Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 07, 2025

    2:13:41 AM

  • trump announces deal with lilly  nordisk to lower obesity drug prices

    ਟਰੰਪ ਵੱਲੋਂ ਮੋਟਾਪੇ ਦੀਆਂ ਦਵਾਈਆਂ ਦੀਆਂ ਕੀਮਤਾਂ...

  • pm modi served food to wheelchair bound pratika rawal

    ਵ੍ਹੀਲਚੇਅਰ 'ਤੇ ਬੈਠੀ ਪ੍ਰਤੀਕਾ ਰਾਵਲ ਨੂੰ PM ਮੋਦੀ...

  • a young man was bitten by a cobra in hardoi  he chewed the snake  s fang in anger

    ਨੌਜਵਾਨ ਨੂੰ ਕੋਬਰਾ ਨੇ ਡੰਗਿਆ ਤਾਂ ਗੁੱਸੇ ’ਚ ਚਬਾ...

  • train hits people at sandhurst road station

    ਵੱਡਾ ਹਾਦਸਾ: ਸੈਂਡਹਰਸਟ ਰੋਡ ਸਟੇਸ਼ਨ 'ਤੇ ਟ੍ਰੇਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Hukamnama News
    • Amritsar
    • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਜਨਵਰੀ, 2022)

HUKAMNAMA News Punjabi(ਅੱਜ ਦਾ ਹੁਕਮਨਾਮਾ)

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਜਨਵਰੀ, 2022)

  • Edited By Babita,
  • Updated: 23 Jan, 2022 08:41 AM
Amritsar
today  s hukamnama from sri darbar sahib
  • Share
    • Facebook
    • Tumblr
    • Linkedin
    • Twitter
  • Comment

ਵਡਹੰਸੁ ਮਹਲਾ ੩ ॥
ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥ ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥ ਫਿਰਿ ਹੋਇ ਨ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ ॥ ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ॥ ਸਚਾ ਮਨਿ ਭਾਇਆ ਸਚੁ ਵਸਾਇਆ ਸਬਦਿ ਰਤੇ ਅੰਤਿ ਨਿਬੇਰਾ ॥ ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਨ ਭਵਜਲਿ ਫੇਰਾ ॥੧॥ ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ ॥ ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥ ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ ॥ ਜਿਨਿ ਸ੍ਰਿਸਟਿ ਸਾਜੀ ਸੋ ਕਰਿ ਵੇਖੈ ਤਿਸੁ ਜੇਵਡੁ ਅਵਰੁ ਨ ਕੋਈ ॥ ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥ ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ ਮਾਇਆ ਮੋਹਿ ਖੁਆਈ ॥੨॥ ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ ॥ ਅਰਦਾਸਿ ਕਰˆØੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥ ਰਖਿ ਲੇਵਹੁ ਸਰਣਾਈ ਹਰਿ ਨਾਮੁ ਵਡਾਈ ਤੁਧੁ ਜੇਵਡੁ ਅਵਰੁ ਨ ਦਾਤਾ ॥ ਸੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ ॥ ਜਤੁ ਸਤੁ ਸੰਜਮੁ ਕਰਮ ਕਮਾਵੈ ਬਿਨੁ ਗੁਰ ਗਤਿ ਨਹੀ ਪਾਈ ॥ ਨਾਨਕ ਤਿਸ ਨੋ ਸਬਦੁ ਬੁਝਾਏ ਜੋ ਜਾਇ ਪਵੈ ਹਰਿ ਸਰਣਾਈ ॥੩॥ ਜੋ ਹਰਿ ਮਤਿ ਦੇਇ ਸਾ ਊਪਜੈ ਹੋਰ ਮਤਿ ਨ ਕਾਈ ਰਾਮ ॥ ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ ॥ ਆਪੇ ਦੇਹਿ ਬੁਝਾਈ ਅਵਰ ਨ ਭਾਈ ਗੁਰਮੁਖਿ ਹਰਿ ਰਸੁ ਚਾਖਿਆ ॥ ਦਰਿ ਸਾਚੈ ਸਦਾ ਹੈ ਸਾਚਾ ਸਾਚੈ ਸਬਦਿ ਸੁਭਾਖਿਆ ॥ ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥ ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥

