (14 ਦਸੰਬਰ ਸਵੇਰੇ 5.45 ’ਤੇ), ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਅਚਾਨਕ ਵੱਧ ਜਾਵੇਗਾ ਬੈਂਕ ਬੈਲੇਂਸ, ਇਸ ਰਾਸ਼ੀ ਵਾਲਿਆ ਕੋਲ ਹੋ ਜਾਵੇਗਾ ਪੈਸਾ ਹੀ ਪੈਸਾ
NEXT STORY