ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਆਸ਼ਾ ਵਰਕਰ ਤੇ ਫੈਸੀਲਿਟੇਟਰ ਯੂਨੀਅਨ ਪੰਜਾਬ ਨਾਲ ਜੁੜੀਆਂ ਟਾਂਡਾ ਬਲਾਕ ਦੀਆਂ ਵਰਕਰਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਐੱਸ.ਐੱਮ.ਓ. ਡਾ. ਪ੍ਰੀਤ ਮਹਿੰਦਰ ਸਿੰਘ ਨੂੰ ਮੰਗ ਪੱਤਰ ਭੇਟ ਕੀਤਾ | ਪ੍ਰਧਾਨ ਰਾਜ ਕੁਮਾਰੀ ਅਤੇ ਸਕੱਤਰ ਪਰਮਜੀਤ ਕੌਰ ਦੀ ਅਗਵਾਈ 'ਚ ਇਹ ਮੰਗ ਪੱਤਰ ਐੱਸ.ਐੱਮ.ਓ. ਸੌਂਪਦਿਆਂ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਮਹਾਮਾਰੀ ਦੌਰਾਨ ਫਰੰਟਲਾਈਨ 'ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਦੀ ਸੁਣਵਾਈ ਹੋਵੇ।
ਇਹ ਵੀ ਪੜ੍ਹੋ : ਸਿੱਖਿਆ ਤੇ ਖੇਡ ਵਿਭਾਗ 'ਚ ਤਾਲਮੇਲ ਦੀ ਘਾਟ, ਟੂਰਨਾਮੈਂਟਾਂ ਦੀਆਂ ਤਰੀਕਾਂ 'ਚ ਟਕਰਾਅ
ਉਨ੍ਹਾਂ ਆਖਿਆ ਕਿ ਯੂਨੀਅਨ ਦੇ ਸੂਬਾਈ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੂੰ ਮਿਲਣ ਵਾਲੇ ਸਪੈਸ਼ਲ ਭੱਤੇ ਨੂੰ ਕੱਟੇ ਜਾਣ ਦੇ ਵਿਰੋਧ 'ਚ ਉਨ੍ਹਾਂ ਵੱਲੋਂ ਕੋਰੋਨਾ ਟੀਕਾਕਰਨ, ਟੈਸਟਿੰਗ ਅਤੇ ਹੋਰ ਗਤੀਵਿਧੀਆਂ ਦਾ ਬਾਈਕਾਟ ਕਰਕੇ ਭੱਤੇ ਨੂੰ ਬਹਾਲ ਕਰਨ ਲਈ ਆਵਾਜ਼ ਬੁਲੰਦ ਕੀਤੀ ਹੋਈ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਉਨ੍ਹਾਂ ਕੋਲੋਂ ਧੱਕੇ ਨਾਲ ਇਹ ਕੰਮ ਲੈਣ ਲਈ ਦਬਾਅ ਪਾ ਰਹੇ ਹਨ।
ਇਹ ਵੀ ਪੜ੍ਹੋ : ਟੈਂਡਰ ਅਲਾਟਮੈਂਟ ਨੀਤੀ 'ਚ ਬਦਲਾਅ ਕਰਨ ਜਾ ਰਹੀ ਪੰਜਾਬ ਸਰਕਾਰ, ਪੜ੍ਹੋ ਕੀ ਹੋਵੇਗੀ ਨਵੀਂ ਨੀਤੀ
ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਭੱਤੇ ਦੇ ਬਹਾਲ ਹੋਣ ਤੱਕ ਉਹ ਕੋਰੋਨਾ ਸੰਬੰਧੀ ਕੰਮ ਬੰਦ ਰੱਖਣਗੇ। ਇਸ ਮੌਕੇ ਐੱਸ.ਐੱਮ.ਓ ਨੇ ਆਖਿਆ ਕਿ ਉਹ ਉਨ੍ਹਾਂ ਦੀ ਮੰਗ ਉੱਚ ਅਧਿਕਾਰੀਆਂ ਤੱਕ ਪਹੁੰਚਾ ਦੇਣਗੇ | ਇਸ ਮੌਕੇ ਮਨਜੀਤ ਕੌਰ, ਸੁਰਿੰਦਰ ਕੌਰ, ਮੀਰਾ ਰਾਣੀ, ਜਸਮਿੰਦਰ ਕੌਰ,ਪਰਮਜੀਤ ਕੌਰ ਮਿਆਣੀ, ਬਲਵਿੰਦਰ ਕੌਰ, ਕਮਲਜੀਤ ਕੌਰ, ਰਾਜਵਿੰਦਰ ਕੌਰ, ਸੋਨੀਆ ਸਹੋਤਾ, ਪਰਮਜੀਤ, ਮਨਦੀਪ ਕੌਰ, ਸਤਵਿੰਦਰ ਕੌਰ ਆਦਿ ਮੌਜੂਦ ਸਨ।
ਟਾਂਡਾ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੜ੍ਹੇ ਟਾਂਡਾ ਪੁਲਸ ਅੜਿੱਕੇ
NEXT STORY