ਐਤਵਾਰ, ੧੦ ਮਾਘ (ਸੰਮਤ ੫੫੩ ਨਾਨਕਸ਼ਾਹੀ)    (ਅੰਗ ੫੭੧)

ਵਡਹੰਸੁ ਮਹਲਾ ੩ ॥
ਹੇ ਮੇਰੇ ਮਨ! ਜਗਤ (ਦਾ ਮੋਹ ਜੀਵ ਵਾਸਤੇ) ਜਨਮ ਮਰਨ (ਦਾ ਗੇੜ ਲਿਆਉਂਦਾ) ਹੈ, ਆਖ਼ਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ (ਜਨਮ ਮਰਨ ਦੇ ਗੇੜ ਦਾ) ਖ਼ਾਤਮਾ ਹੋ ਜਾਂਦਾ ਹੈ । ਜਿਸ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਉਸ ਨੂੰ ਜਗਤ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ । ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ, ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋਣ ਕਰ ਕੇ ਉਸ ਦੇ ਜਨਮ ਮਰਨ ਦਾ ਆਖ਼ਰ ਖ਼ਾਤਮਾ ਹੋ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ । ਜੇਹੜੇ ਮਨੁੱਖ ਸਦਾ-ਥਿਰ ਹਰੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਅਡੋਲਤਾ ਦੀ ਰਾਹੀਂ ਹੀ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ । ਹੇ ਮੇਰੇ ਮਨ! ਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈਂਦੇ ਹਨ, ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦਾ ਆਖ਼ਰ ਖ਼ਾਤਮਾ ਹੋ ਜਾਂਦਾ ਹੈ । ਹੇ ਨਾਨਕ! ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਸੰਸਾਰ-ਸਮੁੰਦਰ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ ।੧। ਮਾਇਆ ਦਾ ਮੋਹ ਨਿਰਾ-ਪੁਰਾ ਪਾਗਲ-ਪਨ ਹੈ (ਜੋ ਦੁਨੀਆ ਨੂੰ ਚੰਬੜਿਆ ਹੋਇਆ ਹੈ, ਦੁਨੀਆ ਇਸ) ਮਾਇਆ ਦੇ ਮੋਹ ਵਿਚ ਸਹੀ ਜੀਵਨ-ਰਾਹ ਤੋਂ ਖੁੰਝੀ ਜਾ ਰਹੀ ਹੈ । (ਇਹ ਮੇਰੀ) ਮਾਂ (ਹੈ, ਇਹ ਮੇਰਾ) ਪਿਉ (ਹੈ ਇਹ ਮੇਰੀ ਇਸਤ੍ਰੀ ਹੈ, ਇਹ ਮੇਰਾ ਪੁੱਤਰ ਹੈ—ਇਹ ਭੀ) ਨਿਰਾ ਮੋਹ ਹੈ, ਇਸ ਮੋਹ ਵਿਚ ਹੀ ਦੁਨੀਆ ਉਲਝੀ ਪਈ ਹੈ । ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ (ਲੁਕਾਈ ਸੰਬੰਧੀਆਂ ਦੇ) ਮੋਹ ਵਿਚ ਫਸੀ ਰਹਿੰਦੀ ਹੈ, (ਆਪਣੀ ਕਿਸੇ ਸਿਆਣਪ-ਚਤੁਰਾਈ ਨਾਲ ਪੂਰਬਲੇ ਕਰਮਾਂ ਦੇ ਸੰਸਕਾਰਾਂ ਨੂੰ) ਕੋਈ ਮਨੁੱਖ ਮਿਟਾ ਨਹੀਂ ਸਕਦਾ । ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਹ ਮਾਇਆ ਦਾ ਮੋਹ ਰਚ ਕੇ (ਤਮਾਸ਼ਾ) ਵੇਖ ਰਿਹਾ ਹੈ (ਕੋਈ ਉਸ ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ, ਕਿਉਂਕਿ) ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ । ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਕੇ (ਮੋਹ ਵਿਚ) ਸੜ ਸੜ ਕੇ ਦੁੱਖੀ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ । ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ, ਮਾਇਆ ਦੇ ਮੋਹ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਾ ਹੋਇਆ ਹੈ ।੨। ਹੇ ਭਾਈ! ਇਸ ਸੰਸਾਰ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ (ਜੇਹੜੇ ਮਨੁੱਖ) ਦੌੜ ਕੇ ਪਰਮਾਤਮਾ ਦੀ ਸਰਨ ਜਾ ਪੈਂਦੇ ਹਨ (ਉਹ ਸੜਨੋਂ ਬਚ ਜਾਂਦੇ ਹਨ) । ਮੈਂ (ਭੀ) ਪੂਰੇ ਗੁਰੂ ਅੱਗੇ ਅਰਜ਼ੋਈ ਕਰਦਾ ਹਾਂ—ਮੈਨੂੰ (ਵਿਕਾਰਾਂ ਦੀ ਸੜਨ ਤੋਂ) ਬਚਾ ਲੈ, ਮੈਨੂੰ (ਇਹ) ਵਡਿਆਈ ਬਖ਼ਸ਼ । ਮੈਨੂੰ ਆਪਣੀ ਸਰਨ ਵਿਚ ਰੱਖ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖ਼ਸ਼ । ਇਹ ਦਾਤਿ ਬਖ਼ਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜੇਡਾ ਹੋਰ ਕੋਈ ਨਹੀਂ । ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ, ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ਜੇਹੜਾ ਹਰੇਕ ਜੁਗ ਵਿਚ ਇਕ ਆਪ ਹੀ ਆਪ ਹੈ । (ਹੇ ਭਾਈ! ਜੇ ਕੋਈ ਮਨੁੱਖ) ਜਤ ਸਤ ਸੰਜਮ (ਆਦਿਕ) ਕਰਮ ਕਮਾਂਦਾ ਹੈ (ਉਸ ਦਾ ਇਹ ਉੱਦਮ ਵਿਅਰਥ ਜਾਂਦਾ ਹੈ), ਗੁਰੂ ਦੀ ਸਰਨ ਪੈਣ ਤੋਂ ਬਿਨਾ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ । ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਜਾ ਪੈਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤਿ ਬਖ਼ਸ਼ਦਾ ਹੈ ।੩।ਹੇ ਭਾਈ! ਪਰਮਾਤਮਾ ਜੇਹੜੀ ਅਕਲ (ਮਨੁੱਖ ਨੂੰ) ਦੇਂਦਾ ਹੈ (ਉਸ ਦੇ ਅੰਦਰ) ਉਹੀ ਮਤਿ ਪਰਗਟ ਹੁੰਦੀ ਹੈ । (ਪ੍ਰਭੂ ਦੀ ਦਿੱਤੀ ਮਤਿ ਤੋਂ ਬਿਨਾ) ਹੋਰ ਕੋਈ ਮਤਿ (ਮਨੁੱਖ ਗ੍ਰਹਿਣ) ਨਹੀਂ (ਕਰ ਸਕਦਾ) ।ਹੇ ਪ੍ਰਭੂ! (ਹਰੇਕ ਜੀਵ ਦੇ) ਅੰਦਰ ਤੇ ਬਾਹਰ ਸਿਰਫ਼ ਤੂੰ ਹੀ ਵੱਸਦਾ ਹੈਂ, ਤੂੰ ਆਪ ਹੀ ਜੀਵ ਨੂੰ ਸਮਝ ਬਖ਼ਸ਼ਦਾ ਹੈਂ । (ਹੇ ਪ੍ਰਭੂ!) ਤੂੰ ਆਪ ਹੀ (ਜੀਵ ਨੂੰ) ਅਕਲ ਦੇਂਦਾ ਹੈਂ (ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾ) ਕੋਈ ਹੋਰ (ਅਕਲ ਜੀਵ ਨੂੰ) ਪਸੰਦ ਹੀ ਨਹੀਂ ਆ ਸਕਦੀ । (ਤਾਂਹੀਏ, ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ । ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ । ਹੇ ਭਾਈ! ਜਿਸ ਮਨੁੱਖ ਨੂੰ ਸਤਿਗੁਰੂ ਵਡਿਆਈ ਦੇਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ । ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਹੀ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਹਨ, ਸਦਾ-ਥਿਰ ਪ੍ਰਭੂ ਉਹਨਾਂ ਦੀ ਉਹ (ਨਾਮ ਸਿਮਰਨ ਵਾਲੀ) ਅਕਲ ਪਰਵਾਨ ਕਰਦਾ ਹੈ ।੪।੬।

