ਨਵੀਂ ਦਿੱਲੀ : ਜੋਤਿਸ਼ ਗਣਨਾ ਅਨੁਸਾਰ ਪਾਪ ਗ੍ਰਹਿ ਰਾਹੁ ਇਸ ਸਮੇਂ ਸ਼ਨੀ ਦੇ ਮਾਲਕੀ ਵਾਲੀ ਕੁੰਭ ਰਾਸ਼ੀ ਵਿੱਚ ਬਿਰਾਜਮਾਨ ਹੈ। ਹਿੰਦੂ ਪੰਚਾਂਗ ਅਨੁਸਾਰ ਅਗਲੇ 80 ਦਿਨਾਂ ਤੱਕ ਰਾਹੁ ਇਸੇ ਰਾਸ਼ੀ ਵਿੱਚ ਰਹੇਗਾ। ਇਸ ਤੋਂ ਬਾਅਦ 5 ਦਸੰਬਰ ਨੂੰ ਰਾਹੁ ਕੁੰਭ ਰਾਸ਼ੀ ਤੋਂ ਨਿਕਲ ਕੇ ਮਕਰ ਰਾਸ਼ੀ ਵਿੱਚ ਗੋਚਰ ਕਰੇਗਾ ਅਤੇ ਲਗਭਗ ਡੇਢ ਸਾਲ ਤੱਕ (23 ਜੂਨ 2028 ਤੱਕ) ਸ਼ਨੀ ਦੀ ਮਾਲਕੀ ਵਾਲੀ ਮਕਰ ਰਾਸ਼ੀ ਵਿੱਚ ਹੀ ਰਹੇਗਾ। ਅਗਲੇ 80 ਦਿਨਾਂ ਦੌਰਾਨ ਕੁੰਭ ਰਾਸ਼ੀ ਵਿੱਚ ਰਹਿੰਦਿਆਂ ਰਾਹੁ ਤਿੰਨ ਮੁੱਖ ਰਾਸ਼ੀਆਂ ਦੇ ਜਾਤਕਾਂ ਨੂੰ ਵਿਸ਼ੇਸ਼ ਲਾਭ ਅਤੇ ਸ਼ੁਭ ਨਤੀਜੇ ਦੇਵੇਗਾ।
ਇਨ੍ਹਾਂ 3 ਰਾਸ਼ੀਆਂ ਨੂੰ ਮਿਲੇਗਾ ਵਿਸ਼ੇਸ਼ ਲਾਭ:
ਮੇਖ ਰਾਸ਼ੀ: ਮੇਖ ਰਾਸ਼ੀ ਦੇ ਜਾਤਕਾਂ ਲਈ ਕੁੰਭ ਰਾਸ਼ੀ ਵਿੱਚ ਰਾਹੁ ਦਾ ਇਹ ਗੋਚਰ ਲਾਹੇਵੰਦ ਸਾਬਤ ਹੋ ਸਕਦਾ ਹੈ। ਇਸ ਦੌਰਾਨ ਬੈਂਕ ਬੈਲੇਂਸ ਵਧਾਉਣ ਦੇ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਧਨ ਨਾਲ ਜੁੜੇ ਮਾਮਲਿਆਂ ਵਿੱਚ ਬਿਹਤਰ ਅਵਸਰ ਸਾਹਮਣੇ ਆ ਸਕਦੇ ਹਨ। ਇਸ ਰਾਸ਼ੀ ਦੇ ਲੋਕ ਟ੍ਰਿਪ 'ਤੇ ਵੀ ਜਾ ਸਕਦੇ ਹਨ ਅਤੇ ਘੁੰਮਣ-ਫਿਰਨ ਨਾਲ ਜੁੜੀਆਂ ਯੋਜਨਾਵਾਂ ਬਣ ਸਕਦੀਆਂ ਹਨ। ਕੋਈ ਫਾਇਦੇ ਦੀ ਡੀਲ ਮਿਲਣ ਨਾਲ ਆਰਥਿਕ ਲਾਭ ਅਤੇ ਹੋਰ ਖੁਸ਼ਖਬਰੀਆਂ ਵੀ ਮਿਲ ਸਕਦੀਆਂ ਹਨ।
