ਕਾਠਮੰਡੂ (ਭਾਸ਼ਾ)- ਨੇਪਾਲ ਦੇ ਮਸ਼ਹੂਰ ਪਰਬਤਾਰੋਹੀ ਗਾਈਡ ਕਾਮੀ ਰੀਤਾ ਨੇ ਮੰਗਲਵਾਰ ਨੂੰ 31ਵੀਂ ਵਾਰ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ। ਇਸ ਤਰ੍ਹਾਂ ਉਸਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਮੁਹਿੰਮ ਦੇ ਪ੍ਰਬੰਧਕ ਅਤੇ ਸੈਵਨ ਸਮਿਟ ਟ੍ਰੈਕਸ ਦੇ ਪ੍ਰਧਾਨ ਮਿੰਗਮਾ ਸ਼ੇਰਪਾ ਨੇ ਕਿਹਾ ਕਿ 55 ਸਾਲਾ ਕਾਮੀ ਰੀਤਾ ਸਵੇਰੇ 4 ਵਜੇ ਸਾਫ਼ ਮੌਸਮ ਵਿੱਚ 8,849 ਮੀਟਰ ਉੱਚੀ ਚੋਟੀ ਦੀ ਸਿਖਰ 'ਤੇ ਪਹੁੰਚਿਆ। ਇਸ ਵਾਰ ਉਹ ਲੈਫਟੀਨੈਂਟ ਕਰਨਲ ਮਨੋਜ ਜੋਸ਼ੀ ਦੀ ਅਗਵਾਈ ਹੇਠ ਭਾਰਤੀ ਫੌਜ ਦੇ ਐਡਵੈਂਚਰ ਵਿੰਗ ਦੀ ਐਵਰੈਸਟ ਮੁਹਿੰਮ ਟੀਮ ਦੀ ਅਗਵਾਈ ਕਰ ਰਹੇ ਸਨ।
ਮਿੰਗਮਾ ਸ਼ੇਰਪਾ ਦੇ ਹਵਾਲੇ ਨਾਲ ਕਾਠਮੰਡੂ ਪੋਸਟ ਨੇ ਕਿਹਾ,"ਇਹ ਨਵੀਂ ਪ੍ਰਾਪਤੀ ਉਨ੍ਹਾਂ ਦੇ ਰੁਤਬੇ ਨੂੰ ਉਸ ਵਿਅਕਤੀ ਵਜੋਂ ਮਜ਼ਬੂਤ ਕਰਦੀ ਹੈ ਜਿਸਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਭ ਤੋਂ ਵੱਧ ਵਾਰ ਚੜ੍ਹਿਆ ਹੈ।" ਇਹ ਇੱਕ ਅਜਿਹਾ ਰਿਕਾਰਡ ਹੈ ਜਿਸ ਦੇ ਨੇੜੇ ਵੀ ਹੁਣ ਤੱਕ ਕੋਈ ਨਹੀਂ ਪਹੁੰਚ ਸਕਿਆ। ਹਰ ਸਾਲ ਸੈਂਕੜੇ ਪਰਬਤਾਰੋਹੀ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਜ਼ਿਕਰਯੋਗ ਹੈ ਕਿ 1953 ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਦੇ ਐਡਮੰਡ ਹਿਲੇਰੀ ਅਤੇ ਨੇਪਾਲ ਦੇ ਤੇਨਜਿੰਗ ਨੋਰਗੇ ਸ਼ੇਰਪਾ ਨੇ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-'ਮੈਂ ਭਾਰਤੀਆਂ ਦੇ ਈਮੇਲ ਦਾ ਜਵਾਬ ਨਹੀਂ ਦਿੰਦੀ’, ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਦਾ ਵਿਵਾਦਿਤ ਬਿਆਨ
