ਕਾਠਮੰਡੂ (ਪੀ.ਟੀ.ਆਈ.)- ਐਡਮੰਡ ਹਿਲੇਰੀ ਅਤੇ ਤੇਨਜ਼ਿੰਗ ਨੋਰਗੇ ਦੁਆਰਾ ਹਿਮਾਲੀਅਨ ਚੋਟੀ ਐਵਰੈਸਟ ਦੀ ਪਹਿਲੀ ਸਫਲ ਚੜ੍ਹਾਈ ਦੀ ਯਾਦ ਵਿੱਚ ਮੰਗਲਵਾਰ ਨੂੰ ਨੇਪਾਲ ਵਿੱਚ ਸਨਮਾਨਿਤ ਕੀਤੇ ਗਏ 100 ਤੋਂ ਵੱਧ ਪਰਬਤਾਰੋਹੀਆਂ ਵਿੱਚ 10 ਭਾਰਤੀ ਪਰਬਤਾਰੋਹੀ ਵੀ ਸ਼ਾਮਲ ਹਨ। ਸੈਰ-ਸਪਾਟਾ, ਸੱਭਿਆਚਾਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਬਦਰੀ ਪਾਂਡੇ ਨੇ 29 ਮਈ ਨੂੰ ਅੰਤਰਰਾਸ਼ਟਰੀ ਐਵਰੈਸਟ ਦਿਵਸ ਤੋਂ ਪਹਿਲਾਂ ਐਵਰੈਸਟ ਸਰ ਕਰਨ ਵਾਲੇ ਨੇਪਾਲੀ ਅਤੇ ਅੰਤਰਰਾਸ਼ਟਰੀ ਪਰਬਤਾਰੋਹੀਆਂ ਨੂੰ ਸਨਮਾਨਿਤ ਕੀਤਾ। ਪਾਂਡੇ ਨੇ ਕਿਹਾ,"ਨੇਪਾਲ ਸਰਕਾਰ ਨਾ ਸਿਰਫ਼ ਪਹਾੜੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਬਲਕਿ ਅਸੀਂ ਪਰਬਤਾਰੋਹੀਆਂ ਦੀ ਸੁਰੱਖਿਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਿਮਾਲਿਆ ਦੀ ਸੰਭਾਲ ਬਾਰੇ ਵੀ ਚਿੰਤਤ ਹਾਂ।"
ਉਨ੍ਹਾਂ ਕਿਹਾ, "ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਹਾੜਾਂ ਦੀ ਦੇਖਭਾਲ ਅਤੇ ਰੱਖਿਆ ਕਰਨੀ ਚਾਹੀਦੀ ਹੈ।" ਨੇਪਾਲ, ਭਾਰਤ, ਚੀਨ, ਆਸਟ੍ਰੇਲੀਆ, ਬੰਗਲਾਦੇਸ਼, ਸਿੰਗਾਪੁਰ, ਫਿਲੀਪੀਨਜ਼, ਫਲਸਤੀਨੀ ਖੇਤਰ ਅਤੇ ਬ੍ਰਿਟੇਨ ਸਮੇਤ ਹੋਰ ਦੇਸ਼ਾਂ ਦੇ 100 ਤੋਂ ਵੱਧ ਪਰਬਤਾਰੋਹੀਆਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ‘ਐਵਰੈਸਟ ਅਲਾਇੰਸ ਨੇਪਾਲ’ ਵੱਲੋਂ ਕਰਵਾਈ ਗਈ ‘ਐਵਰੈਸਟ ਕਲਾਈਬਰਜ਼ ਕਾਨਫਰੰਸ’ ਵਿੱਚ 10 ਭਾਰਤੀ ਪਰਬਤਰੋਹੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਅਸ਼ੀਸ਼ ਸਿੰਘ, ਨਿਸ਼ਾ ਕੁਮਾਰੀ, ਅਨੁਜਾ ਵੈਦਿਆ, ਬਲਜੀਤ ਕੌਰ, ਸੁਵਿਧਾ ਕੜਲਾਗ, ਸੂਰਿਆ ਪ੍ਰਕਾਸ਼, ਸ਼ੇਖ ਹਿਮਾਂਸ਼ੂ, ਸਤਿਆਰੂਪ ਸਿਧਾਂਤ, ਜੋਤੀ ਰਾਤਰੇ ਅਤੇ ਅਦਿਤੀ ਸ਼ਾਮਲ ਸਨ।
ਪੜ੍ਹੋ ਇਹ ਅਹਿਮ ਖ਼ਬਰ- ਕਾਮੀ ਰੀਤਾ ਨੇ 31ਵੀਂ ਵਾਰ ਮਾਊਂਟ ਐਵਰੈਸਟ ਕੀਤਾ ਫਤਹਿ, ਤੋੜਿਆ ਆਪਣਾ ਰਿਕਾਰਡ
ਸਨਮਾਨਿਤ ਕੀਤੇ ਗਏ ਲੋਕਾਂ ਵਿੱਚ ਨੇਪਾਲ ਤੋਂ ਮਿੰਗਮਾ ਸ਼ੇਰਪਾ (8,000 ਮੀਟਰ ਤੋਂ ਉੱਪਰ ਦੀਆਂ ਸਾਰੀਆਂ 14 ਚੋਟੀਆਂ 'ਤੇ ਚੜ੍ਹਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਪਰਬਤਾਰੋਹੀ) ਅਤੇ ਸਭ ਤੋਂ ਛੋਟੀ ਉਮਰ ਦੇ ਚੀਨੀ ਪਰਬਤਾਰੋਹੀ ਜ਼ੂ ਜ਼ੂ ਓਯੂਨ ਸ਼ਾਮਲ ਸਨ। ਅੰਤਰਰਾਸ਼ਟਰੀ ਐਵਰੈਸਟ ਦਿਵਸ ਹਰ ਸਾਲ 29 ਮਈ ਨੂੰ 1953 ਵਿੱਚ ਨਿਊਜ਼ੀਲੈਂਡ ਦੇ ਸਰ ਐਡਮੰਡ ਹਿਲੇਰੀ ਅਤੇ ਨੇਪਾਲ ਦੇ ਤੇਨਜ਼ਿੰਗ ਨੋਰਗੇ ਸ਼ੇਰਪਾ ਦੁਆਰਾ ਐਵਰੈਸਟ ਦੀ ਪਹਿਲੀ ਸਫਲ ਚੜ੍ਹਾਈ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤੀ ਮੂਲ ਦੇ ਦੋ ਸਿੰਗਾਪੁਰੀਆਂ 'ਤੇ ਲੱਗੇ ਦੋਸ਼, ਜਾਣੋ ਮਾਮਲਾ
NEXT STORY