ਕੰਨਿਆ ਰਾਸ਼ੀ: ਕੰਨਿਆ ਰਾਸ਼ੀ ਦੇ ਜਾਤਕਾਂ ਲਈ ਕੁੰਭ ਰਾਸ਼ੀ ਵਿੱਚ ਰਾਹੁ ਦਾ ਗੋਚਰ ਸ਼ਾਨਦਾਰ ਸਾਬਤ ਹੋ ਸਕਦਾ ਹੈ। ਧਾਰਮਿਕ ਕਾਰਜਾਂ ਵਿੱਚ ਰੁਚੀ ਵਧਣ ਨਾਲ ਮਾਨਸਿਕ ਸੰਤੁਸ਼ਟੀ ਮਿਲੇਗੀ। ਵਿਦਿਆਰਥੀਆਂ ਲਈ ਇਹ ਸਮਾਂ ਵਿਸ਼ੇਸ਼ ਤੌਰ 'ਤੇ ਸ਼ੁਭ ਮੰਨਿਆ ਜਾ ਰਿਹਾ ਹੈ, ਜਿਸ ਨਾਲ ਪੜ੍ਹਾਈ ਵਿੱਚ ਬਿਹਤਰ ਪ੍ਰਦਰਸ਼ਨ ਦਾ ਮੌਕਾ ਮਿਲੇਗਾ। ਪੂਰੇ ਆਤਮ-ਵਿਸ਼ਵਾਸ ਨਾਲ ਕੰਮ ਕਰਨ ਨਾਲ ਪ੍ਰਸ਼ੰਸਾ ਮਿਲੇਗੀ ਅਤੇ ਪੇਸ਼ੇਵਰ ਮੋਰਚੇ 'ਤੇ ਖੂਬ ਲਾਭ ਹੋਵੇਗਾ।
ਧਨੁ ਰਾਸ਼ੀ: ਕੁੰਭ ਰਾਸ਼ੀ ਵਿੱਚ ਰਾਹੁ ਦੀ ਮੌਜੂਦਗੀ ਧਨੁ ਰਾਸ਼ੀ ਦੇ ਜਾਤਕਾਂ ਲਈ ਵੀ ਲਾਭਕਾਰੀ ਮੰਨੀ ਜਾ ਰਹੀ ਹੈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਪੂਰਾ ਸਹਿਯੋਗ ਮਿਲੇਗਾ ਜੋ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਵਿੱਚ ਮਦਦ ਕਰੇਗਾ। ਲਵ ਲਾਈਫ ਲਈ ਵੀ ਇਹ ਸਮਾਂ ਚੰਗਾ ਰਹਿਣ ਵਾਲਾ ਹੈ ਅਤੇ ਰਿਸ਼ਤਿਆਂ ਵਿੱਚ ਸਕਰਾਤਮਕ ਸਥਿਤੀ ਦੇਖਣ ਨੂੰ ਮਿਲੇਗੀ। ਆਤਮ-ਵਿਸ਼ਵਾਸ ਦਾ ਅਸਰ ਨਿੱਜੀ ਜੀਵਨ ਅਤੇ ਹੋਰ ਕੰਮਾਂ ਉੱਤੇ ਵੀ ਦਿਖਾਈ ਦੇਵੇਗਾ।
ਮਿਥੁਨ ਰਾਸ਼ੀ ਵਾਲਿਆਂ ਨੂੰ ਹੋਵੇਗੀ ਮਾਣ-ਸਨਮਾਨ ਦੀ ਪ੍ਰਾਪਤੀ, ਦੇਖੋ ਆਪਣੀ ਰਾਸ਼ੀ
NEXT STORY