ਕਾਠਮੰਡੂ (ਏ. ਐੱਨ. ਅਾਈ.)– ਨਵ-ਸਥਾਪਤ ਗਹਿਣਿਅਾਂ ਦੇ ਨਿਰਮਾਣ ਵਿਚ ਬੇਨਿਯਮੀਅਾਂ ਦੇ ਵੱਧਦੇ ਦਾਅਵਿਅਾਂ ਦਰਮਿਅਾਨ ਨੇਪਾਲ ਦੀ ਚੋਟੀ ਦੀ ਭ੍ਰਿਸ਼ਟਾਚਾਰ ਰੋਕੂ ਬਾਡੀ ਨੇ ਵਿਸ਼ਵ ਪ੍ਰਸਿੱਧ ਪਸ਼ੂਪਤੀਨਾਥ ਮੰਦਰ ਦੇ ਅੰਦਰ ‘ਜਲਹਰੀ’ ਵਿਚ ਗਾਇਬ ਸੋਨੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਹਰੀ ਉਹ ਨੀਂਹ ਹੈ ਜਿਸ ’ਤੇ ਸ਼ਿਵਲਿੰਗ ਸਥਾਪਤ ਕੀਤਾ ਜਾਂਦਾ ਹੈ। ਇਹ ਕਾਠਮੰਡੂ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਪਸ਼ੂਪਤੀਨਾਥ ਮੰਦਰ ਦੇ ਅੰਦੂਰਨੀ ਗਰਭ ਗ੍ਰਹਿ ਵਿਚ ਹੈ। ਜਲਹਰੀ ਤੋਂ 10 ਕਿਲੋਗ੍ਰਾਮ ਸੋਨਾ ਗਾਇਬ ਹੋਣ ਦੀ ਰਿਪੋਰਟ ਦੀ ਜਾਂਚ ਕਰਨ ਲਈ ਸਰਕਾਰ ਵਲੋਂ ‘ਅਧਿਕਾਰ ਦੀ ਦੁਰਵਰਤੋਂ’ ਦੀ ਜਾਂਚ ਕਰਨ ਵਾਲੇ ਕਮਿਸ਼ਨ’ (ਸੀ. ਅਾਈ. ਏ. ਏ.) ਨੂੰ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਐਤਵਾਰ ਨੂੰ ਮੰਦਰ ਭਗਤਾਂ ਲਈ ਬੰਦ ਕਰ ਦਿੱਤਾ ਗਿਅਾ ਸੀ। ਸੀ. ਅਾਈ. ਏ. ਏ. ਦੀ ਇਕ ਵਿਸ਼ੇਸ਼ ਟੀਮ ਨੇ ਸਫਲਤਾਪੂਰਵਕ ਸੋਨੇ ਦਾ ਵਜ਼ਨ ਕੀਤਾ। ਤੋਲ ਪ੍ਰਕਿਰਿਅਾ ਐਤਵਾਰ ਸ਼ਾਮ 6 ਵਜੇ ਸ਼ੁਰੂ ਹੋਈ ਅਤੇ ਸੋਮਵਾਰ ਤੜਕੇ 3 ਵਜੇ ਸਮਾਪਤ ਹੋਈ।
ਅਧਿਕਾਰਕ ਸੂਤਰ ਨੇ ਿਕਹਾ ਕਿ ਜਲਹਰੀ ਨੂੰ ਤੋਲਣ ਦੀ ਪ੍ਰਕਿਰਿਅਾ ਪੂਰੀ ਹੋ ਚੁੱਕੀ ਹੈ ਅਤੇ ਜਲਹਰੀ ਦੀ ਖੰਡਿਤ ਰਚਨਾ ਨੂੰ ਧਿਅਾਨ ਵਿਚ ਰੱਖਦੇ ਹੋਏ ਮੌਜੂਦਾ ਿਵਚ ਇਸ ਦਾ ਕੁਲ ਵਜ਼ਨ ਤੈਅ ਕਰਨ ਲਈ ਅਾਖਰੀ ਮੁਲਾਂਕਣ ਕੀਤਾ ਜਾ ਰਿਹਾ ਹੈ। ਮੁੱਢਲੇ ਮਾਪ ਨਾਲ ਜਲਹਰੀ ਦੇ ਵਜ਼ਨ ਵਿਚ ਕਮੀ ਦਾ ਪਤਾ ਲੱਗਾ ਹੈ ਪਰ ਵਜ਼ਨ ਵਿਚ ਕਮੀ ਦੀ ਸਹੀ ਸੀਮਾ ਦੀ ਪੁਸ਼ਟੀ ਨਹੀਂ ਕੀਤੀ ਗਈ। ਮੁਰੰਮਤ ਤੋਂ ਬਾਅਦ ਜਲਹਰੀ ਨੂੰ ਪਸ਼ੂਪਤੀਨਾਥ ਮੰਦਰ ਵਿਚ ਮੁੜ ਸਥਾਪਤ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਸ਼ਖ਼ਸ ਦੀ ਬੇਰਹਿਮੀ, 3 ਸਾਲਾ ਭਤੀਜੇ ਨੂੰ ਨਹਿਰ 'ਚ ਸੁੱਟਿਆ, ਹੋਈ ਮੌਤ
ਸੀ. ਅਾਈ. ਏ. ਏ. ਦੀ ਜਾਂਚ ਜਲਹਰੀ ਦੇ ਨੇੜੇ-ਤੇੜੇ ਬੇਨਿਯਮੀਅਾਂ ਨੂੰ ਲੈ ਕੇ ਕੀਤੀ ਗਈ ਇਕ ਸ਼ਿਕਾਇਤ ਤੋਂ ਬਾਅਦ ਹੋਈ। ਪਸ਼ੂਪਤੀ ਖੇਤਰ ਵਿਕਾਸ ਅਥਾਰਿਟੀ ਨੇ ਦਾਅਵਾ ਕੀਤਾ ਕਿ ਉਸ ਨੇ ਜਲਹਰੀ ਬਣਾਉਣ ਲਈ 103 ਕਿਲੋਗ੍ਰਾਮ ਸੋਨਾ ਖਰੀਦਿਅਾ ਸੀ ਪਰ ਗਹਿਣਿਅਾਂ ’ਚੋਂ 10 ਕਿਲੋਗ੍ਰਾਮ ਸੋਨਾ ਗਾਇਬ ਸੀ। ਜਾਂਚ ਪ੍ਰਕਿਰਿਅਾ ਲਈ ਪਸ਼ੂਪਤੀਨਾਥ ਮੰਦਰ ਕੰਪਲੈਕਸ ਵਿਚ ਨੇਪਾਲ ਫੌਜ ਦੇ ਜਵਾਨਾਂ ਸਮੇਤ ਕਈ ਸੁਰੱਖਿਅਾ ਕਰਮਚਾਰੀਅਾਂ ਨੂੰ ਤਾਇਨਾਤ ਕੀਤਾ ਗਿਅਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੋਦੀ ਦੀ ਅਮਰੀਕਾ ਫੇਰੀ ਦੌਰਾਨ ਸਿੱਖ ਭਾਈਚਾਰੇ ਦੀ ਮੰਗ ਨੂੰ ਪਿਆ ਬੂਰ, ਸਿਆਟਲ 'ਚ ਖੋਲ੍ਹੀ ਜਾਵੇਗੀ ਨਵੀਂ ਭਾਰਤੀ ਅੰਬੈਂਸੀ
NEXT STORY