ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਅੱਜ ਗੁੱਜਰ ਭਾਈਚਾਰੇ ਵੱਲੋਂ ਖੁੱਲ੍ਹੇ 'ਚ ਪਸ਼ੂਆਂ ਨੂੰ ਚਰਾਉਣ ਦੇ ਵਰਤਾਰੇ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਡੀ.ਐੱਸ.ਪੀ. ਟਾਂਡਾ ਕੁਲਵੰਤ ਸਿੰਘ ਨੂੰ ਇਕ ਮੰਗ ਪੱਤਰ ਭੇਟ ਕੀਤਾ ਗਿਆ। ਸੂਬਾ ਪ੍ਰਧਾਨ ਜੰਗਵੀਰ ਸਿੰਘ ਨੇ ਮੰਗ ਪੱਤਰ ਪੁਲਸ ਅਧਿਕਾਰੀ ਨੂੰ ਸੌਂਪਦੇ ਹੋਏ ਇਸ ਗੰਭੀਰ ਸਮੱਸਿਆ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕਰਵਾਇਆ ਮਹਾਨ ਗੁਰਮਤਿ ਸਮਾਗਮ
ਇਸ ਮੌਕੇ ਚੌਹਾਨ ਨੇ ਦੱਸਿਆ ਕਿ ਬੀਤੇ ਦਿਨੀਂ ਅਵਾਰਾ ਪਸ਼ੂਆਂ ਅਤੇ ਗੁੱਜਰ ਭਾਈਚਾਰੇ ਵੱਲੋਂ ਖੁੱਲ੍ਹੇ 'ਚ ਪਸ਼ੂਆਂ ਨੂੰ ਚਰਾਉਣ ਦੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੜਕਾਂ ਕਿਨਾਰੇ ਲਾਏ ਗਏ ਬੂਟਿਆਂ ਨੂੰ ਹੋ ਰਹੇ ਨੁਕਸਾਨ ਦਾ ਹਵਾਲਾ ਦੇ ਕੇ ਖੁੱਲ੍ਹੇ 'ਚ ਪਸ਼ੂ ਚਰਾਉਣ ਦੇ ਵਰਤਾਰੇ ਨੂੰ ਬੰਦ ਕਰਵਾਉਣ ਲਈ ਡੀ.ਸੀ. ਹੁਸ਼ਿਆਰਪੁਰ ਨੂੰ ਮੰਗ ਪੱਤਰ ਭੇਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਚਰਚ 'ਚ ਹੋਈ ਬੇਅਦਬੀ ਨੂੰ ਲੈ ਕੇ ਈਸਾਈ ਭਾਈਚਾਰੇ 'ਚ ਰੋਸ, ਜਥੇਦਾਰ 'ਤੇ ਝੂਠੇ ਬਿਆਨ ਦੇਣ ਦੇ ਲਾਏ ਇਲਜ਼ਾਮ
ਇਸ ਦੌਰਾਨ ਕੁਝ ਡੇਰਿਆਂ 'ਤੇ ਰਹਿੰਦੇ ਪਰਿਵਾਰਾਂ ਨੇ ਭਾਵੇਂ ਅਜਿਹਾ ਕਰਨਾ ਬੰਦ ਕਰ ਦਿੱਤਾ ਹੈ ਪਰ ਫਿਰ ਵੀ ਅਨੇਕਾਂ ਪਿੰਡਾਂ 'ਚ ਹੁਣ ਵੀ ਪਸ਼ੂਆਂ ਨੂੰ ਖੁੱਲ੍ਹੇ 'ਚ ਚਰਾਉਣ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਪ੍ਰਸ਼ਾਸਨ ਡੀ.ਸੀ. ਹੁਸ਼ਿਆਰਪੁਰ ਵੱਲੋਂ ਪਸ਼ੂ ਖੁੱਲ੍ਹੇ 'ਚ ਚਰਾਉਣ ਦੀ ਕੀਤੀ ਮਨਾਹੀ ਦੇ ਹੁਕਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਵਾਏ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਅਤੇ ਰੁੱਖਾਂ ਦਾ ਨੁਕਸਾਨ ਨਾ ਹੋ ਸਕੇ। ਇਸ ਮੌਕੇ ਡੀ.ਐੱਸ.ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਗੁੱਜਰ ਭਾਈਚਾਰੇ ਨੂੰ ਅਜਿਹਾ ਨਾ ਕਰਨ ਲਈ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸੁਖਦੇਵ ਜਾਜਾ, ਕਰਮਜੀਤ ਸਿੰਘ, ਮੰਤਰੀ ਜਾਜਾ, ਬਿੰਦਰ, ਸਤਨਾਮ ਸਿੰਘ ਸੱਤੀ, ਗੋਪੀ ਜਾਜਾ, ਜਸਵੰਤ ਸਿੰਘ, ਰਜਿੰਦਰ ਸਿੰਘ, ਸੋਢੀ ਆਦਿ ਮੌਜੂਦ ਸਨ।
ਟਾਂਡਾ ਵਿਖੇ ਚੋਰਾਂ ਨੇ ਚੌਕੀਦਾਰ ਨੂੰ ਬੰਦੀ ਬਣਾ ਸੜਕ ਦੇ ਕੰਮ 'ਚ ਵਰਤੇ ਜਾਣ ਵਾਲੇ ਸਾਮਾਨ ਨੂੰ ਕੀਤਾ ਚੋਰੀ
NEXT STORY