WADAHANS, THIRD MEHL:
O my mind, the world comes and goes in birth and death; only the True Name shall emancipate you in the end. When the True Lord Himself grants forgiveness, then one does not have to enter the cycle of reincarnation again. He does not have to enter the cycle of reincarnation again, and he is emancipated in the end; as Gurmukh, he obtains glorious greatness. Imbued with love for the True Lord, he is intoxicated with celestial bliss, and he remains absorbed in the Celestial Lord. The True Lord is pleasing to his mind; he enshrines the True Lord in his mind. Attuned to the Word of the Shabad, he is emancipated in the end. O Nanak, those who are attuned to the Naam, merge in the True Lord; they are not cast into the terrifying world-ocean again. || 1 || Emotional attachment to Maya is total madness; through the love of duality, one is ruined. Mother and father — all are subject to this love; in this love, they are entangled. They are entangled in this love, on account of their past actions, which no one can erase. The One who created the Universe, beholds it; no other is as great as He. The blind, self-willed manmukh is consumed by his burning rage; without the Word of the Shabad, peace does not come. O Nanak, without the Name, everyone is deluded, ruined by emotional attachment to Maya. || 2 || Seeing this world on fire, I have hurried to the Sanctuary of the Lord. I offer my prayer to the Perfect Guru: please save me, and bless me with Your glorious greatness. Preserve me in Your Sanctuary, and bless me with the glorious greatness of the Lord’s Name; there is no other Giver as great as You. Those who are engaged in serving You are very fortunate; throughout the ages, they know the One Lord. You may practice celibacy, truth, austere self-discipline and rituals, but without the Guru, you shall not be emancipated. O Nanak, he alone understands the Word of the Shabad, who goes and seeks the Lord’s Sanctuary. || 3 || That understanding, imparted by the Lord, wells up; there is no other understanding. Deep within, and beyond as well, You alone exist, O Lord; You Yourself impart this understanding. One whom He Himself blesses with this understanding, does not love any other. As Gurmukh, he tastes the subtle essence of the Lord. In the True Court, he is forever True; with love, he chants the True Word of the Shabad. Within his home, he finds the home of his own inner being; the True Guru blesses him with greatness. O Nanak, those who are attuned to the Naam find the Mansion of the Lord’s Presence; their understanding is true and approved. || 4 || 6 ||

Sunday, 10th Maagh (Samvat 553 Nanakshahi)    (Page 571)
 

  • Hukamnama
  • Sri DarbarSahib
  • Amritsar
  • ਹੁਕਮਨਾਮਾ
  • ਸ੍ਰੀ ਦਰਬਾਰ ਸਾਹਿਬ
  • ਅੰਮ੍ਰਿਤਸਰ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (22 ਜਨਵਰੀ, 2022)