ਕਾਮੀ ਰੀਤਾ ਦੀ ਪਰਬਤਾਰੋਹੀ ਯਾਤਰਾ 1992 ਵਿੱਚ ਸ਼ੁਰੂ ਹੋਈ ਸੀ, ਜਦੋਂ ਉਹ ਐਵਰੈਸਟ ਐਕਸਪੀਡੀਸ਼ਨ ਵਿੱਚ ਇੱਕ ਸਹਾਇਕ ਸਟਾਫ ਮੈਂਬਰ ਵਜੋਂ ਸ਼ਾਮਲ ਹੋਇਆ ਸੀ। ਚਾਂਗ ਦਾਵਾ ਅਨੁਸਾਰ 1994 ਅਤੇ 2025 ਵਿਚਕਾਰ ਕਾਮੀ ਰੀਤਾ ਨੇ K2 ਅਤੇ ਮਾਊਂਟ ਲਹੋਤਸੇ ਨੂੰ ਇੱਕ-ਇੱਕ ਵਾਰ, ਮਨਾਸਲੂ ਨੂੰ ਤਿੰਨ ਵਾਰ ਅਤੇ ਚੋ ਓਯੂ ਨੂੰ ਅੱਠ ਵਾਰ ਚੜ੍ਹਾਈ ਕੀਤੀ।ਮਿੰਗਮਾ ਸ਼ੇਰਪਾ ਨੇ ਅੱਗੇ ਕਿਹਾ ਕਿ ਕਾਮੀ ਰੀਤਾ ਸਿਖਰ 'ਤੇ ਪਹੁੰਚਣ ਤੋਂ ਬਾਅਦ ਸੁਰੱਖਿਅਤ ਅਤੇ ਸਥਿਰ ਹੈ। ਉਹ ਹੌਲੀ-ਹੌਲੀ ਹੇਠਾਂ ਉਤਰਨ ਲੱਗ ਪਏ ਹਨ ਅਤੇ ਹੁਣ ਬੇਸ ਕੈਂਪ ਵਾਪਸ ਆ ਰਹੇ ਹਨ। ਹਮੇਸ਼ਾ ਵਾਂਗ ਕਾਮੀ ਨੇ ਇੱਕ ਵਾਰ ਫਿਰ ਆਪਣੇ ਬੇਮਿਸਾਲ ਹੁਨਰ ਅਤੇ ਪੇਸ਼ੇਵਰ ਅਨੁਭਵ ਨੂੰ ਸਾਬਤ ਕੀਤਾ ਹੈ। ਸਾਨੂੰ ਉਸਦੀ ਮਹਾਨ ਪ੍ਰਾਪਤੀ 'ਤੇ ਬਹੁਤ ਮਾਣ ਹੈ।
ਪਿਛਲੇ ਦੋ ਸਾਲਾਂ ਵਿੱਚ ਕਾਮੀ ਰੀਤਾ ਨੇ ਹਰੇਕ ਸੀਜ਼ਨ ਵਿੱਚ ਦੋ ਵਾਰ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਹੈ। ਇਸ ਨਾਲ ਉਨ੍ਹਾਂ ਦੀਆਂ ਸਫਲ ਚੜ੍ਹਾਈਆਂ ਦੀ ਗਿਣਤੀ 30 ਹੋ ਗਈ। ਸੈਵਨ ਸਮਿਟ ਟ੍ਰੈਕਸ ਦੇ ਐਕਸਪੀਡੀਸ਼ਨ ਡਾਇਰੈਕਟਰ ਚਾਂਗ ਦਾਵਾ ਸ਼ੇਰਪਾ ਨੇ ਕਿਹਾ ਕਿ ਕਾਮੀ ਰੀਤਾ ਨੂੰ ਛੋਟੀ ਉਮਰ ਤੋਂ ਹੀ ਪਰਬਤਾਰੋਹਣ ਦਾ ਡੂੰਘਾ ਜਨੂੰਨ ਸੀ ਅਤੇ ਉਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਪਹਾੜਾਂ 'ਤੇ ਚੜ੍ਹਾਈ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਮੈਂ ਭਾਰਤੀਆਂ ਦੇ ਈਮੇਲ ਦਾ ਜਵਾਬ ਨਹੀਂ ਦਿੰਦੀ’, ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਦਾ ਵਿਵਾਦਿਤ ਬਿਆਨ
NEXT STORY