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (6 ਨਵੰਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (5 ਨਵੰਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਨਵੰਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਨਵੰਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਨਵੰਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਨਵੰਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਅਕਤੂਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਅਕਤੂਬਰ 2025)
  • argument over parking of motorcycle
    ਜਲੰਧਰ: ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਹੋਇਆ ਝਗੜਾ, ਇੱਕ ਵਿਅਕਤੀ ਜ਼ਖਮੀ
  • case registered against 3 in connection with amandeep  s murder
    ਅਮਨਦੀਪ ਦੇ ਕਤਲ ਦੇ ਸੰਬੰਧ ਚ 3 ਖਿਲਾਫ ਪਰਚਾ ਦਰਜ
  • punjab roadways employees protest murder case driver jagjit singh
    ਕੁਰਾਲੀ 'ਚ ਪੰਜਾਬ ਰੋਡਵੇਜ਼ ਬੱਸ ਦੇ ਡਰਾਈਵਰ ਦਾ ਕਤਲ! ਪਰਿਵਾਰ ਨੇ ਲਾਸ਼ ਸੜਕ 'ਤੇ...
  • 3 accused arrested with desi knives and live cartridges
    ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਦੇਸੀ ਕੱਟਾ ਤੇ ਜ਼ਿੰਦਾ ਕਾਰਤੂਸ ਸਣੇ 3 ਮੁਲਜ਼ਮ...
  • man dead on raod accident
    ਬੇਕਾਬੂ ਕਾਰ ਦੀ ਟੱਕਰ ਨਾਲ ਰੇਹੜੀ ਵਾਲੇ ਦੀ ਮੌਤ
  • big news jalandhar  a person train at phillaur railway station was burnt alive
    ਜਲੰਧਰ ਤੋਂ ਵੱਡੀ ਖ਼ਬਰ! ਫਿਲੌਰ ਰੇਲਵੇ ਸਟੇਸ਼ਨ 'ਤੇ ਟਰੇਨ 'ਤੇ ਚੜ੍ਹਿਆ ਵਿਅਕਤੀ...
  • sukhbir badal on sandhu
    ਆਪਣੇ ਸੱਜੇ-ਖੱਬੇ ਰਹਿਣ ਵਾਲਿਆਂ ਦੀ ਦਗ਼ਾ 'ਤੇ ਖ਼ੁਲ੍ਹ ਕੇ ਬੋਲੇ ਸੁਖਬੀਰ-...
  • improvement trust fined rs 96 lakh in 6 cases related to 2 flop schemes
    ਇੰਪਰੂਵਮੈਂਟ ਟਰੱਸਟ ਨੂੰ 2 ਫਲਾਪ ਸਕੀਮਾਂ ਨਾਲ ਸਬੰਧਤ 6 ਕੇਸਾਂ ’ਚ ਲੱਗਾ 96 ਲੱਖ...
Trending
Ek Nazar
6 letters lucky lady

ਇਨ੍ਹਾਂ 6 ਅੱਖਰਾਂ ਤੋਂ ਨਾਮ ਵਾਲੀਆਂ ਔਰਤਾਂ ਆਪਣੇ ਪਤੀ ਲਈ ਹੁੰਦੀਆਂ ਨੇ ਬੇਹੱਦ...

big news jalandhar  a person train at phillaur railway station was burnt alive

ਜਲੰਧਰ ਤੋਂ ਵੱਡੀ ਖ਼ਬਰ! ਫਿਲੌਰ ਰੇਲਵੇ ਸਟੇਸ਼ਨ 'ਤੇ ਟਰੇਨ 'ਤੇ ਚੜ੍ਹਿਆ ਵਿਅਕਤੀ...

teacher wore club pants to school video goes viral

Video : Club ਟਾਈਟ ਪੈਂਟ ਪਾ ਕੇ ਸਕੂਲ ਪੁੱਜੀ ਮਹਿਲਾ Teacher ਤਾਂ...

master s house attacked twice with petrol bombs after refusing to pay ransom

ਅਧਿਆਪਕ ਦੇ ਘਰ 'ਤੇ 2 ਵਾਰ ਪੈਟਰੋਲ ਬੰਬ ਨਾਲ ਹਮਲਾ, ਮਾਮਲਾ ਕਰੇਗਾ ਹੈਰਾਨ

first glimpse daughter

ਇਕ ਸਾਲ ਬਾਅਦ ਮਸ਼ਹੂਰ ਜੋੜੇ ਨੇ ਪਹਿਲੀ ਵਾਰ ਦਿਖਾਈ ਧੀ ਦੀ ਝਲਕ, ਕਿਊਟਨੈੱਸ 'ਤੇ...

what are the requirements for opening petrol pump

ਕੀ ਹਨ Petrol Pump ਖੋਲ੍ਹਣ ਦੀਆਂ ਸ਼ਰਤਾਂ? ਮਹੀਨੇ ਦੀ ਮੋਟੀ ਕਮਾਈ ਜਾਣ ਰਹਿ ਜਾਓਗੇ...

upsc  girl  exam  failed  ganga river

UPSC ਨੂੰ ਕੁੜੀ ਨੇ ਮੰਨ ਲਿਆ ਜ਼ਿੰਦਗੀ ਦਾ ਇਮਤਿਹਾਨ ! ਪ੍ਰੀਖਿਆ 'ਚ ਹੋਈ ਫੇਲ੍ਹ...

case registered against mother for throwing newborn baby into bushes

ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ ’ਚ ਮਾਂ ਖਿਲਾਫ ਕੇਸ ਦਰਜ

new twist in the case of throwing a newborn baby into a ditch

ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ 'ਚ ਨਵਾਂ ਮੋੜ, ਮਾਪਿਆਂ ਦੀ ਹੋਈ...

newborn baby found thrown on thorns in amritsar

ਕਹਿਰ ਓ ਰੱਬਾ: ਅੰਮ੍ਰਿਤਸਰ 'ਚ ਕੰਡਿਆਂ 'ਤੇ ਸੁੱਟਿਆ ਮਿਲਿਆ ਨਵਜੰਮਿਆ ਬੱਚਾ

roads closed in jalandhar tomorrow traffic police releases route plan

ਜਲੰਧਰ 'ਚ ਭਲਕੇ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

major restrictions imposed in fazilka

ਫਾਜ਼ਿਲਕਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਨਵੇਂ ਹੁਕਮ ਲਾਗੂ

divyanka tripathi

'ਅਸੀਂ ਜਲਦੀ ਹੀ Good News ਦੇਵਾਂਗੇ...', ਵਿਆਹ ਦੇ 9 ਸਾਲ ਬਾਅਦ ਮਾਂ ਬਣੇਗੀ...

arattai the app that came to compete with whatsapp

Whatsapp ਨੂੰ ਟੱਕਰ ਦੇਣ ਆਇਆ Arattai App ਹੋਇਆ Flop! ਡਿੱਗੀ ਰੈਂਕਿੰਗ

how to reduce aqi at home without air purifier

ਬਿਨਾਂ Air Purifier ਦੇ ਘਰ ਰਹੇਗਾ Pollution Free! ਵਰਤੋ ਇਹ ਆਸਾਨ ਤਰੀਕੇ

joint pain  walking  health

ਰੋਜ਼ਾਨਾ ਚੱਲੋ ਇੰਨੇ ਕਦਮ, ਨਹੀਂ ਦੁਖਣਗੇ ਗਿੱਟੇ-ਗੋਡੇ, ਮਾਹਿਰਾਂ ਨੇ ਦੱਸਿਆ ਜੋੜਾਂ...

cruel father daughter

ਹੈਵਾਨ ਬਣਿਆ ਪਿਓ! ਘਰ 'ਚ ਇਕੱਲੀ ਧੀ ਨਾਲ ਪਾਰ ਕਰ ਗਿਆ ਹੱਦਾਂ

amritsar police achieves major success

ਅੰਮ੍ਰਿਤਸਰ ਪੁਲਸ ਨੂੰ ਵੱਡੀ ਕਾਮਯਾਬੀ, ਸਵਿਫਟ ਕਾਰ ਸਵਾਰ ਨੂੰ ਲੁੱਟਣ ਵਾਲੇ ਚਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਅੱਜ ਦਾ ਹੁਕਮਨਾਮਾ
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (26 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (22 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (21 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਅਕਤੂਬਰ 2025)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +